ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦਾ ਕੋਰੋਨਾ ਕਾਰਨ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

70 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

Congress Leader Karuna Shukla passed away

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸ ਨੇਤਾ ਕਰੁਣਾ ਸ਼ੁਕਲਾ (70) ਦਾ ਕੋਰੋਨਾ ਦੇ ਚਲਦਿਆਂ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹ ਬੀਤੇ ਦਿਨਾਂ ਤੋਂ ਛੱਤੀਸਗੜ੍ਹ ਦੇ ਹਸਪਤਾਲ ਵਿਚ ਭਰਤੀ ਸੀ, ਜਿੱਥੇ ਉਹਨਾਂ ਨੇ ਬੀਤੀ ਰਾਤ 12.40 ਵਜੇ ਆਖਰੀ ਸਾਹ ਲਏ।

ਉਹਨਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਬਲੌਦਾਬਾਜ਼ਾਰ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਰਹੀ ਕਰੁਣਾ ਸ਼ੁਕਲਾ ਮੌਜੂਦਾ ਸਮੇਂ ਵਿਚ ਛੱਤੀਸਗੜ੍ਹ ਵਿਚ ਸਮਾਜ ਭਲਾਈ ਬੋਰਡ ਦੀ ਪ੍ਰਧਾਨ ਸੀ। ਕਰੁਣਾ ਸ਼ੁਕਲਾ ਦੇ ਦੇਹਾਂਤ ’ਤੇ ਛੱਤੀਸਗੜ੍ਹ ਦੇ ਮੁੱਖ ਮੰਤੀਰ ਭੁਪੇਸ਼ ਬਘੇਲ ਨੇ ਦੁੱਖ ਜ਼ਾਹਿਰ ਕੀਤਾ।

ਦੱਸ ਦਈਏ ਕਿ ਕਰੁਣਾ ਸ਼ੁਕਲਾ ਸਾਲ 1983 ਵਿਚ ਪਹਿਲੀ ਵਾਰ ਭਾਜਪਾ ਵਿਧਾਇਕ ਚੁਣੀ ਗਈ ਸੀ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਹਨਾਂ ਨੇ ਭਾਜਪਾ ਦੀ ਟਿਕਟ ’ਤੇ ਕਾਂਗਰਸ ਦੇ ਚਰਨਦਾਸ ਮਹੰਤ ਖ਼ਿਲਾਫ਼ ਚੋਣ ਲੜੀ ਸੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 1982 ਤੋਂ 2013 ਤੱਕ ਭਾਜਪਾ ਵਿਚ ਰਹਿਣ ਤੋਂ ਬਾਅਦ ਉਹਨਾਂ ਨੇ 2013 ਵਿਚ ਕਾਂਗਰਸ ਜੁਆਇਨ ਕੀਤੀ ਸੀ।