ਕੁਝ ਸ਼ਰਤਾਂ ਸਹਿਤ ਪੁਨਰਵਾਸ ਲਈ ਸਹਿਮਤ ਹੋਏ ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਸਿੱਖ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਸਿੱਖ ਵਸਨੀਕ ਅਪਣੇ ਵੱਲੋਂ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਪੁਨਰਵਾਸ ਲਈ ਸਹਿਮਤ ਹੋ ਗਏ ਹਨ।

Shillong Sikhs agree to relocate

 

ਨਵੀਂ ਦਿੱਲੀ: ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਸਿੱਖ ਵਸਨੀਕ ਅਪਣੇ ਵੱਲੋਂ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਪੁਨਰਵਾਸ ਲਈ ਸਹਿਮਤ ਹੋ ਗਏ ਹਨ। ਇਹਨਾਂ ਵਿੱਚੋਂ ਇਕ ਸ਼ਰਤ ਇਹ ਹੈ ਕਿ ਕਲੋਨੀ ਦੇ ਸਾਰੇ 342 ਪਰਿਵਾਰਾਂ ਨੂੰ ਸ਼ਹਿਰ ਦੇ ਯੂਰਪੀਅਨ ਵਾਰਡ ਵਿਚ ਜ਼ਮੀਨ ਦਿੱਤੀ ਜਾਵੇ। ਦਲਿਤ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਹਰੀਜਨ ਪੰਚਾਇਤ ਕਮੇਟੀ (ਐਚਪੀਸੀ) ਨੇ ਸੋਮਵਾਰ ਨੂੰ ਸੂਬਾ ਸਰਕਾਰ ਨਾਲ ਮੀਟਿੰਗ ਕੀਤੀ ਅਤੇ ਕੁਝ ਸ਼ਰਤਾਂ ਦੇ ਨਾਲ ਪਰਿਵਾਰਾਂ ਦਾ ਮੁੜ ਵਸੇਬਾ ਕਰਨ ਲਈ ਸਹਿਮਤੀ ਪੱਤਰ ਸੌਂਪਿਆ ਹੈ।

Shillong Sikhs

ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੀਸਟੋਨ ਟਾਇਨਸੋਂਗ ਨੇ ਮੰਗਲਵਾਰ ਨੂੰ ਕਿਹਾ, "ਸਰਕਾਰ ਇਕ ਬਲੂਪ੍ਰਿੰਟ ਤਿਆਰ ਕਰੇਗੀ ਜੋ ਐਚਪੀਸੀ ਨੂੰ ਸੂਚਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦੋਵੇਂ ਧਿਰਾਂ ਇਕ ਸਿੱਟੇ 'ਤੇ ਪਹੁੰਚਣ ਲਈ ਦੁਬਾਰਾ ਮੀਟਿੰਗ ਕਰਨਗੀਆਂ। ਅਗਲੀ ਮੀਟਿੰਗ 15 ਮਈ ਤੋਂ ਪਹਿਲਾਂ ਹੋਵੇਗੀ”। ਐਚਪੀਸੀ ਦੇ ਚੇਅਰਮੈਨ ਗੁਰਜੀਤ ਸਿੰਘ ਨੇ ਕਿਹਾ, “ਅਸੀਂ ਹਰ ਪਰਿਵਾਰ ਲਈ 200 ਵਰਗ ਮੀਟਰ ਦਾ ਪਲਾਟ ਚਾਹੁੰਦੇ ਹਾਂ। ਸੂਬਾ ਸਰਕਾਰ ਨੂੰ ਉਸਾਰੀ ਦਾ ਖਰਚਾ ਚੁੱਕਣਾ ਚਾਹੀਦਾ ਹੈ”

Shillong Sikhs

ਐਚਪੀਸੀ ਦੀਆਂ ਹੋਰ ਸ਼ਰਤਾਂ ਵਿਚ ਇਲਾਕੇ ਵਿਚੋਂ ਇਕ ਗੁਰਦੁਆਰਾ, ਇਕ ਚਰਚ, ਦੋ ਮੰਦਰਾਂ, ਇਕ ਵਾਲਮੀਕੀ ਆਸ਼ਰਮ ਅਤੇ ਗੁਰੂ ਨਾਨਕ ਸਕੂਲ ਨੂੰ ਸ਼ਿਫਟ ਨਾ ਕਰਨਾ, ਲਗਭਗ 60 ਭਾਈਚਾਰੇ ਦੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਦੇਣਾ ਅਤੇ ਹਰ ਪਰਿਵਾਰ ਨੂੰ 20 ਲੱਖ ਰੁਪਏ ਦਾ ਭੁਗਤਾਨ ਕਰਨਾ ਸ਼ਾਮਲ ਹੈ।