ਪੰਜਾਬ ਤੇ ਦਿੱਲੀ ਵਿਚਾਲੇ ਹੋਇਆ Knowledge Share Agreement, ਕਿਹਾ- ਲੋਕਾਂ ਦੀ ਬਿਹਤਰੀ ਲਈ ਇਕ ਦੂਜੇ ਤੋਂ ਸਿੱਖਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਹੈ ਨਾ ਕੀ ਕੈਲੀਫੋਰਨੀਆ ਜਾਂ ਲੰਡਨ।

Delhi and Punjab sign knowledge-sharing agreement

 

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੇ ਸਿਹਤ, ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਸਹੂਲਤਾਂ ਨੂੰ ਮਜ਼ਬੂਤ ​​ਕਰਨ ਲਈ 'ਗਿਆਨ ਤਬਾਦਲਾ ਸਮਝੌਤੇ' 'ਤੇ ਹਸਤਾਖਰ ਕੀਤੇ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਅਸੀਂ ਇਕ ਦੂਜੇ ਤੋਂ ਸਿੱਖਾਂਗੇ। ਅਸੀਂ ਇਕ ਦੂਜੇ ਦੇ ਸੂਬਿਆਂ ਵਿਚ ਕੀਤੇ ਚੰਗੇ ਕੰਮਾਂ ਨੂੰ ਲਾਗੂ ਕਰਾਂਗੇ।

Delhi and Punjab sign knowledge-sharing agreement

ਮਿਲ ਕੇ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ- ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿੱਥੇ ਵੀ ਚੰਗਾ ਕੰਮ ਹੋਵੇਗਾ, ਅਸੀਂ ਉਸ ਨੂੰ ਸਿੱਖਾਂਗੇ। ਉਹਨਾਂ ਕਿਹਾ ਕਿ ਇੰਦੌਰ ਵਿਚ ਸਫ਼ਾਈ ਚੰਗੀ ਹੈ। ਉੱਥੇ ਭਾਜਪਾ ਦੀ ਸਰਕਾਰ ਹੈ। ਜੇਕਰ ਅਸੀਂ ਐਮਸੀਡੀ ਚੋਣਾਂ ਜਿੱਤਦੇ ਹਾਂ, ਤਾਂ ਅਸੀਂ ਇੰਦੌਰ ਦੇਖਣ ਵੀ ਜਾਵਾਂਗੇ। ਉਹਨਾਂ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਗਿਆਨ ਸਾਂਝਾ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਕ ਦੂਜੇ ਦੇ ਚੰਗੇ ਕੰਮਾਂ ਤੋਂ ਸਿੱਖਾਂਗੇ। ਇਹ ਦੇਸ਼ ਵਿਚ ਇਕ ਨਵੀਂ ਪਹਿਲ ਹੈ। ਦੋਵੇਂ ਸਰਕਾਰਾਂ ਮਿਲ ਕੇ ਲੋਕਾਂ ਲਈ ਕੰਮ ਕਰਨਗੀਆਂ। ਜਿਸ ਤਰ੍ਹਾਂ ਦਿੱਲੀ ਅਤੇ ਪੰਜਾਬ ਤਰੱਕੀ ਕਰਨਗੇ, ਉਸੇ ਤਰ੍ਹਾਂ ਦੇਸ਼ ਤਰੱਕੀ ਕਰੇਗਾ।

Delhi and Punjab sign knowledge-sharing agreement

ਅਸੀਂ ਮਿਲ ਕੇ ਬਾਬਾ ਸਾਹਿਬ ਅਤੇ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਈ ਸੂਬਿਆਂ 'ਚ ਚੰਗੇ ਕੰਮ ਹੋਏ ਪਰ ਪਾਰਟੀਆਂ 'ਚ ਫੁੱਟ ਹੋਣ ਕਾਰਨ ਕਿਸੇ ਨੇ ਸਿੱਖਿਆ ਨਹੀਂ। ਦਿੱਲੀ ਵਿਚ ਸਿੱਖਿਆ ਅਤੇ ਸਿਹਤ ਦੇ ਕੰਮ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਵੀ 2 ਦਿਨਾਂ ਤੋਂ ਦਿੱਲੀ ਦੌਰੇ 'ਤੇ ਹਨ। ਹੁਣ ਦਿੱਲੀ ਤੋਂ ਸਿੱਖ ਕੇ ਪੰਜਾਬ ਵਿਚ ਕੰਮ ਕੀਤਾ ਜਾਵੇਗਾ। ਪੰਜਾਬ ਵਿਚ ਕੀਤੇ ਚੰਗੇ ਕੰਮਾਂ ਨੂੰ ਦਿੱਲੀ ਵਿਚ ਲਾਗੂ ਕੀਤਾ ਜਾਵੇਗਾ।

Delhi and Punjab sign knowledge-sharing agreement

ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਉਣਾ ਹੀ ਸਾਡਾ ਮਕਸਦ- ਸੀਐਮ ਮਾਨ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਹੈ ਨਾ ਕੀ ਕੈਲੀਫੋਰਨੀਆ ਜਾਂ ਲੰਡਨ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਹਰੇਕ ਵਿਧਾਨ ਸਭਾ ਹਲਕੇ ਵਿਚ 117 ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਉੱਥੋਂ ਦੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੱਡੇ ਲੋਕ ਕਹਿੰਦੇ ਹਨ ਕਿ ਚੰਗੀਆਂ ਚੀਜ਼ਾਂ ਜਿੱਥੋਂ ਵੀ ਮਿਲਦੀਆਂ ਹਨ, ਉਸ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ।


Photo

ਪੰਜਾਬ ਦੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿਚ 23 ਲੱਖ ਦੇ ਕਰੀਬ ਬੱਚੇ ਪੜ੍ਹਦੇ ਹਨ। ਦਿੱਲੀ ਵਿਚ ਇਕ ਹਜ਼ਾਰ ਤੋਂ 1100 ਸਕੂਲ ਹਨ ਅਤੇ 18 ਲੱਖ ਬੱਚੇ ਹਨ। ਸਾਡੇ ਕੋਲ ਸਕੂਲਾਂ ਲਈ ਬਹੁਤ ਜ਼ਮੀਨ ਹੈ। ਜਿੱਥੇ ਖੇਡ ਮੈਦਾਨ ਬਣਾਇਆ ਜਾ ਸਕਦਾ ਹੈ। ਪੰਜਾਬ ਨੂੰ ਖੇਡਾਂ ਵਜੋਂ ਜਾਣਿਆ ਜਾਂਦਾ ਸੀ ਪਰ ਸਰਕਾਰਾਂ ਨੇ ਇਸ ਦਾ ਬੁਰਾ ਹਾਲ ਕਰ ਦਿੱਤਾ। ਪੰਜਾਬ ਦੇ ਹਸਪਤਾਲਾਂ ਦਾ ਬੁਰਾ ਹਾਲ ਹੈ। ਡਾਕਟਰ ਹਨ ਪਰ ਬੁਨਿਆਦੀ ਢਾਂਚਾ ਨਹੀਂ। ਉਹਨਾਂ ਕਿਹਾ ਕਿ ਜਦੋਂ ਮੈਂ ਐਮਪੀ ਲੈਡ ਫੰਡ ਵਿਚੋਂ ਵੈਂਟੀਲੇਟਰ ਦਿੰਦਾ ਸੀ ਤਾਂ ਉਸ ਨੂੰ ਚਲਾਉਣ ਵਾਲਾ ਕੋਈ ਨਹੀਂ ਹੁੰਦਾ ਸੀ।

Delhi and Punjab sign knowledge-sharing agreement

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ, ਸਿਹਤ ਅਤੇ ਬਿਜਲੀ ਸੇਵਾਵਾਂ ਪ੍ਰਦਾਨ ਕਰਨਾ ਉਹਨਾਂ ਦੀ ਸਰਕਾਰ ਦੀ ਤਰਜੀਹ ਹੈ ਅਤੇ ਪੰਜਾਬ ਇਸ ਸਬੰਧ ਵਿਚ ਦਿੱਲੀ ਤੋਂ ਸਿੱਖ ਸਕਦਾ ਹੈ, ਜਿੱਥੇ ਇਹਨਾਂ ਖੇਤਰਾਂ ਵਿਚ ਬਹੁਤ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦਿੱਲੀ ਵਾਲੇ ਵੀ ਪੰਜਾਬ ਤੋਂ ਖੇਤੀ ਬਾਰੇ ਸਿੱਖ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਵਿੱਚ ਸਕੂਲਾਂ, ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਅਤੇ ਉਹਨਾਂ ਦੀ ਸਰਕਾਰ ਪੰਜਾਬ ਵਿਚ ਇਹਨਾਂ ਸਹੂਲਤਾਂ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਵੇਗੀ।