ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਮਾਸੀ ਦਾ ਮੁੰਡਾ 3 ਹੋਰ ਗੈਂਗਸਟਰਾਂ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਜ਼ਹਿਰ ਦੇ ਨਾਲ ਨਾਲ ਇਕ ਹੋਰ ਜ਼ਹਿਰ ਘੁਲ ਗਿਆ ਹੈ।

Gangster Lawrence Bishnoi Cousin Arrested

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਜ਼ਹਿਰ ਦੇ ਨਾਲ ਨਾਲ ਇਕ ਹੋਰ ਜ਼ਹਿਰ ਘੁਲ ਗਿਆ ਹੈ। ਉਹ ਜ਼ਹਿਰ ਦਾ ਨਾਮ ਹੈ 'ਗੈਂਗਸਟਰ ਗਰੁੱਪ'। 26 ਜਨਵਰੀ 2018 ਨੂੰ ਗੈਂਗਸਟਰ ਵਿੱਕੀ ਗੌਂਡਰ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਸੀ। ਪੁਲਿਸ ਨੇ ਗੈਂਗਸਟਰਾਂ ਤੇ ਅਪਣਾ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਵਿਕੀ ਗੌਂਡਰ ਦੀ ਮੌਤ ਮਗਰੋਂ ਗੌਂਡਰ ਗੈਂਗ ਦਾ ਵਿਰੋਧੀ ਗੈਂਗ ਜਿਸ ਦਾ ਨਾਮ ਬਿਸ਼ਨੋਈ ਗੈਂਗ ਹੈ ਸੁਰਖੀਆਂ ਵਿਚ ਆਉਣਾ ਸ਼ੁਰੂ ਹੋਇਆ। ਬਿਸ਼ਨੋਈ ਗੈਂਗ ਦਾ ਮੁਖੀ ਲਾਰੇਂਸ ਬਿਸ਼ਨੋਈ ਨਾਮੀ ਨੌਜਵਾਨ ਹੈ। ਇਥੇ ਤੁਹਾਨੂੰ ਯਾਦ ਕਰਵਾ ਦਈਏ ਕਿ ਇਹ ਉਹੀ ਗੈਂਗਸਟਰ ਹੈ ਜਿਸ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਚੈਕਿੰਗ ਦੌਰਾਨ ਡੀ.ਐੱਸ.ਪੀ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਵਿਚ ਚੈੱਕ ਪੋਸਟ 'ਤੇ ਪੂਰੀ ਤਿਆਰੀ ਕੀਤੀ। ਡੀ.ਐੱਸ.ਪੀ ਸੰਘਾ ਨੇ ਦੱਸਿਆ ਕਿ ਓਹਨਾ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ 5 ਲੋਕ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਕੋਈ ਵਿਉਂਤ ਬਣਾ ਰਹੇ ਹਨ। ਪੁਲਿਸ ਨੇ ਇਸ ਕਾਰਵਾਈ ਨੂੰ ਸਫਲਤਾ ਵਿਚ ਤਬਦੀਲ ਕਰਦੇ ਹੋਏ ਇਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਪਰ 2 ਬਦਮਾਸ਼ ਭੱਜਣ ਵਿਚ ਸਫਲ ਹੋ ਗਏ।