ਅਗਲੇ 20-22 ਸਾਲਾਂ ਤੱਕ ਪਾਰਟੀ ਦੀ ਮੁਖੀ ਰਹਾਂਗੀ, ਉਦੋਂ ਤੱਕ ਕੋਈ ਹੋਰ ਸੁਫ਼ਨਾ ਨਾ ਦੇਖੋ  : ਮਾਇਆਵਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜ ਪਾਰਟੀ  (ਬਸਪਾ) ਪ੍ਰਮੁੱਖ ਮਾਇਆਵਤੀ  ਨੇ ਕਿਹਾ ਹੈ ਕਿ ਪਾਰਟੀ ਕਿਸੇ ਵੀ ਰਾਜ ਵਿਚ ਅਤੇ ਕਿਸੇ ਵੀ ਚੋਣ ਵਿਚ ..........

Mayawati

ਲਖਨਊ, 27 ਮਈ (ਏਜੰਸੀ) : ਬਹੁਜਨ ਸਮਾਜ ਪਾਰਟੀ  (ਬਸਪਾ) ਪ੍ਰਮੁੱਖ ਮਾਇਆਵਤੀ ਨੇ ਕਿਹਾ ਹੈ ਕਿ ਪਾਰਟੀ ਕਿਸੇ ਵੀ ਰਾਜ ਵਿਚ ਅਤੇ ਕਿਸੇ ਵੀ ਚੋਣ ਵਿਚ ਕਿਸੇ ਪਾਰਟੀ ਦੇ ਨਾਲ ਕੇਵਲ ਸਨਮਾਨਯੋਗ ਸੀਟਾਂ ਮਿਲਣ ਉੱਤੇ ਹੀ ਉੱਥੇ ਉਸ ਪਾਰਟੀ ਦੇ ਨਾਲ ਕੋਈ ਚੋਣ ਗਠਜੋੜ-ਸਮਝੌਤਾ ਕਰੇਗੀ ਨਹੀਂ ਤਾਂ ਸਾਡੀ ਪਾਰਟੀ ਇਕੱਲੀ ਹੀ ਚੋਣ ਲੜਨਾ ਜ਼ਿਆਦਾ ਬਿਹਤਰ ਸਮਝਦੀ ਹੈ|  ਬਸਪਾ ਪ੍ਰਧਾਨ ਲਖਨਊ ਵਿਚ ਪਾਰਟੀ ਦੇ ਪ੍ਰਦੇਸ਼ ਦਫ਼ਤਰ ਵਿਚ ਅੱਜ ਆਯੋਜਿਤ ਪਾਰਟੀ ਦੀ ਸੰਪੂਰਣ ਭਾਰਤੀ ਬੈਠਕ ਨੂੰ ਸੰਬੋਧਿਤ ਕਰ ਰਹੀ ਸੀ|