ਦਭੋਲਕਰ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸੀਬੀਆਈ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਸ਼ੀਆਂ ਤੋਂ ਪੁੱਛਗਿੱਛ ਦੇ ਬਾਅਦ ਹੀ ਸੀਬੀਆਈ ਨੇ ਪੁਣੇਲੇਕਰ ਅਤੇ ਭਾਵੇ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਨੂੰ ਅੱਗੇ ਵਧਾਇਆ

Narendra Dabholkar

ਪੁਣੇ: ਸੋਸ਼ਲ ਵਰਕਰ ਨਰਿੰਦਰ ਦਭੋਲਕਰ ਦੇ ਕਤਲ ਕੇਸ ਵਿਚ ਸੀਬੀਆਈ ਨੇ ਮੁੰਬਈ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਦੋਸ਼ੀ ਦੇ ਵਕੀਲ ਵੀ ਸ਼ਾਮਲ ਹਨ। ਸੀਬੀਆਈ ਨੇ ਦੋਨਾਂ ਨੂੰ ਦਭੋਲਕਰ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਨੂੰ ਕੱਲ ਪੁਣੇ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਚਿਨ ਪ੍ਰਕਾਸ਼ਰਾਓ ਅੰਦੁਰੇ ਅਤੇ ਹਿੰਦੂ ਜਨ ਜਾਗਰਿਤੀ ਸੰਮਤੀ ਮੈਂਬਰ ਵਰਿੰਦਰ ਤਾਵੜੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੋਸ਼ੀਆਂ ਤੋਂ ਪੁੱਛਗਿੱਛ ਦੇ ਬਾਅਦ ਹੀ ਸੀਬੀਆਈ ਨੇ ਪੁਨਾਲੇਕਰ ਅਤੇ ਭਾਵੇ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਨੂੰ ਅੱਗੇ ਵਧਾਇਆ ਹੈ। ਸੀਬੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਕੀਲ ਸੰਜੀਵ ਪੁਨਾਲੇਕਰ ਅਤੇ ਸਨਾਤਨ ਸੰਸਥਾ ਦੇ ਬੁਲਾਰੇ ਵਿਕਰਮ ਬਾਵੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵਿਚ ਪੁਨਾਲੇਕਰ ਕੁੱਝ ਦੋਸ਼ੀਆਂ ਨੂੰ ਬਚਾਉਣ ਵਿਚ ਲੱਗਿਆ ਹੋਇਆ ਸੀ। ਦੋਨਾਂ ਨੂੰ ਪੁਣੇ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਂਚ ਕਰਨ ਤੇ ਪਤਾ ਚੱਲਿਆ ਕਿ ਪੁਨਾਲੇਕਰ ਦਭੋਲਕਰ ਹੱਤਿਆਕਾਂਡ ਦੇ ਦੋਸ਼ੀਆਂ ਵਿਚੋਂ ਇਕ ਸੀ।

ਭਾਵੇ ਸਨਾਤਨ ਸੰਸਥਾ ਦਾ ਮੈਂਬਰ ਹੈ ਅਤੇ 2008 ਦੇ ਠਾਣੇ ਵਿਚ ਹੋਏ ਥੀਏਟਰ ਅਤੇ ਆਡੀਟੋਰੀਅਮ ਧਮਾਕਿਆਂ ਦਾ ਦੋਸ਼ ਲਗਾਇਆ ਗਿਆ ਸੀ ਹਾਲਾਂਕਿ ਸਾਲ 2013 ਵਿਚ ਬੰਬੇ ਹਾਈਕੋਰਟ ਨੇ ਉਸਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਸੀ। ਵਿਕਰਮ ਭਾਵੇ ਪੁਨਾਲੇਕਰ ਦੇ ਆਫ਼ਿਸ ਵਿਚ ਕੰਮ ਕਰਦਾ ਸੀ। ਇਹਨਾਂ ਦੋਨਾਂ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਦੇ ਮੁਤਾਬਕ ਸਚਿਨ ਅੰਦੁਰੇ ਅਤੇ ਸ਼ਰਦ ਕਲਾਸਕਰ ਨੇ 20 ਅਗਸਤ 2013 ਵਿਚ ਅੰਧਵਿਸ਼ਵਾਸ਼ਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਸਮਾਜਿਕ ਕਰਮਚਾਰੀ ਦਭੋਲਕਰ ਨੂੰ ਉਸ ਸਮੇਂ ਗੋਲੀ ਲੱਗੀ ਜਦੋਂ ਉਹ ਪੁਣੇ ਦੇ ਓਮਕਾਰੇਸ਼ਵਰ ਪੁਲ ਤੇ ਸੈਰ ਕਰ ਰਹੇ ਸਨ।

ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਦਭੋਲਕਰ ਅਤੇ ਸੀ ਪੀ ਆਈ ਦੇ ਸੀਨੀਅਰ ਨੇਤਾ ਅਤੇ ਤਰਕਵਾਦੀ ਗੋਬਿੰਦ ਪਾਨਸਰੇ ਦੀ ਹੱਤਿਆ ਦਾ ਮੁੱਖ ਸਾਜ਼ਿਸ਼ ਕਰਨ ਵਾਲਾ ਤਾਵੜੇ ਹੀ ਹੈ। ਪਾਨਸਰੇ ਨੂੰ ਮਹਾਂਰਾਸ਼ਟਰ ਦੇ ਕੋਹਲਾਪੁਰ ਵਿਚ 6 ਫਰਵਰੀ 2015 ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ ਜਿਸ ਤੋਂ 4 ਦਿਨਾਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਸੀ। ਸੀਬੀਆਈ ਨੇ ਤਾਵੜੇ, ਅੰਦੁਰੇ ਅਤੇ ਕਾਲਾਸਕਰ ਤੋਂ ਇਲਾਵਾ ਦਭੋਲਕਰ ਹੱਤਿਆ ਮਾਲੇ ਵਿਚ ਰਾਜੇਸ਼ ਬੰਗੇਰਾ, ਅਮੋਲ ਕਾਲੇ ਅਤੇ ਅਮਿਤ ਦਿਗਵੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਤੋਂ ਪਹਿਲਾਂ ਦਭੋਲਕਰ ਦੀ ਹੱਤਿਆ ਮਾਮਲੇ ਵਿਚ ਸ਼ਿਵਸੇਨਾ ਦੇ ਸਾਬਕਾ ਸੇਵਾਦਾਰ ਸ਼੍ਰੀਕਾਂਤ ਪੰਗਾਰਕਰ ਨੂੰ ਮਹਾਰਾਸ਼ਟਰ ਅਤਿਵਾਦ ਨਿਰੋਧਕ ਦਸਤੇ (ਐਟੀਐਸ) ਨੇ ਰਾਜ ਦੇ ਵੱਖਰੇ ਹਿੱਸਿਆਂ ਤੋਂ 9 ਅਤੇ 11 ਅਗਸਤ ਦੇ ਵਿਚ ਦੇਸੀ ਬੰਬਾਂ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਿਲਸਿਲੇ ਵਿਚ ਬੀਤੀ 19 ਅਗਸਤ ਨੂੰ ਗ੍ਰਿਫ਼ਤਾਰ ਕੀਤਾ। ਮੁੱਖ ਸ਼ੂਟਰ ਸਚਿਨ ਪ੍ਰਕਾਸ਼ਰਾਓ ਅੰਦੁਰੇ ਤੋਂ ਪੁੱਛਗਿਛ ਦੇ ਬਾਅਦ ਪੰਗਾਰਕਰ ਨੂੰ ਫੜਿਆ ਗਿਆ। ਨਾਲ ਹੀ ਤਿੰਨ ਲੋਕਾਂ- ਦੌਲਤ ਰਾਉਤ, ਸ਼ਰਦ ਕਾਲਸਕਰ ਅਤੇ ਸੁਧਨਵਾ ਗਾਂਧਾਲੇਕਰ ਨੂੰ ਪਾਲਘਰ ਅਤੇ ਪੁਣੇ ਜਿਲ੍ਹੇ ਤੋਂ 10 ਅਗਸਤ ਨੂੰ ਬੰਬ ਅਤੇ ਹਥਿਆਰ ਬਰਾਮਦ ਕੀਤੇ ਜਾਣ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੀਬੀਆਈ ਨੇ ਜੂਨ 2016 ਨੂੰ ਹਿੰਦੂ ਜਨਜਾਗਰਤੀ ਸਮਿਤੀ ਦੇ ਮੈਂਬਰ ਤਾਵੜੇ ਨੂੰ ਨਵੀਂ ਮੁਬੰਈ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਬਾਅਦ ਵਿਚ ਜਾਂਚ ਕਰਮਚਾਰੀਆਂ ਨੇ ਦਾਅਵਾ ਕੀਤਾ ਕਿ ਦਭੋਲਕਰ ਹੱਤਿਆਕਾਂਡ ਮਾਮਲੇ ਦਾ ਮੁੱਖ ਸਾਜਿਸ਼ ਕਰਤਾ ਕਾਲੇ ਸੀ ਜਦੋਂ ਕਿ ਬੰਗੇਰਾ ਨੇ ਕਥਿਤ ਤੌਰ ਉੱਤੇ ਅੰਦੁਰੇ ਅਤੇ ਕਾਲਸਕਰ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ। ਪ੍ਰਗਤੀਸ਼ੀਲ ਲੇਖਕ ਅਤੇ ਵਿਚਾਰਕ ਨਰਿੰਦਰ ਦਭੋਲਕਰ, ਗੋਵਿੰਦ ਪਾਨਸਰੇ ਅਤੇ ਐਮਐਮ ਕਲਬੁਰਗੀ (2015) ਅਤੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀਆਂ ਹੱਤਿਆਵਾਂ ਵਿਚ ਕਥਿਤ ਤੌਰ ਉੱਤੇ ਸਨਾਤਨ ਸੰਸਥਾ ਵਲੋਂ ਵੀ ਸਬੰਧਤ ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਸੀਬੀਆਈ ਦੇ ਅਨੁਸਾਰ, ਇਸ ਮਾਮਲੇ ਵਿਚ ਅਧਿਕਾਰ ਦੋਸ਼ੀਆਂ ਦਾ ਸੰਬੰਧ ਜਾਂ ਤਾਂ ਸਨਾਤਨ ਸੰਸਥਾ ਜਾਂ ਫਿਰ ਹਿੰਦੂ ਜਨਜਾਗ੍ਰਤੀ ਸਮਿਤੀ ਨਾਲ ਹੈ।