SBI ਵੱਲੋਂ ਆਪਣੇ ਗ੍ਰਾਹਕਾਂ ਨੂੰ ਮਹੀਨੇ 'ਚ ਦੂਜੀ ਵਾਰ ਝਟਕਾ, FD ਚ ਕੀਤੀ ਕਟੋਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

SBI ਦੇ ਵੱਲੋਂ ਮਈ ਮਹੀਨੇ ਵਿਚ ਦੋ ਵਾਰ ਆਪਣੇ ਗ੍ਰਾਹਕਾਂ ਨੂੰ ਝਟਕਾ ਦਿੱਤਾ ਗਿਆ ਹੈ।

Photo

SBI ਦੇ ਵੱਲੋਂ ਮਈ ਮਹੀਨੇ ਵਿਚ ਦੋ ਵਾਰ ਆਪਣੇ ਗ੍ਰਾਹਕਾਂ ਨੂੰ  ਝਟਕਾ ਦਿੱਤਾ ਗਿਆ ਹੈ। ਹੁਣ ਇਕ ਵਾਰ ਫਿਰ ਤੋਂ ਐੱਸਬੀਆਈ (SBI) ਦੇ ਵੱਲੋਂ ਫਿਕਸ ਡੀਪਾਜ਼ਿਟ ਮਤਲਬ ਕਿ (FD)ਐਫਡੀ ਦੀ ਬਿਆਜ਼ ਦੇਰ ਘੱਟ ਕਰ ਦਿੱਤੀ ਹੈ। ਇਸ ਵਿਚ ਉਨ੍ਹਾਂ ਗ੍ਰਾਹਕਾਂ ਨੂੰ ਕਾਫੀ ਨੁਕਸਾਨ ਹੋਵੇਗਾ ਜ਼ਿਨ੍ਹਾਂ ਨੇ ਆਪਣੀ ਸੇਵੀਗਿੰਗ ਨੂੰ ਫਿਕਸ ਡੀਪਾਜ਼ਿਟ (FD) ਕਰਵਾਇਆ ਹੋਇਆ ਹੈ।

ਦੱਸਣ ਯੋਗ ਹੈ ਕਿ ਇੱਥੇ ਸ਼ੁਰੂ ਤੋਂ ਹੀ ਸੁਰੱਖਿਅਤ ਅਤੇ ਵਧੀਆ ਵਿਆਜ਼ ਦਰ ਦੇ ਲਈ ਵੱਡੇ ਪੱਧਰ ਤੇ ਐਫਡੀ (FD) ਵਿਚ ਨਿਵੇਸ਼ ਕੀਤਾ ਜਾਂਦਾ ਹੈ। ਇਸ ਵਿਚ ਬੈਂਕ ਵੱਲ਼ੋਂ ਸਾਰੀਆਂ ਐੱਫਡੀ (FD) ਵਿਚ 0.40 ਫੀਸਦੀ ਦੀ ਕਟੋਤੀ ਕੀਤੀ ਹੈ। ਇਹ ਨਵੀਆਂ ਦਰਾਂ 27 ਜੂਨ ਤੋਂ ਲਾਗੂ ਹੋ ਚੁੱਕੀਆਂ ਹਨ। ਹੁਣ 1 ਜਾਂ 2 ਸਾਲ ਦੇ ਫਿਕਸ ਡਿਪਾਜ਼ਿਟ (FD) ਦੇ ਗ੍ਰਾਹਕਾਂ ਨੂੰ 5.10 ਫੀਸਦੀ ਵਿਆਜ਼ ਮਿਲੇਗਾ। ਇਸ ਤੋਂ ਪਹਿਲਾਂ ਗ੍ਰਾਹਕਾਂ ਨੂੰ 5.50 ਫੀਸਦੀ ਵਿਆਜ਼ ਮਿਲਦਾ ਸੀ।

ਇਸ ਵਿਆਜ਼ ਦਰ ਦੋ ਸਾਲ ਅਤੇ ਉਸ ਦੇ ਘੱਟ ਸਮੇਂ ਵਾਲੀ ਐੱਫਡੀ (FD) ਤੇ ਵੀ ਲਾਗੂ ਹੋਵੇਗੀ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ SBI ਦੇ ਵੱਲ਼ੋਂ ਮਈ ਦੇ ਸ਼ੁਰਆਤੀ ਹਫ਼ਤੇ ਵਿਚ 3 ਸਾਲ ਤੱਕ ਦੀ ਐੱਫਡੀ (FD) ਤੱਕ ਵਿਆਜ਼ ਦਰਾਂ ਵਿਚ 0.20 ਦੀ ਕਟੋਤੀ ਕੀਤੀ ਸੀ। ਬੈਂਕ ਵੱਲ਼ੋਂ ਇਨ੍ਹਾਂ ਦਰਾਂ ਨੂੰ 12 ਮਈ ਤੋਂ ਲਾਗੂ ਕੀਤਾ ਗਿਆ। ਇਸ ਤਰ੍ਹਾਂ ਹੁਣ ਮਹੀਨੇ ਵਿਚ ਦੂਜੀ ਵਾਰ ਵਿਆਜ਼ ਦੀਆਂ ਦਰਾਂ ਵਿਚ ਕਟੋਤੀ ਕੀਤੀ ਗਈ ਹੈ।

ਦੱਸ ਦੱਈਏ ਕਿ ਬੈਂਕ ਵੱਲੋਂ 28 ਮਾਰਚ ਨੂੰ ਵੀ ਐੱਫਡੀ (FD) ਵਿਚ ਕਟੋਤੀ ਕੀਤੀ ਗਈ ਸੀ। ਉਸ ਸਮੇਂ ਬੈਂਕ ਨੇ 2 ਕਰੋੜ ਤੋਂ ਘੱਟ ਦੀ ਰਿਟੇਲ ਐਫਡੀ (FD) ਵਿਆਜ਼ ਦਰ 0,50 ਫੀਸਦੀ ਨੂੰ ਘਟਾਉਂਣ ਦਾ ਐਲਾਨ ਕੀਤਾ ਸੀ, ਪਰ ਇਸੇ ਵਿਚ SBI ਦੇ ਵੱਲੋਂ ਬਜ਼ੁਰਗਾਂ ਨੂੰ ਆਕਰਮਕ ਸੇਵਿੰਗ ਯੋਜਨਾ ਲਾਂਚ ਕੀਤੀ ਸੀ। SBI wecare deposit ਨਾਮ ਦੀ ਇਸ ਸਕੀਮ ਨਾਲ ਜੁੜਨ ਦੀ ਡੈਡਲਾਈਨ 30 ਸਤੰਬਰ ਤੱਕ ਹੈ।