SBI ਗਾਹਕਾਂ ਲਈ ਅਰਲਟ! FASTag Users ਨੂੰ ਇਸ ਕਾਰਨ ਭਰਨਾ ਪੈ ਸਕਦਾ ਹੈ ਦੁਗਣਾ ਜ਼ੁਰਮਾਨਾ

ਏਜੰਸੀ

ਖ਼ਬਰਾਂ, ਵਪਾਰ

SBI (State Bank of India) ਨੇ ਆਪਣੇ ਸਾਰੇ SBI FASTag...

Sbi alert for fastag users to follow latest guideline

ਨਵੀਂ ਦਿੱਲੀ. ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਸਾਰੇ ਫਾਸਟੈਗ ਗਾਹਕਾਂ ਨੂੰ ਜੁਰਮਾਨੇ ਤੋਂ ਬਚਣ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨਵੇਂ ਨੋਟੀਫਿਕੇਸ਼ਨ ਦੀ ਪਾਲਣਾ ਕਰਨ ਲਈ ਕਿਹਾ ਹੈ।

SBI (State Bank of India) ਨੇ ਆਪਣੇ ਸਾਰੇ SBI FASTag ਗਾਹਕਾਂ ਨੂੰ ਟਵੀਟ ਕਰ ਕੇ ਬੇਨਤੀ ਕੀਤੀ ਹੈ ਕਿ ਉਹ FASTag ਤੋਂ ਬਿਨਾਂ  FASTag ਲਾਇਨ ਵਿੱਚ ਦਾਖਲ ਨਾ ਹੋਣ, ਨਾਲ ਹੀ ਜੇ ਉਹਨਾਂ ਦਾ FASTag ਕੰਮ ਨਹੀਂ ਕਰ ਰਿਹਾ ਜਾਂ ਫਿਰ ਨਜਾਇਜ਼ ਹੈ ਤਾਂ ਤੁਹਾਨੂੰ ਰਾਸ਼ਟਰੀ ਰਾਜਮਾਰਗਾਂ 'ਤੇ ਦੁਗਣੇ ਟੋਲ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਫਾਸਟੈਗ ਹੋਣ ਤੇ ਵੀ ਦੁਗਣਾ ਟੋਲ ਨਾ ਲੱਗੇ ਇਸ ਲਈ ਜ਼ਰੂਰੀ ਹੈ ਕਿ ਫਾਸਟੈਗ ਵਿਚ ਕਾਫ਼ੀ ਰੀਚਾਰਜ ਹੋਵੇ ਅਤੇ ਇਹ ਮੁੜਿਆ ਹੋਇਆ ਜਾਂ ਖਰਾਬ ਨਾ ਹੋਵੇ ਤਾਂ ਜੋ ਇਹ ਸਹੀ ਤਰੀਕੇ ਨਾਲ ਕੰਮ ਕਰ ਸਕੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ (Determination of rates and collection)  ਨਿਯਮ 2008 ਵਿੱਚ ਸੋਧ ਦੇ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਨੋਟੀਫਿਕੇਸ਼ਨ ਮੁਤਾਬਕ ਜੇ ਤੁਸੀਂ ਬਿਨਾਂ ਫਾਸਟੈਗ ਲੱਗੇ ਵਹੀਕਲ ਨਾਲ ਟੋਲ ਪਲਾਜ਼ਾ ਤੇ ਫਾਸਟੈਗ ਲਾਇਨ ਵਿਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਵਹੀਕਲ ਕੈਟੇਗਰੀ ਮੁਤਾਬਕ ਦੁਗਣਾ ਟੋਲ ਦੇਣਾ ਪਵੇਗਾ। ਪਰ ਨਾਲ ਹੀ ਜੇ ਤੁਸੀਂ ਵਹੀਕਲ ਤੇ ਫਾਸਟੈਗ ਲੱਗਿਆ ਹੈ ਪਰ ਉਹ ਕੰਮ ਨਹੀਂ ਕਰ ਰਿਹਾ ਜਾਂ ਇਹ ਨਜਾਇਜ਼ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਤੁਹਾਨੂੰ ਦੁਗਣਾ ਟੋਲ ਭਰਨਾ ਪਵੇਗਾ।

ਇਸ ਸੋਧ ਤੋਂ ਪਹਿਲਾਂ ਸਿਰਫ ਬਿਨਾਂ ਫਾਸਟੈਗ ਲੱਗੀ ਗੱਡੀ ਨਾਲ ਟੋਲ ਪਲਾਜ਼ਾ ਦੀ ਫਾਸਟੈਗ ਲਾਇਨ ਵਿਚ ਦਾਖਲ ਹੋਣ ਤੇ ਹੀ ਦੁਗਣਾ ਟੋਲ ਦੇਣਾ ਪੈਂਦਾ ਸੀ। ਫਾਸਟੈਗ ਇਕ ਰੇਡੀਓ ਫ੍ਰੀਕੁਇੰਸੀ ਪਛਾਣ ਟੈਗ ਹੈ ਜੋ ਵਾਹਨਾਂ ਦੇ ਅਗਲੇ ਸ਼ੀਸ਼ੇ 'ਤੇ ਲਗਾਇਆ ਜਾਂਦਾ ਹੈ। ਜਦੋਂ ਫਾਸਟੈਗ ਵਾਲਾ ਵਾਹਨ ਟੋਲ ਪਲਾਜ਼ਾ ਵਿਚੋਂ ਲੰਘਦਾ ਹੈ ਤਾਂ ਟੌਲ ਟੈਕਸ ਆਪਣੇ ਆਪ ਫਾਸਟੈਗ ਨਾਲ ਜੁੜੇ ਪ੍ਰੀਪੇਡ ਜਾਂ ਬਚਤ ਖਾਤੇ ਵਿਚੋਂ ਕੱਟਿਆ ਜਾਂਦਾ ਹੈ।

ਇਸ ਲੈਣ-ਦੇਣ ਵਿਚ ਗੱਡੀ ਨੂੰ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਵਾਹਨ ਮਾਲਕ ਰਜਿਸਟਰਡ ਮੋਬਾਈਲ ਨੰਬਰ 'ਤੇ ਲੈਣ-ਦੇਣ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ। ਇਸ ਨਾਲ ਸਮਾਂ ਬਚਦਾ ਹੈ ਅਤੇ ਵਾਹਨ ਬਿਨਾਂ ਰੁਕੇ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।