ਇਸ Hindu ਵੀਰ ਨੇ ਸਿੱਖਾਂ ਦੀਆਂ ਸਿਫ਼ਤਾਂ ਦੇ ਬੰਨ੍ਹੇ ਪੁੱਲ! ਚਾਰੇ ਪਾਸੇ ਹੋਏ ਚਰਚੇ
ਇਸ ਵੀਡੀਉ ਵਿਚ ਉਸ ਨੇ ਸਿੱਖਾਂ ਦੀ ਤਾਰੀਫ ਦੇ ਨਾਲ-ਨਾਲ...
ਨਵੀਂ ਦਿੱਲੀ: ਲਾਕਡਾਊਨ ਵਿਚ ਸਿੱਖਾਂ ਦੀ ਸੇਵਾ ਤੋਂ ਹਰ ਕੋਈ ਚੰਗੀ ਤਰ੍ਹਾਂ ਜਾਣੂ ਹੋ ਗਿਆ ਹੋਣਾ ਹੈ ਜਿੱਥੇ ਵੀ ਲੋੜਵੰਦ ਦਿਖੇ ਉੱਥੇ ਹੀ ਮਸੀਹਾ ਬਣ ਕੇ ਪਹੁੰਚ ਜਾਂਦੇ ਹਨ। ਪਰ ਸੋਸ਼ਲ ਮੀਡੀਆ ਤੇ ਹਾਲ ਹੀ ਵਿਚ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਹਿੰਦੂ ਵਿਅਕਤੀ ਸਿੱਖਾਂ ਦੀ ਸੇਵਾ ਤੋਂ ਖੁਸ਼ ਹੋ ਕੇ ਜੰਮ ਕੇ ਸਰਦਾਰਾਂ ਦੀ ਸ਼ਲਾਘਾ ਕਰਦਾ ਦਿਖ ਰਿਹਾ ਹੈ। ਉਸ ਨੇ ਕਿਹਾ ਕਿ ਉਹ ਸਿੱਖਾਂ ਦੀ ਇਜ਼ਤ ਤਾਂ ਕਰਦਾ ਹੀ ਹੈ ਪਰ ਹੁਣ ਉਹ ਸਿੱਖਾਂ ਦੀ ਪੂਜਾ ਕਰਦਾ ਹੈ।
ਭਾਵ ਕਿ ਉਹ ਸਿੱਖਾਂ ਨੂੰ ਰੱਬ ਦਾ ਦੂਜਾ ਰੂਪ ਮੰਨਦਾ ਹੈ। ਮੰਨੇ ਵੀ ਕਿਉਂ ਨਾ ਆਖਿਰ ਸਿੱਖ ਹਰ ਮੁਸੀਬਤ ਅੱਗੇ ਪਹਾੜ ਵਾਂਗ ਖੜ੍ਹ ਜਾਂਦੇ ਹਨ। ਦੇਸ਼ ਕਿਸੇ ਇਕ ਦਾ ਨਹੀਂ ਹੈ, ਇਸ ਵਿਚ ਹਰ ਕੋਈ ਅਪਣੇ ਧਰਮ ਵਿਚ ਤਾਂ ਵੱਖਰਾ ਰਹਿ ਸਕਦਾ ਹੈ ਪਰ ਇਨਸਾਨੀਅਤ ਦੇ ਤੌਰ ਤੇ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਮੁਸੀਬਤ ਵਿਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਵੀਡੀਉ ਵਿਚ ਉਸ ਨੇ ਸਿੱਖਾਂ ਦੀ ਤਾਰੀਫ ਦੇ ਨਾਲ-ਨਾਲ ਸਿੱਖ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਵਿਅਕਤੀ ਨੇ ਲੋਕਾਂ ਨੂੰ ਆਪਸੀ ਭਾਈਚਾਰਕ ਦਾ ਸੁਨੇਹਾ ਦਿੰਦਿਆਂ ਇਨਸਾਨੀਅਤ ਬਰਕਰਾਰ ਰੱਖਣ ਦੀ ਗੱਲ ਆਖੀ ਹੈ। ਦਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚ ਸਿੱਖਾਂ ਵਲੋਂ ਈਦ ਤੋਂ ਪਹਿਲਾਂ ਮਸਜਿਦ ਸਣੇ ਈਦਗ਼ਾਹ, ਕਬਰਿਸਤਾਨ ਅਤੇ ਮਦਰਸਿਆਂ ਨੂੰ ਸੈਨੇਟਾਈਜ ਕੀਤਾ ਗਿਆ। ਸਿੱਖਾਂ ਨੇ ਇਹ ਨੇਕ ਪਹਿਲ ਕਰਦਿਆਂ ਮੁਸਲਮਾਨਾਂ ਦੇ ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ।
ਇੰਨਾ ਹੀ ਨਹੀਂ ਈਦ ਦੇ ਪਵਿੱਤਰ ਤਿਉਹਾਰ ਮੌਕੇ ਸਿੱਖ ਮੁਸਲਮਾਨਾ ਲਈ ਖ਼ਜੂਰਾਂ ਅਤੇ ਰਾਸ਼ਨ ਦਾ ਸਮਾਨ ਲੈ ਕੇ ਆਏ। ਸੇਵਾ ਕਰਨ ਵਾਲੇ ਸਿੱਖਾਂ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਦੇ ਵਿਚਾਲੇ ਇਹ ਵੇਲਾ ਇਕੱਠੇ ਹੋ ਇਕ ਦੂਜੇ ਦੀ ਮਦਦ ਕਰਨ ਕਰਨੀ ਚਾਹੀਦੀ ਹੈ।
ਇਸ ਮੌਕੇ ਮਸਜਿਦ ਦੇ ਮੌਲਵੀ ਨੇ ਸਿੱਖਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਿੱਖ ਭਰਾਵਾਂ ਨੇ ਈਦ ਨੂੰ ਧਿਆਨ ਵਿਚ ਰਖਦੇ ਹੋਏ ਮਸਜਿਦ ਸਮੇਤ ਕਈ ਹੋਰ ਸਥਾਨਾਂ ਸਮੇਤ ਮੁਸਲਮਾਨਾਂ ਦੇ ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ ਹੈ ਜਿਸ ਦੇ ਲਈ ਉਨ੍ਹਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜਿਸ ਦੀ ਉਦਹਾਰਨ ਅੱਜ ਉਨ੍ਹਾਂ ਪੇਸ਼ ਕਰ ਦਿਤੀ ਹੈ।
ਉੱਥੇ ਹੀ ਮੌਲਵੀ ਨੇ ਕਿਹਾ ਸੀ ਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰਖਾਂਗੇ ਤੇ ਕੋਰੋਨਾ ਤੋਂ ਬਚਣ ਦਾ ਹਰ ਵੁਪਰਾਲਾ ਕੀਤਾ ਜਾਵੇਗਾ। ਮੁਸਲਮਾਨਾਂ ਨੇ ਵੀ ਸਿੱਖ ਭਾਈਚਾਰੇ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਧਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਈਦ ਮੌਕੇ ਮਸਜਿਦ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸਿਹਤ ਵਿਭਾਗ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।