ਲੰਗਰਾਂ ਤੇ ਰਾਸ਼ਨਾਂ ਤੋਂ ਬਾਅਦ ਹੁਣ ਸਿੱਖ ਵੰਡ ਰਹੇ ਪੈਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰੰਤੂ ਲੰਗਰਾਂ ਤੇ ਰਾਸ਼ਨ ਤੋਂ ਬਾਅਦ ਹੁਣ...

Sikh Sangat Langar Money

ਮਹਾਰਾਸ਼ਟਰ: ਜਦੋਂ ਵੀ ਕਿਤੇ ਮੁਸੀਬਤ ਪੈਂਦੀ ਹੈ ਤਾਂ ਸਿੱਖ ਕੌਮ ਨੇ ਨਾ ਸਿਰਫ ਉਸ ਮੁਸੀਬਤ ਦਾ ਸਾਹਮਣਾ ਕੀਤਾ ਹੈ ਬਲਕਿ ਮੁਹਰੇ ਹੋ ਕੇ ਲੋੜਵੰਦਾਂ ਤੇ ਗਰੀਬਾਂ ਦੇ ਮਸੀਹਾ ਬਣੇ ਹਨ। ਕੋਰੋਨਾ ਵਾਇਰਸ ਦੇ ਕਹਿਰ ਕਰ ਕੇ ਜਿੱਥੇ ਸਮੁੱਚੇ ਵਿਸ਼ਵ ਲੋਕ ਭੁੱਖੇ-ਭਾਣੇ ਸੌਣ ਨੂੰ ਮਜ਼ਬੂਰ ਸਨ ਤਾਂ ਅਜਿਹੇ ਦੇ ਵਿਚ ਸਿੱਖਾਂ ਦੇ ਵੱਲੋਂ ਸੜਕਾਂ ਤੇ ਜਾ ਕੇ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਤਾਂ ਮੁਹੱਈਆ ਕਰਵਾਇਆ ਹੀ ਗਿਆ, ਨਾਲ ਦੀ ਨਾਲ ਲੋੜਵੰਦ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਗਈਆਂ।

ਪਰੰਤੂ ਲੰਗਰਾਂ ਤੇ ਰਾਸ਼ਨ ਤੋਂ ਬਾਅਦ ਹੁਣ ਸਿੱਖ ਪੈਸਿਆਂ ਦੀ ਸੇਵਾ ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ ਮਹਾਂਰਾਸ਼ਟਰ ਦੇ ਗੁਰਦੁਆਰਾ ਖਾਰਗੜ੍ਹ ਤੋਂ ਲਾਇਵ ਹੋ ਕੇ ਸਿੱਖਾਂ ਨੇ ਆਖਿਆ ਹੈ ਕਿ ਜੇ ਕਿਸੇ ਨੂੰ ਪੈਸਿਆਂ ਦੀ ਤੰਗੀ ਹੈ ਤਾਂ ਉਹ ਉਹਨਾਂ ਦੀ ਪੈਸਿਆਂ ਨਾਲ ਮਦਦ ਕਰਨਗੇ।

ਲੋੜਵੰਦ ਪੈਸੇ ਮੋੜਨਾ ਚਾਹੁੰਦੇ ਹੋਣ ਤਾਂ ਪੈਸੇ ਮੋੜ ਸਕਦੇ ਹਨ ਜੇ ਨਹੀਂ ਤਾਂ ਉਹ ਉਧਾਰ ਵੀ ਲੈ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜੋ ਪੈਸੇ ਹੋਣਗੇ ਇਹ ਗੁਪਤ ਰੂਪ ਵਿਚ ਸਿੱਧਾ ਖਾਤੇ ਵਿਚ ਭੇਜੇ ਜਾਣਗੇ ਤਾਂ ਕਿ ਕਿਸੇ ਦੀ ਮੌਤ ਪੈਸਿਆਂ ਦੀ ਘਾਟ ਕਰ ਕੇ ਨਾ ਹੋਵੇ ਕਿਉਂ ਕਿ ਬੀਤੇ ਦਿਨੀਂ ਇਕ ਵਿਅਕਤੀ ਦੀ ਮੌਤ ਪੈਸਿਆਂ ਦੀ ਘਾਟ ਕਰ ਕੇ ਹੋਈ ਸੀ।

ਉਹਨਾਂ ਕਿਹਾ ਕਿ ਕਿਸੇ ਨੂੰ ਵੀ ਪੈਸਿਆਂ ਕਰ ਕੇ ਸ਼ਰਮ ਨਹੀਂ ਕਰਨੀ ਚਾਹੀਦੀ ਕਿ ਉਹ ਪੈਸੇ ਕਿਉਂ ਮੰਗ ਰਹੇ ਹਨ ਤੇ ਦੇਣ ਵਾਲਾ ਕੀ ਸੋਚੇਗਾ। ਉਹਨਾਂ ਨੇ ਇਕ ਗਰੁੱਪ ਵਿਚ ਅਪਣਾ ਨੰਬਰ ਦਿੱਤਾ ਹੈ ਜਿਸ ਤੇ ਫੋਨ ਕਰ ਕੇ ਲੋਕ ਪੈਸੇ ਲੈ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇ ਕਿਸੇ ਨੇ ਉਧਾਰ ਪੈਸੇ ਲੈਣੇ ਹੋਣ ਉਹ ਵੀ ਲੈ ਸਕਦੇ ਹਨ, ਜਦੋਂ ਉਹਨਾਂ ਕੋਲ ਵਾਪਸ ਮੋੜਨ ਵਾਸਤੇ ਪੈਸੇ ਹੋਣਗੇ ਉਦੋਂ ਉਹ ਵਾਪਸ ਕਰ ਸਕਦੇ ਹਨ।

ਇਸ ਵਿਚ ਕੋਈ ਸਮੇਂ ਦੀ ਹੱਦ ਨਹੀਂ ਹੋਵੇਗੀ ਕਿ ਇੰਨੇ ਸਮੇਂ ਵਿਚ ਵਾਪਸ ਕਰਨੇ ਪੈਣਗੇ। ਉਹਨਾਂ ਨੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਕਿ ਪ੍ਰਮਾਤਮਾ ਦੀ ਬਾਣੀ ਪੜ੍ਹੋ ਤੇ ਪ੍ਰਮਾਤਮਾ ਦਾ ਆਸਰਾ ਲਓ। ਦਸ ਦਈਏ ਕਿ ਇਸ ਤੋਂ ਪਹਿਲਾਂ ਸਿੱਖਾਂ ਨੇ ਦਿੱਲੀ ਵਿਚ ਮਜ਼ਦੂਰਾਂ ਲਈ ਸੜਕਾਂ ਤੇ ਲੰਗਰ ਲਗਾਇਆ ਸੀ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ।

ਉਹ ਮਜ਼ਦੂਰ ਅਪਣੇ ਰਾਜ ਵਾਪਸ ਜਾ ਰਹੇ ਸਨ। ਅੱਜ ਪੂਰੇ ਵਿਸ਼ਵ ਵਿਚ ਸਿੱਖਾਂ ਦੇ ਚਰਚੇ ਹਨ, ਹਰ ਕੋਈ ਸਿੱਖਾਂ ਦੀ ਸਿਫਤ ਕਰਦਾ ਨਹੀਂ ਥੱਕਦਾ। ਸਿੱਖਾਂ ਨੇ ਹਰ ਕਿਸੇ ਦੀ ਡਟ ਕੇ ਮਦਦ ਕੀਤੀ ਹੈ ਤੇ ਉਸ ਨੂੰ ਮੁਸੀਬਤ ਵਿਚੋ ਕੱਢਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।