ਦੇਸ਼ 'ਚ ਲੌਕਡਾਊਨ ਦੌਰਾਨ ਬੇਰੁਜ਼ਗਾਰੀ ਦੀ ਦਰ 24.5 ਫੀਸਦੀ ਤੱਕ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਲੱਗੇ ਲੌਕਡਾਊਨ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਨੋਕਰੀਆਂ ਤੋਂ ਹੱਥ ਧੋਣਾ ਪਿਆ ਹੈ।

Lockdown

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਲੱਗੇ ਲੌਕਡਾਊਨ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਨੋਕਰੀਆਂ ਤੋਂ ਹੱਥ ਧੋਣਾ ਪਿਆ ਹੈ। ਜਿਸ ਤੋਂ ਬਾਅਦ ਪੂਰੇ ਲੌਕਡਾਊਨ ਵਿਚ ਬੇਰੁਜਾਗਾਰੀ ਦੀ ਦਰ 24 ਫੀਸਦੀ ਹੋ ਗਈ ਹੈ। ਹੁਣ 24 ਮਈ ਵਾਲੇ ਹਫਤੇ ਵਿਚ ਇਹ ਦਰ ਹੋਰ ਵੱਧ ਗਈ ਹੈ ਜਿਸ ਤੋਂ ਬਾਅਦ ਹੁਣ ਬੇਰੁਜ਼ਗਾਰੀ ਦੀ ਦਰ 24.3 ਹੋ ਚੁੱਕੀ ਹੈ। ਇਹ ਜਾਣਕਾਰੀ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ (ਸੀਐਮਆਈਈ) ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਸਾਹਮਣੇ ਆਈ ਹੈ।

ਇਹ ਅੰਕੜਾ ਇਕ ਕਿਸਮ ਦਾ ਰਿਕਾਰਡ ਹੈ, ਕਿਉਂਕਿ ਇਸ ਤੋਂ ਮਹੀਨੇ ਪਹਿਲਾਂ, ਬੇਰੁਜ਼ਗਾਰੀ ਦੀ ਦਰ ਸਿਰਫ 5-6 ਪ੍ਰਤੀਸ਼ਤ ਸੀ। ਲੌਕਡਾਊਨ ਦੇ ਪਹਿਲੇ 8 ਹਫਤਿਆਂ ਵਿਚ ਬੇਰੁਜ਼ਗਾਰੀ ਦੀ ਦਰ 24.2 ਫੀਸਦੀ ਰਹੀ। ਬਆਦ ਵਿਚ 25 ਮਈ ਤੱਕ ਬੇਰੁਜਗਾਰੀ ਦੀ ਔਸਤ ਦਰ 24.5 ਫੀਸਦੀ ਰਹੀ। ਇਸ ਸਮੇਂ ਦੌਰਾਨ, ਸ਼ਹਿਰੀ ਬੇਰੁਜ਼ਗਾਰੀ ਦੀ ਦਰ 26.3 ਪ੍ਰਤੀਸ਼ਤ ਅਤੇ ਪੇਂਡੂ ਬੇਰੁਜ਼ਗਾਰੀ ਦੀ ਦਰ 23.7 ਪ੍ਰਤੀਸ਼ਤ ਸੀ।

ਸੀਐਮਆਈਈ ਦੇ ਅਨੁਸਾਰ, ਸ਼ਹਿਰੀ ਬੇਰੁਜ਼ਗਾਰੀ ਦੀ ਦਰ ਪੂਰੇ ਮਈ ਦੌਰਾਨ ਪੇਂਡੂ ਬੇਰੁਜ਼ਗਾਰੀ ਨਾਲੋਂ ਵੱਧ ਵੇਖੀ ਗਈ। ਇਸ ਤੋਂ ਪਹਿਲਾਂ, ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ (ਸੀ.ਐੱਮ.ਈ.ਈ.) ਦੇ ਅਨੁਸਾਰ, 3 ਮਈ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਬੇਰੁਜ਼ਗਾਰੀ ਦੀ ਦਰ 27.11 ਪ੍ਰਤੀਸ਼ਤ ਤੱਕ ਪਹੁੰਚ ਗਈ। ਭਾਵ, ਹਰ ਚਾਰਾਂ ਵਿੱਚੋਂ ਇੱਕ ਵਿਅਕਤੀ ਬੇਰੁਜ਼ਗਾਰ ਹੋ ਗਿਆ। ਇਹ ਦੇਸ਼ ਵਿਚ ਬੇਰੁਜ਼ਗਾਰੀ ਦੀ ਸਭ ਤੋਂ ਉੱਚੀ ਦਰ ਹੈ। ਇਸ ਤੋਂ ਇਲਾਵਾ ਪਿਛਲੇ ਹਫ਼ਤਿਆਂ ਦੇ ਅੰਕੜਿਆਂ ਅਨੁਸਾਰ ਲੇਬਰ ਭਾਗੀਦਾਰੀ ਦੀ ਦਰ ਵਿਚ ਗਿਰਾਵਟ ਦੇਖਣ ਨੂੰ ਮਿਲੀ।

ਇਸ ਦੌਰਾਨ ਲੇਬਰ ਭਾਗੀਦਾਰਾਂ ਦੀ ਦਰ 38.7 ਫੀਸਦੀ ਰਹੀ, ਜਦੋਂ ਕਿ ਇਸ ਦੇ ਇਕ ਸਾਲ ਪਹਿਲਾਂ ਇਹ ਦਰ 38.8 ਸੀ। ਇਸ ਉੱਚੀ ਬੇਰੁਜ਼ਗਾਰੀ ਦਾ ਅਰਥ ਹੈ ਕਿ ਵੱਡੀ ਸੰਖਿਆ ਵਿਚ ਲੋਕ ਕੰਮ ਦੀ ਭਾਲ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਲੇਬਰ ਭਾਗੀਦਾਰੀ ਦੀ ਗਿਰਾਵਟ ਦਾ ਮਤਲਬ ਇਹ ਹੁੰਦਾ ਹੈ ਕਿ ਘੱਟ ਲੋਕ ਕੰਮ ਕਰਨ ਦੇ ਇੱਛੁਕ ਹਨ। ਦੱਸ ਦੱਈਏ ਕਿ ਅਪ੍ਰੈਲ ਮਹੀਨੇ ਵਿਚ ਸਭ ਤੋਂ ਜ਼ਿਆਦਾ 75.8 ਬੇਰੁਜ਼ਗਾਰੀ ਪਾਂਡੁਚਿਰੀ ਵਿਚ ਦੇਖੀ ਗਈ ਅਤੇ ਤਾਮਿਲਨਾਡੂ ਵਿਚ ਇਹ ਦਰ 49.8 ਫੀਸਦੀ ਸੀ।