ਮਾਹਰਾਂ ਵੱਲੋਂ ਵਿਕਸਿਤ SUTRA model ਦਾ ਅਨੁਮਾਨ, ਅਗਲੇ ਮਹੀਨੇ ਮੱਠੀ ਪਵੇਗੀ ਕੋਰੋਨਾ ਦੀ ਰਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੂਨ ਦੇ ਅਖੀਰ ਤੱਕ ਕੋਰੋਨਾ ਵਾਇਰਸ ਲਾਗ ਦੇ ਰੋਜ਼ਾਨਾ ਮਾਮਲਿਆਂ ’ਚ ਆ ਸਕਦੀ ਹੈ 93% ਕਮੀ

By June-end, expect 93 percent dip in Covid infections

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤ ਦੇ ਉੱਚ ਪੱਧਰੀ ਕੋਵਿਡ-19 ਮਾਡਲਰਜ਼ ਨੇ ਉਮੀਦ ਜਤਾਈ ਹੈ ਕਿ ਜੂਨ ਦੇ ਅਖੀਰ ਤੱਕ ਕੋਰੋਨਾ ਵਾਇਰਸ ਲਾਗ ਦੇ ਰੋਜ਼ਾਨਾ ਮਾਮਲਿਆਂ ’ਚ 93% ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਅਗਸਤ ਮਹੀਨੇ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਨਾਂ ਦੇ ਬਰਾਬਰ ਰਹਿ ਜਾਣਗੇ।

ਦਰਅਸਲ ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਐਮ ਵਿਦਿਆਸਾਗਰ, ਆਈਆਈਟੀ  ਕਾਨਪੁਰ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਅਤੇ ਰੱਖਿਆ ਸਟਾਫ਼ ਦੇ ਮੁਖੀ ਅਧੀਨ ਮੈਡੀਕਲ ਟੀਮ ਦੇ ਮੈਂਬਰ ਲੈਫ਼ਟੀਨੈਂਟ ਜਨਰਲ ਮਾਧੁਰੀ ਕਾਨਿਤਕਰ ਵਰਗੇ ਪ੍ਰਮੁੱਖ ਮਾਹਰਾਂ ਵੱਲੋਂ ਵਿਕਸਤ ਕੀਤੇ ਗਏ ‘ਕੋਵਿਡ-19 ਸੂਤਰ’ ਮਾਡਲ ਦਾ ਅਨੁਮਾਨ ਹੈ ਕਿ 30 ਜੂਨ ਤੱਕ ਦੇਸ਼ ਵਿਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਰੋਨਾ ਮਾਮਲਿਆਂ ਦੀ ਗਿਣਤੀ 15,520  ਤੱਕ ਆ ਜਾਵੇਗੀ, ਜੋ ਕਿ ਅੱਜ ਅੱਜ ਦਰਜ ਹੋਏ 2 ਲੱਖ 8 ਹਜ਼ਾਰ 921 ਮਾਮਲਿਆਂ ਦਾ 7ਫੀਸਦੀ ਹਨ।

ਤਿੰਨ ਮੈਂਬਰੀ ਰਾਸ਼ਟਰੀ ਕੋਵਿਡ-19 ਸੁਪਰ ਮਾਡਲ ਕਮੇਟੀ ਦੇ ਮੁਖੀ ਪ੍ਰੋਫੈਸਰ ਵਿਦਿਆਸਾਗਰ ਨੇ ਹਾਲ ਹੀ ਵਿਚ 7 ਮਈ ਨੂੰ ਦੂਜੀ ਲਹਿਰ ਦੇ ਸਿਖਰ ’ਤੇ ਪਹੰਚਣ ਬਾਰੇ ਅਨੁਮਾਨ ਲਗਾਇਆ ਸੀ, ਜਿਸ ਤੋਂ ਬਾਅਦ ਨਵੇਂ ਕੋਰੋਨਾ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆਈ ਹੈ।

ਉੱਚ ਮਾਹਰਾਂ ਵੱਲੋਂ ਬਣਾਏ ਗਏ ਸੂਤਰ ਮਾਡਲ ਦਾ ਅਨੁਮਾਨ ਹੈ ਕਿ ਮਈ ਦੇ ਅਖੀਰ ਤੱਕ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਮਾਮਲੇ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਜਾਣਗੇ ਅਤੇ ਇਹ 31 ਅਗਸਤ ਤੱਕ ਸਿਰਫ਼ 305 ਤੱਕ ਰਹਿ ਜਾਣਗੇ। ਦੱਸ ਦਈਏ ਕਿ ਬੀਤੇ ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੇ 2 ਲੱਖ 11 ਹਜ਼ਾਰ 298 ਮਾਮਲੇ ਸਾਹਮਣੇ ਆਏ। ਇਸ ਦੌਰਾਨ 3 ਹਜ਼ਾਰ 847 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।