ਦੋ ਨਵ-ਜੰਮੇ ਬੱਚਿਆਂ ਦੀ ਪਾਣੀਪਤ ਦੇ ਸਿਵਲ ਹਸਪਤਾਲ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣੇ ਦੇ ਪਾਣੀਪਤ ਦੇ ਸਿਵਲ ਹਸ‍ਪਤਾਲ ਦੇ ਐਸਐਨਸੀਯੂ ਵਿਚ ਬਿਜਲੀ ਨਾ ਹੋਣ ਦੇ ਚਲਦਿਆਂ  ਇਸ ਵਾਰਡ ਵਿਚ 23 ਬੱਚੇ ਭਰਤੀ ਸਨ ਜਿੰਨ੍ਹਾਂ ਵਿਚੋਂ ਦੋ ਨਵ-ਜੰਮੇ ਬੱਚਿਆਂ..

Civil Hospital panipat

ਪਾਣੀਪਤ : ਹਰਿਆਣੇ ਦੇ ਪਾਣੀਪਤ ਦੇ ਸਿਵਲ ਹਸ‍ਪਤਾਲ ਦੇ ਐਸਐਨਸੀਯੂ ਵਿਚ ਬਿਜਲੀ ਨਾ ਹੋਣ ਦੇ ਚਲਦਿਆਂ  ਇਸ ਵਾਰਡ ਵਿਚ 23 ਬੱਚੇ ਭਰਤੀ ਸਨ ਜਿੰਨ੍ਹਾਂ ਵਿਚੋਂ ਦੋ ਨਵ-ਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਲਗਪਗ ਪੰਜ ਬੱਚਿਆ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਬੱਚਿਆ ਨੂੰ ਖਾਨਪੁਰ ਦੇ ਮੈਡੀਕਲ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। 16 ਬੱਚਿਆ ਦੇ ਰਿਸ਼ਤੇਦਾਰ ਬੱਚਿਆਂ ਨੂੰ ਨਿੱਜੀ ਹਸਪਤਾਲ ਲੈ ਗਏ ਹਨ। ਹਸਪਤਾਲ ਦੇ ਅੰਦਰ 3 ਐਬੁਲੇਂਸ ਖੜੀਆਂ ਸਨ, ਪਰ 2 ਘੰਟੇ ਤੱਕ ਚਾਬੀਆਂ ਹੀ ਨਹੀਂ ਮਿਲੀਆਂ ਤਾਂ ਬੱਚਿਆਂ ਦੇ ਰਿਸ਼ਤੇਦਾਰ ਬੱਚਿਆਂ ਨੂੰ ਗੋਦ ਵਿਚ ਲੈ ਕੇ ਨਿਜੀ ਹਸਪਤਾਲ ਪਹੁੰਚੇ।

 ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸ‍ਪਤਾਲ ਵਿਚ ਬਿਜਲੀ ਦੀ ਘੱਟ ਵੋਲ‍ਟੇਜ਼ ਹੋਣ ਦੇ ਕਾਰਨ ਮੈਡੀਕਲ ਏਅਰ ਕੰਡੀਸ਼ਨਰ ਅਤੇ ਹੋਰ ਬਹੁਤ ਸਾਰੀਆਂ ਮਸ਼ੀਨਾਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸਨ। ਜਿਸ ਕਾਰਨ ਬੱਚਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਇਸ ਦੀ ਵਜ੍ਹਾ ਕਾਰਨ ਦੋ ਨਵ-ਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਪਾਨੀਪਤ ਦੇ ਸਿਵਲ ਹਸ‍ਪਤਾਲ ਦੇ ਬੱਚਿਆਂ ਦੇ ਮਾਹਰ ਡਾਕ‍ਟਰ ਦਿਨੇਸ਼ ਨੇ ਦੱਸਿਆ ਕਿ ਹਸ‍ਪਤਾਲ ਵਿਚ ਹਮੇਸ਼ਾ ਬਿਜਲੀ ਰਹਿੰਦੀ ਹੈ ਪਰ ਵੋਲ‍ਟੇਜ਼ ਘੱਟ ਹੋਣ ਦੇ ਕਾਰਨ ਏ ਸੀ ਅਤੇ ਹੋਰ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਸਨ। ਜਦੋਂ ਤੱਕ ਸਾਨੂੰ ਇਸ ਸਭ ਦੇ ਬਾਰੇ ਵਿਚ ਪਤਾ ਲੱਗਿਆ ਤਾਂ ਅਸੀਂ ਬੱਚਿਆਂ ਨੂੰ ਦੂਜੇ ਹਸ‍ਪਤਾਲ ਵਿਚ ਐਬੁਲੇਂਸ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ।

ਪਰ ਦੋ ਬੱਚਿਆਂ ਦੀ ਐਬੁਲੇਂਸ ਵਿਚ ਜਾਂਦਿਆ ਰਸਤੇ ਵਿਚ ਹੀ ਮੌਤ ਹੋ ਗਈ। ਗੰਭੀਰ ਹਾਲਤ ਵਿਚ ਚਾਰ ਬੱਚਿਆਂ ਨੂੰ ਦੂਜੇ ਹਸ‍ਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮੀਡੀਆ ਰਿਪੋਟਰਸ ਦੇ ਅਨੁਸਾਰ,ਹਰਿਆਣਾ ਦੇ ਸ‍ਿਹਤ ਮੰਤਰੀ ਅਨਿਲ ਵਿੱਜ ਨੇ ਇਸ ਮਾਮਲੇ ਵਿਚ ਅਧਿਕਾਰੀਆਂ ਤੋਂ ਰਿਪੋਰਟ ਲਈ ਹੈ। ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿਚ ਕੁਤਾਹੀ ਵਰਤਣ ਵਾਲੇ ਅਧੀਕਾਰੀਆਂ 'ਤੇ ਗਾਜ ਵੀ ਡਿੱਗ ਸਕਦੀ ਹੈ। ਅੰਬਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਿਲ ਵਿਜ ਨੇ ਇਸ ਘਟਨਾ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਅਧਿਕਾਰੀਆਂ ਤੋਂ ਰਿਪੋਰਟ ਮੰਗ ਲਈ ਗਈ ਹੈ। ਜਿਸ ਦੇ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।