ਕੋਰੋਨਾ ਦੀ ਦੂਜੀ ਸਟੇਜ ਵਿਚ ਹੋ ਸਕਦੀ ਹੈ ਲੱਖਾਂ ਲੋਕਾਂ ਦੀ ਮੌਤ! - WHO 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਜੇ ਕੋਰੋਨਾ ਵਾਇਰਸ ਦੀ ਦੂਜੀ ਸਟੇਜ ਆਉਂਦੀ ਹੈ

WHO

ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਜੇ ਕੋਰੋਨਾ ਵਾਇਰਸ ਦੀ ਦੂਜੀ ਸਟੇਜ ਆਉਂਦੀ ਹੈ, ਤਾਂ ਲੱਖਾਂ ਲੋਕ ਮਰ ਸਕਦੇ ਹਨ। ਸਪੈਨਿਸ਼ ਫਲੂ ਦਾ ਜ਼ਿਕਰ ਕਰਦਿਆਂ, ਡਬਲਯੂਐਚਓ ਦੇ ਸਹਾਇਕ ਡਾਇਰੈਕਟਰ ਜਨਰਲ ਰਾਨੇਰੀ ਗੁਇਰਾ ਨੇ ਕਿਹਾ ਕਿ ਮਹਾਂਮਾਰੀ ਸਤੰਬਰ-ਅਕਤੂਬਰ ਦੇ ਸੀਜ਼ਨ ਦੇ ਠੰਢੇ ਮੌਸਮ ਵਿੱਚ ਵੱਧ ਗਈ ਸੀ।

ਇਟਲੀ ਦੇ ਆਰਏਆਈ ਟੀਵੀ ਨਾਲ ਗੱਲਬਾਤ ਕਰਦਿਆਂ ਰਾਣੀਰੀ ਗੁਇਰਾ ਨੇ ਕਿਹਾ ਕਿ ਸਪੈਨਿਸ਼ ਫਲੂ ਦੀ ਦੂਜੀ ਸਟੇਜ ਜੋ ਕਿ 100 ਸਾਲ ਪਹਿਲਾਂ ਆਈ ਸੀ ਵਿਚ ਕਰੋੜਾਂ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਪੈਨਿਸ਼ ਫਲੂ ਵੀ ਕੋਵਿਡ ਵਾਂਗ ਕੰਮ ਕਰ ਰਿਹਾ ਸੀ। ਫਿਰ ਵੀ ਗਰਮੀ ਦੇ ਮੌਸਮ ਵਿਚ ਕੇਸਾਂ ਵਿੱਚ ਕਮੀ ਆਈ ਸੀ, ਪਰ ਬਾਅਦ ਵਿੱਚ ਵੱਧ ਗਈ।

ਇਸ ਤੋਂ ਪਹਿਲਾਂ, ਯੂਰਪੀਅਨ ਸੈਂਟਰਲ ਬੈਂਕ ਦੀ ਮੁਖੀ ਕ੍ਰਿਸਟੀਨ ਲਗਾਰਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਅਸੀਂ 1918-1919 ਦੇ ਸਪੈਨਿਸ਼ ਫਲੂ ਤੋਂ ਕੁਝ ਸਿੱਖਿਆ ਹੈ, ਤਾਂ ਨਿਸਚਿਤ ਤੌਰ ਤੇ ਕੋਰੋਨਾ ਦੀ ਦੂਜੀ ਸਟੇਜ ਆ ਸਕਦੀ ਹੈ। ਇਸ ਤੋਂ ਪਹਿਲਾਂ ਕੁਝ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਰੋਨਾ ਵਾਇਰਸ ਦਾ ਫੈਲਣਾ ਵਧੇਰੇ ਗਰਮੀ ਵਿੱਚ ਹੌਲੀ ਹੋ ਜਾਂਦਾ ਹੈ, ਪਰ ਇਹ ਇੰਨਾ ਘੱਟ ਨਹੀਂ ਹੁੰਦਾ ਕਿ ਲਾਗ ਰੁਕ ਜਾਵੇ।

ਉਸੇ ਸਮੇਂ, ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਦੀ ਦੂਜੀ ਸਟੇਜ ਬਾਰੇ ਕੋਈ ਪੱਕੀ ਪਰਿਭਾਸ਼ਾ ਨਹੀਂ ਹੈ। ਹੁਣ ਤੱਕ, ਦੁਨੀਆ ਭਰ ਵਿਚ ਕੋਰੋਨਾ ਦੇ 97.7 ਲੱਖ ਕੇਸਾਂ ਦੀ ਪੁਸ਼ਟੀ ਹੋ​ਚੁੱਕੀ ਹੈ। ਜਦੋਂਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ 4.9 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।