ਉੱਤਰ ਪ੍ਰਦੇਸ਼ ਬਣੇਗਾ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਪਹਿਲਾ ਸੂਬਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਦੇਸ਼ 'ਚ 5 ਅੰਤਰਰਾਸ਼ਟਰੀ ਏਅਰਪੋਰਟ ਹੋਣ ਤੋਂ ਬਾਅਦ ਸੂਬੇ ਤੋਂ ਅੰਤਰਰਾਸ਼ਟਰੀ ਉਡਾਣ ਲਈ ਫਲਾਈਟਾਂ ਵਧ ਜਾਣਗੀਆਂ

Flights

ਲਖਨਊ-ਪ੍ਰਦੇਸ਼ 'ਚ ਜਲਦ ਹੀ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਦੋ ਹੋਰ ਏਅਰਪੋਰਟ ਬਣਾਏ ਜਾ ਰਹੇ ਹਨ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ। ਯੂ.ਪੀ. 'ਚ ਲਖਨਊ ਅਤੇ ਵਾਰਾਣਸੀ ਦੇ ਅੰਤਰਰਾਸ਼ਟਰੀ ਏਅਰਪੋਰਟ ਤਿਆਰ ਹੋਣ ਤੋਂ ਬਾਅਦ ਕੁਸ਼ੀਨਗਰ ਅੰਤਰਰਾਸ਼ਟਰੀ ਏਅਰਪੋਰਟ ਦਾ ਕੰਮ ਪੂਰਾ ਹੋ ਚੁੱਕਿਆ ਹੈ। ਆਉਣ ਵਾਲੇ ਸਮੇਂ 'ਚ ਨੋਇਡਾ ਦਾ ਜੇਵਰ ਗ੍ਰੀਨ ਫੀਲਡ ਅੰਤਰਰਾਸ਼ਟਰੀ ਏਅਰਪੋਰਟ ਅਤੇ ਅਯੁੱਧਿਆ ਦਾ ਅੰਤਰਰਾਸ਼ਟਰੀ ਏਅਰਪੋਰਟ ਵੀ ਜਲਦ ਬਣ ਕੇ ਤਿਆਰ ਹੋ ਜਾਵੇਗਾ।

ਇਹ ਵੀ ਪੜ੍ਹੋ-ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ 

ਪ੍ਰਦੇਸ਼ 'ਚ 5 ਅੰਤਰਰਾਸ਼ਟਰੀ ਏਅਰਪੋਰਟ ਹੋਣ ਤੋਂ ਬਾਅਦ ਸੂਬੇ ਤੋਂ ਅੰਤਰਰਾਸ਼ਟਰੀ ਉਡਾਣ ਲਈ ਫਲਾਈਟਾਂ ਵਧ ਜਾਣਗੀਆਂ ਜਿਸ ਨਾਲ ਸੂਬੇ 'ਚ ਕਈ ਤਰ੍ਹਾਂ ਦੇ ਮੌਕੇ ਵੀ ਪੈਦਾ ਹੋਣਗੇ। ਨੀਤੀ ਆਯੋਗ 'ਚ ਪੇਸ਼ ਯੋਜਨਾ ਮੁਤਾਬਕ ਲਖਨਊ, ਵਾਰਾਣਸੀ ਸਮੇਤ ਅਯੁੱਧਿਆ, ਕੁਸ਼ੀਨਗਰ ਅਤੇ ਗੌਤਮਬੁੱਧ ਨਗਰ ਤੋਂ ਵੀ ਬਹੁਤ ਜਲਦ ਦੁਨੀਆ ਦੇ ਵੱਖ-ਵੱਖ ਦੇਸ਼ਾਂ ਲਈ ਸਿੱਧੀ ਹਵਾਈ ਸੇਵਾ ਦੀ ਸੁਵਿਧਾ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ-ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ

ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ 'ਚ ਲਖਨਊ, ਵਾਰਾਣਸੀ, ਆਗਰਾ, ਕਾਨਪੁਰ, ਪ੍ਰਯਾਗਰਾਜ ਏਅਰਪੋਰਟ ਤੋਂ ਹਵਾਈ ਸੇਵਾਵਾਂ ਸੰਚਾਲਿਤ ਹੋ ਰਹੀਆਂ ਹਨ। 15 ਦਿਨ ਦੇ ਅੰਦਰ ਬਰੇਲੀ ਹਵਾਈ ਅੱਡੇ ਤੋਂ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉੱਤਰ ਪ੍ਰਦੇਸ਼ 'ਚ ਹੁਣ ਤੱਕ ਸਿਰਫ ਦੋ ਹੀ ਸ਼ਹਿਰਾਂ 'ਚ ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਲਖਨਊ ਦੇ ਚੌਧਰੀ ਚਰਣ ਸਿੰਘ ਏਅਰਪੋਰਟ (ਅਮੌਸੀ ਹਵਾਈ ਅੱਡਾ) ਅਤੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡਾ ਵਾਰਾਣਸੀ (ਬਾਬਤਪੁਰ ਏਅਰਪੋਰਟ) ਤੋਂ ਹੀ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-ਬ੍ਰਿਟੇਨ ਦੇ ਸਿਹਤ ਮੰਤਰੀ ਹੈਨਕਾਕ ਨੂੰ ਇਸ ਕਾਰਨ ਆਪਣੇ ਅਹੁਦੇ ਤੋਂ ਦੇਣਾ ਪਿਆ ਅਸਤੀਫਾ

ਵਿਕਾਸ ਨੂੰ ਗਤੀ ਦੇਣ ਲਈ ਬੀਤੇ ਕੁਝ ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਯੋਗੀ ਸਰਕਾਰ ਨੇ ਹਵਾਈ ਕੁਨੈਕਟੀਵਿਟੀ 'ਤੇ ਖਾਸ ਧਿਆਨ ਦਿੱਤਾ ਹੈ। ਜਲਦ ਹੀ ਹੁਣ ਸੂਬੇ 'ਚ ਕੁਸ਼ੀਨਗਰ, ਨੋਇਡਾ ਅਤੇ ਅਯੁੱਧਿਆ 'ਚ ਵੀ ਆਧੁਨਿਕ ਅੰਤਰਰਾਸ਼ਟਰੀ ਹਵਾਈ ਅੱਡੇ ਹੋਣਗੇ ਅਤੇ ਇਥੋਂ ਇੰਟਰਨੈਸ਼ਨਲ ਫਲਾਈਟ ਆਪਸ਼ਨ ਹੋਵੇਗਾ।