ਕੇਂਦਰ ’ਚ ਭਾਜਪਾ ਸਰਕਾਰ ਛੇ ਹੋਰ ਮਹੀਨੇ ਚਲੇਗੀ, ਲੋਕ ਸਭਾ ਚੋਣਾਂ ਫਰਵਰੀ-ਮਾਰਚ ’ਚ ਹੋਣਗੀਆਂ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਬੀ.ਐਸ.ਐਫ਼. ਨੂੰ ਨਿਰਪੱਖ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ

Mamata Banerjee


ਜਲਪਾਈਗੁੜੀ, 27 ਜੂਨ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਛੇ ਮਹੀਨੇ ਹੋਰ ਚਲੇਗੀ ਅਤੇ ਅਗਲੇ ਸਾਲ ਫਰਵਰੀ-ਮਾਰਚ ’ਚ ਦੇਸ਼ ਅੰਦਰ ਲੋਕ ਸਭਾ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਤੀਜੀ ਵਾਰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਬਲਬੀਰ ਸਿੱਧੂ, 6 ਘੰਟੇ ਹੋਈ ਪੁਛਗਿਛ

ਬੈਨਰਜੀ ਨੇ 8 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਜਲਪਾਈਗੁੜੀ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀ.ਐਸ.ਐਫ਼. ਨੂੰ ਨਿਰਪੱਖ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਕਲ ਭਾਜਪਾ ਸਤਾ ’ਚ ਨਾ ਰਹੇ। ਉਨ੍ਹਾਂ ਦਾਅਵਾ ਕੀਤਾ, ‘‘ਅਗਲੀਆਂ ਲੋਕ ਸਭਾ ਚੋਣਾਂ 2024 ’ਚ ਫਰਵਰੀ-ਮਾਰਚ ’ਚ ਹੋਣਗੀਆਂ। ਭਾਜਪਾ ਸਰਕਾਰ ਦਾ ਕਾਰਜਕਾਲ ਸਿਰਫ਼ ਛੇ ਮਹੀਨਿਆਂ ਦਾ ਹੈ। ਹਾਰ ਨੂੰ ਭਾਂਪ ਕੇ ਇਹ ਵੱਖੋ-ਵੱਖ ਗਰੁੱਪਾਂ ਅਤੇ ਭਾਈਚਾਰਿਆਂ ਦੀ ਹਮਾਇਤ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’

ਇਹ ਵੀ ਪੜ੍ਹੋ: ਬੀ.ਏ. ਭਾਗ 3 ਅੰਗਰੇਜ਼ੀ ਪੇਪਰ ਦੇ ਅੰਕ ਵਧਾਉਣ ਬਦਲੇ ਵਿਦਿਆਰਥੀ ਕੋਲੋਂ ਪੈਸੇ ਮੰਗਣ ਵਾਲਾ ਪ੍ਰੋਫ਼ੈਸਰ ਰੰਗੇ ਹੱਥੀਂ ਕਾਬੂ

ਪਿਛਲੀਆਂ ਚੋਣਾਂ ਅਪ੍ਰੈਲ-ਮਈ 2019 ’ਚ ਹੋਈਆਂ ਸਨ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਮਈ 2019 ਨੂੰ ਅਪਣੇ ਦੂਜੇ ਕਾਰਜਕਾਲ ਲਈ ਸਹੁੰ ਚੁਕੀ ਸੀ। ਘੱਟ ਗਿਣਤੀਆਂ ਨਾਲ ਸੰਪਰਕ ਕਰਨ ਨੂੰ ਲੈ ਕੇ ਭਾਜਪਾ ’ਤੇ ਵਿਅੰਗ ਕਰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਨੇ ਕਿਹਾ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਕੁਟ-ਕੁਟ ਕੇ ਕਤਲ ਕਰਨ ਦੇ ਦੋਸ਼ੀ ਹੁਣ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ।