ਓਡੀਸ਼ਾ ਹਾਦਸਾ: ਰੇਲ ਮੰਤਰੀ ਦੀ ਮੌਜੂਦਗੀ ’ਚ ਬੋਲੇ ਮਮਤਾ ਬੈਨਰਜੀ, “ਟਰੇਨ ਵਿਚ ਐਂਟੀ ਕੋਲੀਜਨ ਡਿਵਾਈਸ ਨਹੀਂ ਸੀ ‘’

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਕਿਹਾ ਕਿ ਹੁਣ ਰੇਲਵੇ ਨੂੰ ‘ਸਪੈਸ਼ਲ ਟ੍ਰੀਟਮੈਂਟ’ ਨਹੀਂ ਮਿਲ ਰਿਹਾ

Mamata Banerjee Visits Odisha Accident Site


ਬਾਲਾਸੋਰ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਓਡੀਸ਼ਾ ਦੇ ਬਾਲਾਸੋਰ ਵਿਚ ਹੋਏ ਰੇਲ ਹਾਦਸੇ ’ਤੇ ਸਵਾਲ ਚੁਕੇ ਹਨ। ਘਟਨਾ ਵਾਲੀ ਥਾਂ ’ਤੇ ਪਹੁੰਚੇ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਟਰੇਨ ਵਿਚ ਐਂਟੀ ਕੋਲੀਜਨ ਡਿਵਾਈਸ (ਟੱਕਰ ਵਿਰੋਧੀ ਯੰਤਰ) ਲਗਿਆ ਹੁੰਦਾ ਤਾਂ ਇਹ ਹਾਦਸਾ ਨਹੀਂ ਵਾਪਰਨਾ ਸੀ।

ਇਹ ਵੀ ਪੜ੍ਹੋ: ਕਪਿਲ ਸਿੱਬਲ ਦਾ ਕੇਂਦਰ ’ਤੇ ਤੰਜ਼, “ਸੱਭ ਦਾ ਸਾਥ ਨਹੀਂ, ਬ੍ਰਿਜ ਭੂਸ਼ਣ ਦਾ ਸਾਥ”

ਮਮਤਾ ਬੈਨਰਜੀ ਨੇ ਕਿਹਾ, “ਮੈਂ ਜਦ ਮੰਤਰੀ ਸੀ ਤਾਂ ਐਂਟੀ ਕੋਲੀਜਨ ਡਿਵਾਈਸ ਤਿਆਰ ਕਰਵਾਇਆ ਸੀ, ਇਸ ਦਾ ਮਕਸਦ ਸੀ ਕਿ ਇਕ ਲਾਈਨ ਵਿਚ ਦੋ ਟਰੇਨਾਂ ਆ ਜਾਣ ਤਾਂ ਉਹ ਰੁਕ ਜਾਣਗੀਆਂ”। ਉਨ੍ਹਾਂ ਕਿਹਾ, “ਰੇਲ ਮੰਤਰੀ ਵੀ ਇਥੇ ਹਨ, ਐਂਟੀ ਕੋਲੀਜਨ ਡਿਵਾਈਸ ਲਗਾਉਂਦੇ ਤਾਂ ਇਹ ਹਾਦਸਾ ਨਾ ਹੁੰਦਾ”।

ਇਹ ਵੀ ਪੜ੍ਹੋ: ਇਸ ਕਾਰਨ ਹੋਇਆ ਸੀ ਓਡੀਸ਼ਾ ’ਚ ਭਿਆਨਕ ਰੇਲ ਹਾਦਸਾ

ਜਿਸ ਸਮੇਂ ਮਮਤਾ ਬੈਨਰਜੀ ਮੀਡੀਆ ਨਾਲ ਗੱਲ ਕਰ ਰਹੇ ਸਨ ਤਾਂ ਉਥੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ। ਮਮਤਾ ਬੈਨਰਜੀ ਨੇ ਕਿਹਾ ਕਿ ਹੁਣ ਰੇਲਵੇ ਨੂੰ ‘ਸਪੈਸ਼ਲ ਟ੍ਰੀਟਮੈਂਟ’ ਨਹੀਂ ਮਿਲ ਰਿਹਾ। ਪਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, “ਰੇਲਵੇ ਨੂੰ ਸਪੈਸ਼ਲ ਟ੍ਰੀਟਮੈਂਟ ਦਿਤਾ ਜਾਣਾ ਚਾਹੀਦਾ ਹੈ। ਹੁਣ ਰੇਲਵੇ ਦਾ ਕੋਈ ਬਜਟ ਨਹੀਂ ਹੈ। ਅਜਿਹਾ ਲਗਦਾ ਹੈ ਕਿ ਰੇਲਵੇ ਵਿਚ ਤਾਲਮੇਲ ਦੀ ਘਾਟ ਹੈ”।

ਇਹ ਵੀ ਪੜ੍ਹੋ: ਕਤਲ ਮਾਮਲੇ 'ਚ 50 ਲੱਖ ਰੁਪਏ ਰਿਸ਼ਵਤ ਮੰਗਣ ਦਾ ਮਾਮਲਾ: ਮਾਮਲੇ 'ਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਦਾ ਤਬਾਦਲਾ

ਉਨ੍ਹਾਂ ਬਾਲਾਸੋਰ ਹਾਦਸੇ ਨੂੰ ਸਦੀ ਦਾ ਸੱਭ ਤੋਂ ਵੱਡਾ ਰੇਲ ਹਾਦਸਾ ਦਸਦਿਆਂ ਕਿਹਾ ਕਿ ਇਸ ਹਾਦਸੇ ਵਿਚ ਮਰਨ ਵਾਲੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇਗਾ। ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਰੇਲਵੇ ਅਤੇ ਓਡੀਸ਼ਾ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ ਜਦ ਤੱਕ ਰਾਹਤ ਅਤੇ ਬਚਾਅ ਕਾਰਜ ਪੂਰਾ ਨਹੀਂ ਹੋ ਜਾਂਦਾ।