ਮਿਹਨਤ ਦੀ ਮਿਸਾਲ ਬਣੇ ਪਤੀ-ਪਤਨੀ, PCS ਪ੍ਰੀਖਿਆ ‘ਚ ਹਾਸਲ ਕੀਤਾ ਪਹਿਲਾ ਤੇ ਦੂਜਾ ਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਕਿਸਮਤ ਨਹੀਂ ਮਿਹਨਤ ਦੀ ਕਹਾਣੀ ਹੈ ਜਿੱਥੇ ਜਿੰਦਗੀ ਭਰ ਇਕ ਦੂਜੇ ਦਾ ਸਾਥ ਨਿਭਾਉਣ ਵਾਲੇ...

Anubhav singh and Riva

ਰਾਇਪੁਰ: ਇਹ ਕਿਸਮਤ ਨਹੀਂ ਮਿਹਨਤ ਦੀ ਕਹਾਣੀ ਹੈ ਜਿੱਥੇ ਜਿੰਦਗੀ ਭਰ ਇਕ ਦੂਜੇ ਦਾ ਸਾਥ ਨਿਭਾਉਣ ਵਾਲੇ ਪਤੀ-ਪਤਨੀ ਨੇ ਸਰਕਾਰੀ ਨੌਕਰੀ ਵਿਚ ਸਾਥ ਨਿਭਾਉਣਗੇ ਅਤੇ ਪੀਸੀਐਸ ਪ੍ਰੀਖਿਆ ਵਿਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਛੱਤੀਸਗੜ੍ਹ ਦੇ ਨਿਵਾਸੀ ਅਨੁਭਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਿਭਾ ਸਿੰਘ ਨੇ ਛੱਤੀਸ਼ਗੜ੍ਹ ਲੋਕ ਸੇਵਾ ਪੀਸੀਐਸ ਦੀ ਪ੍ਰੀਖਿਆ ਵਿਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੀ ਇਸ ਸਫ਼ਲਤਾ ਨਾਲ ਉਨ੍ਹਾਂ ਦੇ ਘਰਵਾਲੇ ਬੇਹੱਦ ਖੁਸ਼ ਹਨ। ਰਾਏਪੁਰ ਦੇ ਰਹਿਣ ਵਾਲੇ ਅਨੁਭਵ ਲੰਬੇ ਸਮੇਂ ਤੋਂ ਬਿਲਾਸਪੁਰ ਵਿਚ ਰਹਿ ਕੇ ਪੀਸੀਐਸ ਪ੍ਰੀਖਿਆ ਦੀ ਤਿਆਰੀ ਕਰ ਸੀ।

ਇਸ ਦੌਰਾਨ ਉਹ ਕਈ ਸਰਕਾਰੀ ਨੌਕਰੀਆਂ ਵਿਚ ਸਿਲੈਕਟ ਹੋਏ ਪਰ ਪੀਸੀਐਸ ਕਲੀਅਰ ਕਰਨ ਦੇ ਜਨੂਨ ਵਿਚ ਅੱਗੇ ਉਨ੍ਹਾਂ ਨੇ ਕਿਸੇ ਵੀ ਨੌਕਰੀ ਨੂੰ ਜੁਆਇੰਨ ਨਹੀਂ ਕੀਤਾ। ਉਥੇ ਬਿਲ੍ਹਾ ਪੰਚਾਇਤ ਵਿਚ ਏਡੀਓ ਉਨ੍ਹਾਂ ਦੀ ਪਤਨੀ ਵਿਭਾ ਸਿੰਘ ਵੀ ਕਾਫ਼ੀ ਸਮੇਂ ਤੋਂ ਪੀਸੀਐਸ ਪ੍ਰੀਖਿਆ ਦੀ ਤਿਆਰੀਆਂ ਵਿਚ ਜੁਟੀ ਹੋਈ ਸੀ। ਅਨੁਭਵ ਦੱਸਦੇ ਹੋਏ ਕਿ ਉਹ 2008 ਤੋਂ ਇਸ ਪ੍ਰੀਖਿਆ ਵਿਚ ਬੈਠ ਰਹੇ ਹਨ ਪਰ ਕੋਈ-ਨਾ-ਕੋਈ ਵਜ੍ਹਾ ਨਾਲ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲਦੀ ਸੀ।

ਇਧਰ ਅਨੁਭਵ ਦੀ ਪਤਨੀ ਵਿਭਾ ਨੇ ਵੀ ਹੁਣ ਤਕ 10 ਤੋਂ ਜ਼ਿਆਦਾ ਸਰਕਾਰੀ ਪ੍ਰੀਖਿਆਵਾਂ ਦੇ ਚੁੱਕੀ ਹੈ ਪਰ ਬਾਵਜੂਦ ਇਸਨੂੰ ਉਹ ਆਪਣੇ ਪਤੀ ਦੇ ਨਾਲ ਪੀਸੀਐਸ ਦੇ ਲਈ ਪੜਾਈ ਕਰ ਰਹੀ ਸੀ। ਅਨੁਭਵ ਦੱਸਦੇ ਹਨ ਕਿ ਉਹ ਜੋਬ ਵਿਚ ਸੀ ਤਾਂ ਪੜਾਈ ਉਤੇ ਫੋਕਸ ਨਹੀਂ ਕਰ ਪਾਉਂਦੇ ਸੀ, ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

ਜਿਸ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਕਿ ਇਸਦੀ ਘਰਵਾਲੀ ਕੰਮ ਕਰ ਹੀ ਹੈ ਅਤੇ ਇਹ ਘਰ ਵਿਚ ਬੈਠ ਕੇ ਪੜ ਰਿਹਾ ਹੈ। ਇੱਥੇ ਤੱਕ ਕਿ ਲੋਕਾਂ ਨੇ ਉਨ੍ਹਾਂ ਬੇਰੁਜ਼ਗਾਰ ਹੋਣ ਦੇ ਤਾਨੇ ਵੀ ਮਾਰੇ, ਪਰ ਅਪਣੀ ਪਤਨੀ ਅਤੇ ਪਰਵਾ ਦੇ ਸਹਿਯੋਗ ਦੇ ਜ਼ਰੀਏ ਉਹ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਮਿਹਨਤ ਵਿਚ ਜੁਟੇ ਰਹੇ। ਹੁਣ ਅੱਜ ਇਸਦਾ ਨਤੀਜਾ ਸਭ ਦੇ ਸਾਹਮਣੇ ਹੈ। ਦੇਸ਼ ਦੀ ਕਿਸੇ ਵੀ ਸਰਕਾਰੀ ਨੌਕਰੀ ਦੀ ਪਰੀਖਿਆ ਵਿਚ ਸ਼ਾਇਦ ਹੀ ਅਜਿਹਾ ਕਦੇ ਹੋਇਆ ਹੈ, ਜਿੱਥੇ ਪਤੀ-ਪਤਨੀ ਨੇ ਪਹਿਲਾ ਅਤੇ ਦੂਜਾ ਸਥਾਨ ਹਾਲਿਸ ਕੀਤਾ ਹੋਵੇ। ਇਹ ਦੋਨਾਂ ਦੀ ਮਿਹਨਤ ਅਤੇ ਲਗਨ ਦਾ ਸਾਰੇ ਕਮਾਲ ਹੈ।