Article 35A ਉਤੇ ਆਵੇਗਾ ਵੱਡਾ ਫ਼ੈਸਲਾ? ਕਸ਼ਮੀਰ ‘ਚ 16000 ਸੁਰੱਖਿਆ ਬਲ ਤੈਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਨੇਤਾਵਾਂ ਦੇ ਮੱਥਿਆਂ ਉਤੇ ਅੱਜਕੱਲ ਚਿੰਤਾ ਦੀ ਲਕੀਰਾਂ ਪੈ ਗਈਆਂ ਹਨ...

Indian Army

ਨਵੀਂ ਦਿੱਲੀ: ਕਸ਼ਮੀਰ ਦੇ ਨੇਤਾਵਾਂ ਦੇ ਮੱਥਿਆਂ ਉਤੇ ਅੱਜਕੱਲ ਚਿੰਤਾ ਦੀ ਲਕੀਰਾਂ ਪੈ ਗਈਆਂ ਹਨ। ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਪਤਾ ਨਹੀਂ ਚੱਲ ਰਿਹਾ ਕਿ ਕਸ਼ਮੀਰ ਵਿਚ ਆਖਿਰ ਕੀ ਹੋਣ ਵਾਲਾ ਹੈ। ਦਰਅਸਲ ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਚਿ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਸੀਆਰਪੀਐਫ਼ ਸੇਤ ਹੋਰ ਬਲਾਂ ਦੀਆਂ ਅਤਿਰਿਕਤ 100 ਕੰਪਨਾਂ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਸੀਆਰਪੀਐਫ਼ ਵੱਲੋਂ 50, ਬੀਐਸਐਫ਼ ਦੀਆਂ 10, ਐਸਐਸਬੀ ਦੀ 30 ਅਤੇ ਆਈਟੀਬੀਪੀ ਦੀਆਂ 10 ਕੰਪਨੀਆਂ ਤੈਨਾਤ ਕੀਤੀ ਗਈਆਂ ਹਨ।

ਰਿਪੋਰਟ ਅਨੁਸਾਰ ਨਰੇਂਦਰ ਮੋਦੀ 15 ਅਗਸਤ ਦੇ ਪ੍ਰੋਗਰਾਮ ਵਿਚ ਜੰਮੂ-ਕਸ਼ਮੀਰ ਜਾ ਸਕਦਾ ਹਨ ਅਤੇ ਹੋ ਸਕਦਾ ਹੈ ਕਿ ਇਸੇ ਦਿਨ ਆਰਟੀਕਲ 35ਏ ਉਤੇ ਕੋਈ ਵੱਡਾ ਐਲਾਨ ਕੀਤਾ ਸਕਦਾ ਹੈ। ਇਹ ਕਿਆਸ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਹਾਲ ਹੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਏ ਅਜੀਤ ਡੋਭਾਲ ਬਿਨਾ ਕਿਸੇ ਪ੍ਰੋਗਰਾਮ ਜਾਣਕਾਰੀ ਦੇ ਘਾਟੀ ਦੇ ਦੌਰੇ ਉਤੇ ਸ਼੍ਰੀਨਗਰ ਪਹੁੰਚੇ ਹਨ, ਅਤੇ ਪਿਛਲੇ ਦੋ ਦਿਨਾਂ ਤੋਂ ਫ਼ੌਜ ਦੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਬੈਠਕ ਕਰ ਰਹੇ ਹਨ ਜਿਸ ਵਿਚ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਸ਼ਮੀਰ ਵਿਚ ਸੁਰੱਖਿਆ ਵਿਵਸਥਾ ਦਾ ਵੀ ਜਾਇਜ਼ਾ ਲਿਆ ਹੈ ਲੇਕਿਨ, ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਡੋਭਾਲ ਸ਼੍ਰੀ ਨਗਰ ਵਿਚ ਕਿਸ ਸੀਕ੍ਰੇਟ ਮਿਸ਼ਨ ਦੇ ਤਹਿਤ ਪਹੁੰਚੇ ਹਨ। ਡੋਭਾਲ ਦਾ ਇਸ ਦੌਰ ਨੂੰ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ। ਉਨ੍ਹਾਂ ਦੇ ਆਉਣ ਦੇ ਬਾਰੇ ਵਿਚ ਜਾਣਕਾਰੀ ਵੀ ਮਹਿਜ ਕੁਝ ਘੰਟਿਆਂ ਪਹਿਲਾ ਦਿੱਤੀ ਗਈ ਸੀ।

ਨਾ ਉਨ੍ਹਾਂ ਦੇ ਆਉਣ ਬਾਰੇ ਵਿਚ ਜਾਣਕਾਰੀ ਸੀ ਅਤੇ ਨਾ ਹੀ ਇਹ ਜਾਣਕਾਰੀ ਹੈ ਕਿ ਉਨ੍ਹਾਂ ਸਰੱਖਿਆ ਅਧਿਕਾਰੀਆਂ ਦੇ ਨਾਲ ਕਿਹੜੇ-ਕਿਹੜੇ ਮੁਦਿਆਂ ਉਤੇ ਚਰਚਾ ਕੀਤੀ ਪਰ ਉਨ੍ਹਾਂ ਦੇ ਕਸ਼ਮੀਰ ਪਹੁੰਚਣ ਤੋਂ ਬਾਅਦ ਹੀ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਸੁਤੰਤਰਤਾ ਦਿਵਾ ਦੇ ਦਿਨ ਪ੍ਰਧਾਨਮੰਤਰੀ ਮੋਦੀ ਕਸ਼ਮੀਰ ਤੋਂ ਆਰਟੀਕਲ 35ਏ ਅਤੇ 370 ਨੂੰ ਹਟਾਉਣ ਦਾ ਐਲਾਨ ਕਰ ਦੇਣਗੇ।

ਜਿਸ ਨੂੰ ਲੈ ਕੇ ਸਾਬਕਾ ਆਈਏਐਸ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੀਪਲਜ਼ ਮੁਵਮੈਂਟ ਦੇ ਪ੍ਰਦਾਨ ਸ਼ਾਹ ਫ਼ੈਸਲ ਨੇ ਟਵੀਟ ਕਰਕੇ ਕਿਹਾ, ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਿਚ ਸੀਆਰਪੀਐਫ਼ ਦੀਆਂ 100 ਕੰਪਨੀਆਂ ਤੈਨਾਤ ਕਰਨ ਚਿੰਤਾ ਪਾ ਕਰ ਰਿਹਾ ਹੈ। ਇਸਦੇ ਬਾਰੇ ਵਿਚ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇਸ ਗੱਲ ਦੀ ਅਫ਼ਵਾਹ  ਕਿ ਘਾਟੀ ਵਿਚ ਕੁਝ ਵੱਡਾ ਭਿਆਨਕ ਹੋਣ ਵਾਲਾ  ਹੈ। ਕੀ ਇਹ ਅਨੁਛੇਦ 35ਏ ਨੂੰ ਲੈ ਕੇ ਹੈ?