ਸਭ ਤੋਂ ਜ਼ਿਆਦਾ ਪਾਕਿ 'ਚ ਦੇਖੇ ਜਾਂਦੇ ਨੇ DD-ਅਕਾਸ਼ਵਾਣੀ ਦੇ ਯੂਟਿਊਬ ਚੈਨਲ - ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 2021 ਵਿਚ 69 ਲੱਖ 68 ਹਜ਼ਾਰ 408 ਦਰਸ਼ਕ ਪਾਕਿਸਤਾਨ ਵਿਚ ਯੂਟਿਊਬ 'ਤੇ ਪ੍ਰਸਾਰ ਭਾਰਤੀ ਦੇ ਚੈਨਲਾਂ ਨੂੰ ਵੇਖ ਚੁੱਕੇ ਹਨ।

Anurag Thakur

ਨਵੀਂ ਦਿੱਲੀ - ਭਾਰਤ ਦੇ ਅਧਿਕਾਰਤ ਚੈਨਲ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਯੂਟਿਊਬ ਚੈਨਲਾਂ ਦੇ ਸਰੋਤਿਆਂ ਵਿਚ ਵਾਧਾ ਹੋਇਆ ਹੈ। ਡੀ ਡੀ ਅਤੇ ਏਆਈਆਰ ਦੇ ਯੂਟਿਊਬ ਚੈਨਲਾਂ ਨੂੰ ਭਾਰਤ ਤੋਂ ਬਾਅਦ ਜੇ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਦੇਖਿਆ ਗਿਆ ਹੈ ਤਾਂ ਉਹ ਪਾਕਿਸਤਾਨ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਇੱਕ ਸਵਾਲ ਦੇ ਲਿਖਤੀ ਜਵਾਬ ਵਜੋਂ ਰਾਜ ਸਭਾ ਵਿਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ -  ਟੋਕੀਉ ਉਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਲਿਖਤੀ ਜਵਾਬ ਵਿਚ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਲ 2021 ਵਿਚ 69 ਲੱਖ 68 ਹਜ਼ਾਰ 408 ਦਰਸ਼ਕ ਪਾਕਿਸਤਾਨ ਵਿਚ ਯੂਟਿਊਬ 'ਤੇ ਪ੍ਰਸਾਰ ਭਾਰਤੀ ਦੇ ਚੈਨਲਾਂ ਨੂੰ ਵੇਖ ਚੁੱਕੇ ਹਨ। ਇਹ ਦੂਜੇ ਦੇਸ਼ਾਂ ਦਾ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਪ੍ਰਸਾਰ ਭਾਰਤੀ ਦੇ ਯੂਟਿਊਬ ਚੈਨਲਾਂ ਨੂੰ ਅਮਰੀਕਾ ਵਿਚ 56 ਲੱਖ 47 ਹਜ਼ਾਰ 565, ਬੰਗਲਾਦੇਸ਼ ਵਿਚ 51 ਲੱਖ 82 ਹਜ਼ਾਰ 10, ਨੇਪਾਲ ਵਿਚ 31 ਲੱਖ 68 ਹਜ਼ਾਰ 810 ਅਤੇ ਯੂਏਈ ਵਿਚ 27 ਲੱਖ 21 ਹਜ਼ਾਰ 988 ਵਿਊ ਮਿਲੇ ਹਨ।

ਇਹ ਵੀ ਪੜ੍ਹੋ -  ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'

ਅਨੁਰਾਗ ਠਾਕੁਰ ਦੁਆਰਾ ਸੰਸਦ ਵਿਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਾਲ 2020 ਵਿਚ ਪ੍ਰਸਾਰ ਭਾਰਤੀ ਦੇ ਯੂਟਿਊਬ ਚੈਨਲਾਂ ਨੂੰ 1 ਕਰੋੜ 33 ਲੱਖ 504 ਵਿਊ ਮਿਲੇ ਸਨ ਅਤੇ ਯੂਐੱਸ ਵਿਚ 1 ਕਰੋੜ 28 ਲੱਖ 63 ਹਜ਼ਾਰ 674 ਵਿਊਜ਼ ਦੇ ਨਾਲ ਦੂਜੇ ਅਤੇ ਯੂਏਈ ਵਿਚ 82 ਲੱਖ 72 ਹਜ਼ਾਰ 506 ਵਿਊਜ਼ ਦੇ ਨਾਲ ਤੀਜੇ ਸਥਾਨ 'ਤੇ ਰਿਹਾ ਸੀ। ਬੰਗਲਾਦੇਸ਼ ਵਿਚ 81 ਲੱਖ 36 ਹਜ਼ਾਰ 684 ਅਤੇ ਸਾਊਦੀ ਅਰਬ ਵਿਚ 65 ਲੱਖ 29 ਹਜ਼ਾਰ 681 ਵਿਊਜ਼ ਮਿਲੇ ਸਨ। 

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਅਨੁਸਾਰ ਪ੍ਰਸਾਰ ਭਾਰਤੀ ਕੋਲ 170 ਤੋਂ ਵੱਧ ਯੂਟਿਊਬ ਚੈਨਲ ਹਨ। ਪ੍ਰਸਾਰ ਭਾਰਤੀ ਦੇ ਡਿਜੀਟਲ ਚੈਨਲ ਦੂਜੇ ਦੇਸ਼ਾਂ ਵਿਚ ਵੀ ਬਹੁਤ ਮਸ਼ਹੂਰ ਹਨ। ਪ੍ਰਸਸਾਰ ਭਾਰਤੀ ਆਪਣੇ ਆਡੀਓ-ਵੀਡੀਓ ਡਿਜੀਟਲ ਚੈਨਲਾਂ ਨੂੰ ਪ੍ਰਸਿੱਧ ਬਣਾਉਣ ਲਈ ਕਦਮ ਵੀ ਚੁੱਕ ਰਹੀ ਹੈ। ਡਿਜੀਟਲ ਚੈਨਲਾਂ ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਡਿਜੀਟਲ ਪਲੇਟਫਾਰਮਸ 'ਤੇ ਪੋਸਟ ਸਮੱਗਰੀ ਦੀ ਨਿਗਰਾਨੀ ਲਈ ਇਕ ਸਮਰਪਿਤ ਡਿਜੀਟਲ ਪਲੇਟਫਾਰਮ ਵਿੰਗ ਬਣਾਇਆ ਗਿਆ ਹੈ।