ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਕਰਨਗੇ INDIA ਗਠਜੋੜ ਦੇ ਸੰਸਦ ਮੈਂਬਰ
29 ਅਤੇ 30 ਜੁਲਾਈ ਨੂੰ ਹਾਲਾਤਾਂ ਦਾ ਜਾਇਜ਼ਾ ਲਵੇਗਾ ਗਠਜੋੜ ਦਾ ਵਫ਼ਦ
ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ ਦੇ ਸੰਸਦ ਮੈਂਬਰਾਂ ਦਾ ਇਕ ਵਫ਼ਦ 29 ਅਤੇ 30 ਜੁਲਾਈ ਨੂੰ ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਕਰੇਗਾ। ਲੋਕ ਸਭਾ ਵਿਚ ਕਾਂਗਰਸ ਦੇ ਵ੍ਹਿਪ ਮਨਿਕਮ ਟੈਗੋਰ ਨੇ ਦਸਿਆ ਕਿ ਵਿਰੋਧੀ ਧਿਰਾਂ ਦੇ 20 ਤੋਂ ਜ਼ਿਆਦਾ ਸੰਸਦ ਮੈਂਬਰਾਂ ਦਾ ਇਕ ਵਫ਼ਦ ਇਸ ਹਫ਼ਤੇ ਮਨੀਪੁਰ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਵੇਗਾ।
ਇਹ ਵੀ ਪੜ੍ਹੋ: ਦਿੱਲੀ ਤੋਂ ਅਗ਼ਵਾ ਕਰ ਕੇ ਲਿਆਂਦੇ ਬੱਚੇ ਤੋਂ ਪਟਿਆਲਾ ਵਿਚ ਕਰਵਾਈ ਗਈ ਮਜ਼ਦੂਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਮਨੀਪੁਰ ਦਾ ਦੌਰਾ ਕੀਤਾ ਸੀ। ਦੱਸ ਦੇਈਏ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਤੇ ਚਰਚਾ ਦੀ ਮੰਗ ਕਰ ਰਹੇ ਹਨ। ਕਾਂਗਰਸ ਨੇ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਸੰਸਦ ਵਿਚ ਜਾਰੀ ਵਿਵਾਦ ਵਿਚਾਲੇ ਬੁਧਵਾਰ ਨੂੰ ਲੋਕ ਸਭਾ ਵਿਚ ਸਰਕਾਰ ਵਿਰੁਧ ਬੇਭਰੋਸਗੀ ਮਾਤ ਪੇਸ਼ ਕੀਤਾ, ਜਿਸ ਨੂੰ ਸਦਨ ਵਿਚ ਚਰਚਾ ਲਈ ਮਨਜ਼ੂਰੀ ਦੇ ਦਿਤੀ ਗਈ।