ਸਤਲੁਜ ਨਦੀ ‘ਚ ਟਾਪੂ ਤੇ ਫਸਿਆ ਬਜ਼ੁਰਗ 10 ਦਿਨਾਂ ਬਾਅਦ ਕੱਢਿਆ ਗਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਪਿੰਡ ਸੈਂਸੋਵਾਲ ਖੁਰਦ ਵਿਚ ਸਤਲੁਜ ਨਦੀ  ਦੇ ਵਿਚ ਇਕ ਟਾਪੂ ਉਤੇ ਫਸੇ ਇਕ 70 ਸਾਲਾ ਦੇ ਬਜੁਰਗ

Satluj River

ਪੰਜਾਬ ਦੇ ਪਿੰਡ ਸੈਂਸੋਵਾਲ ਖੁਰਦ ਵਿਚ ਸਤਲੁਜ ਨਦੀ  ਦੇ ਵਿਚ ਇਕ ਟਾਪੂ ਉਤੇ ਫਸੇ ਇਕ 70 ਸਾਲਾ ਦੇ ਬਜੁਰਗ ਨੂੰ ਦਸ ਦਿਨ ਬਾਅਦ ਸੁਰੱਖਿਅਤ ਬਚਾ ਲਿਆ ਗਿਆ। ਬੁੱਧਵਾਰ ਨੂੰ ਅਭਿਆਨ ਚਲਾ ਕੇ ਬਜੁਰਗ ਨੂੰ ਬਚਾਇਆ ਜਾ ਸਕਿਆ। ਤਿੰਨ ਦਿਨਾਂ ਦੀ ਲਗਾਤਾਰ ਬਾਰਿਸ਼  ਤੋਂ ਬਾਅਦ ਲੁਧਿਆਣਾ ਵਿਚ ਧੁੱਪ ਨਿਕਲੀ ਜਿਸ ਤੋਂ ਬਾਅਦ ਨਦੀ ਦਾ ਜਲ ਸਤਰ ਘਟਿਆ ਅਤੇ ਬਚਾਅ ਅਭਿਆਨ ਸਫਲ ਹੋ ਸਕਿਆ। ਜੁਲਫਗੜ ਦੇ ਰਹਿਣ ਵਾਲੇ 70 ਸਾਲ ਦੇ ਮੋਹਨ ਲਾਲ ਦੁਪਹਿਰ ਦੋ ਵਜੇ ਮਾਛੀਵਾੜਾ ਦੇ ਕੰਡੇ ਉੱਤੇ ਲਿਆਏ ਗਏ। ਮੋਹਨ ਲਾਲ  ਦੇ 38 ਸਾਲਾ ਬੇਟੇ ਜਰਨੈਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਨਦੀ ਦੀ ਦੋ ਧਾਰਾਵਾਂ ਦੇ ਵਿਚ ਜ਼ਮੀਨ ਉਤੇ ਕੰਮ ਕਰ ਰਹੇ ਸਨ।

ਉਹ ਹਰ ਹਫਤੇ ਘਰ ਆ ਜਾਂਦੇ ਸਨ ਪਰ ਗੁਜ਼ਰੇ ਦਸ ਦਿਨਾਂ ਤੋਂ ਉਹ ਘਰ ਨਹੀਂ ਆਏ ਸਨ। ਭਾਰੀ ਬਾਰਿਸ਼ ਹੋਣ ਕਾਰਨ ਨਦੀ ਦਾ ਜਲ ਸਤਰ ਬਹੁਤ ਵੱਧ ਗਿਆ ਸੀ। ਜਰਨੈਲ ਨੇ ਦੱਸਿਆ, ਐਤਵਾਰ ਨੂੰ ਜਲ ਸਤਰ ਵਧਣ ਤੋਂ ਬਾਅਦ ਮੇਰੇ ਪਿਤਾ ਅਤੇ ਉਨ੍ਹਾਂ ਦੇ ਸਾਥੀ ਗੁਰਮੁਖ ਨੇ ਸਾਨੂੰ ਅਤੇ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਦਸਿਆ ਕਿ ਉਨ੍ਹਾਂ ਦੀ ਜਾਨ ਖਤਰੇ ਵਿਚ ਹੈ। ਮੇਰੇ ਅਤੇ ਲੋਕਾਂ ਕੋਲ ਕਿਸ਼ਤੀ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਜਾ ਕੇ ਕੱਢ ਲਿਆਂਦੇ ਜਾਵੇ। ਦੋ ਦਿਨਾਂ ਤੱਕ   ਲੋਕ ਉਨ੍ਹਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ। ਲੋਕ ਬਜ਼ੁਰਗ ਨੂੰ ਲੈ ਕੇ ਇਨਾਂ ਪ੍ਰੇਸ਼ਾਨ ਸਨ ਕਿ ਦੋ ਦਿਨਾਂ ਤੋਂ ਸੁੱਤੇ ਨਹੀਂ।

ਬੁੱਧਵਾਰ ਨੂੰ ਪਾਣੀ ਘੱਟ ਹੋਇਆ ਤਾਂ ਲੋਕਾਂ ਨੂੰ ਗੋਤਾਖੋਰ ਮਿਲੇ ਅਤੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਬਚਾ ਲਿਆ। ਜਰਨੈਲ ਨੇ ਦੱਸਿਆ ਕਿ ਉਨ੍ਹਾਂ ਦੀ 55 ਸਾਲ ਦੀ ਮਾਂ ਗੁਰਮੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਜਰਨੈਲ ਨੇ ਦੱਸਿਆ ਕਿ ਪੁਲੀਸ ਨੇ ਵੀ ਮੇਰੇ ਪਿਤਾ ਨੂੰ ਬਾਹਰ ਕੱਢਣ ਲਈ ਬਹੁਤ ਮਦਦ ਕੀਤੀ। ਮੌਕੇ ਉਤੇ ਵਾਟਰ ਜੈਕਿਟ ਦੇ ਨਾਲ ਅਧਿਕਾਰੀ ਪੁੱਜੇ ਸਨ। ਸਾਡਾ ਪੂਰਾ ਪਰਵਾਰ ਬਹੁਤ ਖੁਸ਼ ਸੀ। ਮੋਹਨ ਲਾਲ ਨੇ ਦੱਸਿਆ ਕਿ ਜਾਨ ਬਚਾਉਣ ਲਈ ਉਹ ਉਥੇ ਬਣੇ ਕਮਰੇ ਦੀ ਛੱਤ ਉਤੇ ਚੜ੍ਹ ਗਏ ਸਨ। ਜਲਸਤਰ ਲਗਾਤਾਰ ਵੱਧ ਰਿਹਾ ਸੀ। ਉਹ ਬਹੁਤ ਡਰੇ ਹੋਏ ਸਨ। ਉਨ੍ਹਾਂ ਦੇ ਕੋਲ ਮੋਬਾਇਲ ਸੀ ਇਸ ਲਈ ਆਪਣੇ ਘਰ ਵਾਲਿਆਂ ਨਾਲ ਸੰਪਰਕ ਕਰ ਲਿਆ।