ਜੰਮੂ ਕਸ਼ਮੀਰ ਵਿਚ 3 ਥਾਵਾਂ ਤੇ ਮੁਠਭੇੜ, ਲਸ਼ਕਰ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਨਤਨਾਗ ਅਤੇ ਬੜਗਾਮ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆਂ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਵੱਖ-ਵੱਖ ਮੁਕਾਬਲਿਆਂ ਦੌਰਾਨ

Junk altercations in 3 places, Lashkar terrorists pile

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਅੰਨਤਨਾਗ ਅਤੇ ਬੜਗਾਮ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆਂ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਵੱਖ-ਵੱਖ ਮੁਕਾਬਲਿਆਂ ਦੌਰਾਨ ਸੈਨਾ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ, ਉਥੇ ਹੀ ਅੰਨਤਨਾਗ ਮੁਕਾਬਲੇ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਦਸਿਆ ਕਿ ਅੰਨਤਨਾਗ ਜ਼ਿਲ੍ਹੇ ਦੇ ਕਾਜੀਗੁੰਡ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰੇਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ।

ਉਨਾਂ ਦਸਿਆ ਕਿ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆਬਲਾਂ ਤੇ ਗੋਲਾਬਾਰੀ ਕੀਤੀ। ਜਵਾਬੀ ਕਾਰਵਾਈ ਤੋਂ ਬਾਅਦ ਦੋਹਾਂ ਪੱਖਾਂ ਵਿਚ ਮੁਠਭੇੜ ਹੋ ਗਈ। ਅਧਿਕਾਰੀ ਨੇ ਦਸਿਆ ਕਿ ਅਜਿਹਾ ਹੀ ਇੱਕ ਖੋਜ ਅਭਿਆਨ ਬਡਗਾਮ ਪਿੰਡ ਦੇ ਪਨਜਨ ਵਿਚ ਚਲਾਇਆ ਗਿਆ। ਜਿਸ ਦੌਰਾਨ ਪਿੰਡ ਵਿਚ ਲੁਕੇ ਹੋਏ ਅਤਿਵਾਦੀਆਂ ਨੇ ਸੁਰੱਖਿਆਬਲਾਂ ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਦੇ ਨਾਲ ਹੀ ਮੁਠਭੇੜ ਸ਼ੁਰੂ ਹੋ ਗਈ।

ਅਜੇ ਤੱਕ ਕਿਸੇ ਹਾਦਸੇ ਦੀ ਸੂਚਨਾ ਨਹੀਂ ਮਿਲੀ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਬਿਨਾਂ ਕਿਸੇ ਕਾਰਣ ਤੋਂ ਸ਼੍ਰੀਨਗਰ ਵਿਖੇ ਇੰਟਰਨੈਟ ਸੇਵਾ ਮੁਅੱਤਲ ਕਰ ਦਿਤੀ ਹੈ। ਸੁਰੱਖਿਆਬਲਾਂ ਨੇ ਅੰਨਤਨਾਗ ਦੇ ਕਾਜੀਗੁੰਡ ਵਿਚ ਆਸਿਫ ਮਲਿਕ ਨਾਮ ਦੇ ਇੱਕ ਅਤਿਵਾਦੀ ਨੂੰ ਢੇਰ ਕਰ ਦਿੱਤਾ ਹੈ, ਨਾਲ ਹੀ ਨੂਰਬਾਗ ਮੁਠਭੇੜ ਵਿਚ ਵੀ ਸੈਨਾ ਵੱਲੋਂ ਇੱਕ ਸ਼ੱਕੀ ਨੂੰ ਮਾਰ ਦਿੱਤੇ ਜਾਣ ਦੀ ਖ਼ਬਰ ਹੈ। ਇਲਾਕੇ ਵਿਚ ਖੋਜ ਆਪ੍ਰੇਸ਼ਨ ਹਾਲੇ ਜਾਰੀ ਹੈ।

ਸੁਰੱਖਿਆਬਲਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਘਾਟੀ ਵਿਚ ਕਈ ਥਾਹਾਂ ਤੇ ਛਿਪੇ ਹੋਏ ਹਨ। ਇਸ ਤੋ ਬਾਅਦ ਸੈਨਾ ਨੇ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਮਿਲਕੇ ਖੋਜ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਤਿੰਨ ਥਾਹਾਂ ਤੇ ਅਤਿਵਾਦੀਆਂ ਨੇ ਸੈਨਾ ਤੇ ਗੋਲਾਬਾਰੀ ਸ਼ੁਰੂ ਕੀਤੀ ਜਿਸਦੇ ਬਾਅਦ ਘਾਟੀ ਦੇ ਅੰਨਤਨਾਗ ਦੇ ਕਾਜੀਗੁੰਡ, ਸ਼੍ਰੀਨਗਰ ਦੇ ਨੂਰਬਾਗ ਅਤੇ ਬੜਗਾਮ ਦੇ ਪਨਜਨ ਵਿਚ ਫਿਰ ਮੁਕਾਬਲੇ ਸ਼ੁਰੂ ਹੋ ਗਏ। ਹਾਲ ਦੀ ਘੜੀ ਕਾਜੀਗੁੰਡ ਵਿਚ ਗੋਲਾਬਾਰੀ ਰੁਕ ਗਈ ਹੈ ਪਰ ਖੋਜ ਆਪ੍ਰੇਸ਼ਨ ਜਾਰੀ ਹੈ। ਦਸ ਦਿੱਤਾ ਜਾਵੇ ਕਿ ਇੰਨਕਾਉਟਰ ਤੋਂ ਪਹਿਲਾ ਸੁਰੱਖਿਆਬਲਾਂ ਨੇ ਸ਼੍ਰੀਨਗਰ ਦੇ ਨੂਰਬਾਗ ਇਲਾਕੇ ਦੀ ਘੇਰਾਬੰਦੀ ਕੀਤੀ ਪਰ ਇੱਕ ਅਤਿਵਾਦੀ ਇੱਥੋਂ ਭੱਜਣ ਵਿਚ ਕਾਮਯਾਬ ਰਿਹਾ।