ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਨੇ 36 ਰਾਫੇਲ ਜੈੱਟ ਜ਼ਹਾਜ਼ ਦੀ ਖਰੀਦ ‘ਤੇ ਕੀਤਾ ਇਤਰਾਜ਼
ਰਾਫੇਲ ਦੇ ਵਪਾਰ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ।
ਨਵੀਂ ਦਿੱਲੀ : ਰਾਫੇਲ ਦੇ ਵਪਾਰ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ। 26 ਰਾਫੇਲ ਜੈੱਟ ਦੀ ਖਰੀਦ ਨੂੰ ਲੈ ਕੇ ਦਿਲੀ ‘ਚ ਭਾਰਤ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਤੇ ਫਰਾਸ਼ ਦੇ ਉਹਨਾਂ ਦੇ ਸਮੇਂ ‘ਚ ਉਹਨਾਂ ਦੇ ਵਿਚ ਸਤੰਬਰ 2016 ‘ਚ ਦਸਤਖਤ ਤੋਂ ਲਗਭਗ ਇਕ ਮਹੀਨਾ ਪਹਿਲਾਂ ਰੱਖਿਆ ਮੰਤਰੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਯੋਗ ਕੀਮਤ ਨੂੰ ਲੈ ਕਿ ਗੱਲ ਕੀਤੀ ਸੀ। ਇਹ ਅਧਿਕਾਰੀ ਉਸ ਸਮੇਂ ਰੱਖਿਆ ਮੰਤਰਾਲਾ ‘ਚ ਜੁਆਇੰਟ ਸੈਕਟਰੀ ਤੇ ਐਗਜ਼ੀਕੁਏਸ਼ਨ ਮੈਨੇਜ਼ਰ ਤ ਕੰਟਰੈਕਟ ਕੰਮਿਉਂਨਟੀ ‘ਚ ਸ਼ਾਮਿਲ ਸੀ। ਉਹਨਾਂ ਨੇ ਇਸ ਨਾਲ ਸੰਬੰਧਿਤ ਕੈਬਨਿਟ ਨੂੰ ਇਕ ਨੋਟ ਵੀ ਲਿਖਿਆ ਸੀ।
ਸੂਤਰਾਂ ਨੇ ਇੰਡੀਅਨ ਐਕਸਪ੍ਰੈਸ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਵਜ੍ਹਾ ਨਾਲ ਕੈਬਨਿਟ ਦੁਆਰਾ ਇਸ ਖਰੀਦ ਨੂੰ ਮੰਨਜ਼ੂਰੀ ਦੇਣ ਵਿਚ ਦੇਰ ਵੀ ਹੋਈ ਤੇ ਇਸ ਨੂੰ ਉਦੋਂ ਤੱਕ ਮੰਨਜ਼ੂਰੀ ਦਿਤੀ ਗਈ ਜਦੋਂ ਉਹਨਾਂ ਦੇ ਰੱਖਿਆ ਮੰਤਰਾਲੇ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਖਾਰਿਜ਼ ਕਰ ਦਿਤਾ ਸੀ। ਰੱਖਿਆ ਮੰਤਰਾਲੇ ਦੇ ਅਧਿਕਾਰੀ ਦੁਆਰਾ ਰਾਫੇਲ ਖਰੀਦ ਨੂੰ ਲੈ ਕਿ ਦਰਜ਼ ਕੀਤੇ ਗਏ ਇਤਰਾਜ਼ ਹੁਣ ਕੈਗ ਦੇ ਕੋਲ ਹਨ ਤੇ ਰਾਜਨੀਤਿਕ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਇਸ ਦਾ ਅਧਿਐਨ ਕੀਤਾ ਜਾਵੇਗਾ। ਸੂਤਰਾਂ ਅਨੁਸਾਰ, ਦਸੰਬਰ ਮਹੀਨੇ ‘ਚ ਸੰਸਦ ਵਿਚ ਕਿਸੇ ਵੀ ਸਮੇਂ ਰਿਪੋਰਟ ਪੇਸ਼ ਕਰ ਸਕਦਾ ਹੈ।
ਕੈਗ ਰਿਪੋਰਟ ‘ਚ ਰਾਫੇਲ ਡੀਲ ਨੂੰ ਲੈ ਕੇ ਦਰਜ਼ ਕੀਤੀ ਗਈ ਇਤਰਾਜ਼ ਅਤੇ ਉਸਦੀ ਮੰਨਜ਼ੂਰੀ ਨੂੰ ਖਾਰਜ਼ ਕਰਨ ਨਾਲ ਜੁੜੀ ਅਹਿਮ ਜਾਣਕਾਰੀ ਹੋ ਸਕਦੀ ਹੈ। ਰਾਫੇਲ ਡੀਲ ਨੂੰ ਲੈ ਕੇ ਬਣੀ ਕੰਟਰੈਕਟ ਨਿਗੋਸ਼ਿਅਸ਼ਨ ਕਮੇਟੀ ਦੇ ਅਧਿਕਾਰੀ ਇੰਡੀਅਨ ਏਅਰਫੋਰਸ ਦੇ ਡਿਪਟੀ ਚੀਫ਼ ਤੇ ਫਾਰਸ਼ ਦੀ ਟੀਮ ਜਿਸ ਦਾ ਅਧਿਐਨ ਜਨਰਲ ਕਰ ਰਹੇ ਹਨ ਤੇ ਨਾਲ ਕੀਮਤ ਨੂੰ ਲੈ ਕਿ ਇਕ ਦਰਜ਼ਨ ਤੋਂ ਵੱਧ ਵਾਰ ਬੈਠਕ ਕੀਤੀ ਗਈ ਸੀ। ਇਸ ਤੋਂ ਬਾਅਦ ਅੰਤਿਮ ਫੈਸਲਾ ਲਿਆ ਗਿਆ ਕਿ ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਦੁਆਰਾ ਦਰਜ਼ ਕੀਤੀਆਂ ਗਈਆਂ ਪ੍ਰਮੁੱਖ ਮੰਨਜ਼ੂਰੀਆਂ ਵਿਚੋਂ ਇਕ ਸੀ।
36 ਨਵੇਂ ਰਾਫੇਲ ਦੀ ਕੀਮਤ ਪਿਛਲੇ 126 ਪ੍ਰਸਤਾਵਿਤ ਰਾਫੇਲ ਜ਼ਹਾਜ਼ ਦੀ ਯੋਗ ਕੀਮਤ ਤੋਂ ਵੱਧ ਹੈ। ਸੂਤਰਾਂ ਅਨੁਸਾਰ, ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਦੇ ਨੋਟ ਉਤੇ 2016 ‘ਚ ਅਗਸਤ ਮਹੀਨੇ ਵਿਚ ਮਨੋਹਰ ਪਾਰੀਕਰ ਦੀ ਅਗਵਾਈ ਵਿਚ ਰੱਖਿਆ ਮੰਤਰਾਲਾ ਦੁਆਰਾ ਵਿਚਾਰ ਕੀਤਾ ਗਿਆ ਸੀ। ਡੀਐਸ ਦੀ ਬੈਠਕ 36 ਰਾਫੇਲ ਸੌਦੇ ਦੀ ਮੰਨਜ਼ੂਰੀ ਦੇਣ ਅਤੇ ਮੰਤਰੀ ਮੰਡਲ ਦੀ ਮੰਨਜ਼ੂਰੀ ਦੇ ਲਈ ਸ਼ੁਰੂ ਕੀਤੀ ਗਈ ਸੀ। ਇਸ ਸਮੇਂ ਸਤੰਬਰ ਦੇ ਪਹਿਲੇ ਹਫ਼ਤੇ ਵਿਚ ਸੌਦੇ ਉਤੇ ਦਸਤਖਤ ਕਰਨ ਲਈ ਫਰਾਸ਼ ਦੇ ਰੱਖਿਆ ਮੰਤਰੀ ਜੀਨ-ਜੇਵਸ ਲੀ ਡਰੀਅਨ ਦੀ ਨਵੀਂ ਦਿੱਲੀ ਦੀ ਯਾਤਰਾ ਤੇ ਆਉਣ ਵਾਲੇ ਸੀ, ਪਰ ਕਿਸੇ ਕਾਰਨ ਉਦੋਂ ਉਹਨਾਂ ਦੀ ਇਹ ਯਾਤਰਾ ਰੱਦ ਕਰ ਦਿਤੀ ਗਈ ਸੀ।
ਹਾਲ ‘ਚ ਡੀਐਸਸੀ ਦੀ ਬੈਠਕ ਤੋਂ ਬਾਅਦ ਰੱਖਿਆ ਮੰਤਰਾਲਾ ਦੇ ਅਧਿਕਾਰੀ ਦੁਆਰਾ ਦਰਜ਼ ਕੀਤੀ ਗਈ ਮੰਨਜ਼ੂਰੀ ਨੂੰ ਹੋਰ ਸੀਨੀਅਰ ਅਧਿਕਾਰੀ ਦੁਆਰਾ ਇਹ ਕਹਿੰਦੇ ਹੋਏ ਖਾਰਿਜ਼ ਕਰ ਦਿਤੀ ਗਿਆ ਸੀ ਕਿ ਯੋਗ ਕੀਮਤ ਇਸ 18 ਰਾਫੇਲ ਜ਼ਾਹਜ਼ ਦੀ ਕੀਮਤ ਤੋਂ ਕਰਨ ਸੀ। ਜਿਹੜੀ ਉੱਡਣ ਵਾਲੀ ਸਥਿਤੀ ਚ ਫਰਾਸ਼ ਤੋਂ ਆ ਰਹੇ ਹਨ, ਨਾਲ ਹੀ ਬਹੁਤ ਵਧੀਆ ਸੁਖੋਈ ਜ਼ਹਾਜ਼ ਦੀ ਤੁਲਨਾ ਵਿਚ ਰਾਫੇਲ ਜ਼ਾਹਜ਼ ਨੂੰ ਸਹੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਮੰਨਜ਼ੂਰੀ ਦਰਜ਼ ਕਰਨ ਵਾਲੇ ਅਧਿਕਾਰੀ ਨੂੰ ਇਕ ਮਹੀਨੇ ਦੀ ਛੁੱਟੀ ਤੇ ਭੇਜ ਦਿਤਾ ਗਿਆ ਅਤੇ ਸਤੰਬਰ 2016 ਦੇ ਪਹਿਲੇ ਹਫ਼ਤੇ ਚ ਡੀਐਸਸੀ ਦੁਆਰਾ 36 ਰਾਫੇਲ ਜ਼ਹਾਜ਼ ਸੌਦੇ ਨੂੰ ਮੰਨਜ਼ੂਰੀ ਦੇ ਦਿਤੀ ਗਈ। 59262 ਕਰੋੜ ਦੇ ਇਸ ਸੌਦੇ ਤੇ ਭਾਰਤ ਤੇ ਫਰਾਸ਼ ਦੇ ਵਿਚ 23 ਸਤੰਬਰ 2016 ਨੂੰ ਦਸਤਖ਼ਤ ਕੀਤੇ ਗਏ।