ਮਿਰਜਾਪੁਰ : ਕੈਨੇਡਾ ਤੋਂ ਸਿਲਵਰ ਜਿੱਤ ਕੇ ਘਰ ਪਹੁੰਚੀ ਨਿਧੀ, ਮੈਡਲ ਦੇਖ ਰੋ ਪਈ ਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲੇ ਦੇ ਨਾਰਾਇਣਪੁਰ ਬਲਾਕ ਦੇ ਛੋਟੇ ਜਿਹੇ ਪਿੰਡ ਪਚੇਵਰਾ ਦੀ ਰਹਿਣ ਵਾਲੀ ਨਿਧੀ ਕੈਨੇਡਾ ਤੋਂ ਪਾਵਰਲਿਫਟਿੰਗ ...

Nidhi Singh Patel

ਮਿਰਜਾਪੁਰ : ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲੇ ਦੇ ਨਾਰਾਇਣਪੁਰ ਬਲਾਕ ਦੇ ਛੋਟੇ ਜਿਹੇ ਪਿੰਡ ਪਚੇਵਰਾ ਦੀ ਰਹਿਣ ਵਾਲੀ ਨਿਧੀ ਕੈਨੇਡਾ ਤੋਂ ਪਾਵਰਲਿਫਟਿੰਗ 'ਚ ਸਿਲਵਰ ਮੈਡਲ ਲੈ ਕੇ ਵੀਰਵਾਰ ਨੂੰ ਆਪਣੇ ਪਿੰਡ ਪਹੁੰਚੀ। ਪਿੰਡ 'ਚ ਇੰਤਜ਼ਾਰ ਕਰ ਰਹੀ ਮਾਂ ਨੇ ਜਦੋਂ ਬੇਟੀ ਦੇ ਗਲੇ 'ਚ ਸਿਲਵਰ ਮੈਡਲ ਦੇਖਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਜ਼ਿਕਰਯੋਗ ਹੈ ਕਿ ਨਿਧੀ ਸੈਂਟ ਜਾਨਸ ਨਿਊਫਾਊਂਡਲੈਂਡ ਲੈਬ੍ਰਾਡਾਰ 'ਚ 15 ਤੋਂ 21 ਸਤੰਬਰ ਤੱਕ ਆਯੋਜਿਤ ਕੌਮਾਂਤਰੀ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਕੈਨੇਡਾ ਗਈ ਸੀ।

ਨਿਧੀ ਨੇ ਉੱਥੇ ਸਿਲਵਰ ਮੈਡਲ ਜਿੱਤਿਆ। ਸਹੂਲਤਾਂ ਨਾ ਮਿਲਣ ਤੋਂ ਬਾਅਦ ਲੋਕਾਂ ਦੇ ਸਹਿਯੋਗ ਨਾਲ ਮੁਕਾਬਲੇ 'ਚ ਹਿੱਸਾ ਲੈਣ ਵਿਦੇਸ਼ ਪਹੁੰਚੀ ਅਤੇ ਸਿਲਵਰ ਜਿੱਤ ਕੇ ਵਾਪਸ ਆਈ ਨਿਧੀ ਦੇ ਸਵਾਗਤ ਲਈ ਸ਼ਹਿਰ ਨੇ ਵੀ ਕੰਜੂਸੀ ਨਹੀਂ ਕੀਤੀ। ਲੋਕਾਂ ਨੇ ਮਿਰਜਾਪੁਰ ਰੇਲਵੇ ਸਟੇਸ਼ਨ 'ਤੇ ਨਿਧੀ ਸਿੰਘ ਪਟੇਲ ਦਾ ਸਵਾਗਤ ਕੀਤਾ। ਇਸ ਦੌਰਾਨ ਭਾਰਤ ਮਾਤਾ ਅਤੇ ਨਿਧੀ ਸਿੰਘ ਦੀ ਜੈ ਦੇ ਨਾਅਰੇ ਵੀ ਲੱਗੇ।

ਮੈਡਲ ਕਵੀਨ ਦਾ ਸਵਾਗਤ ਕਰਨ ਲਈ ਸਟੇਸ਼ਨ 'ਤੇ ਰਾਜਬਹਾਦਰ ਸਿੰਘ, ਨਿਰਮਲਾ ਰਾਏ, ਸ਼ਾਮਲਤਾ, ਮਧੂ ਸੈਲਾਨੀ, ਕੌਮਾਂਤਰੀ ਖਿਡਾਰੀ ਵੀਰੇਂਦਰ ਸਿੰਘ ਮਰਕਾਮ, ਰਾਸ਼ਟਰੀ ਖਿਡਾਰੀ ਜੋਤੀ ਸਿੰਘ, ਸਾਕਸ਼ੀ, ਸ਼ਸ਼ੀ, ਸੰਤੋਸ਼ ਕੁਮਾਰ, ਰਾਜ ਕੁਮਾਰ ਯਾਦਵ ਸਮੇਤ ਕਈ ਮਸ਼ਹੂਰ ਲੋਕ ਮੌਜੂਦ ਰਹੇ। ਚੋਨਾਰ ਦੇ ਕੈਲਹਟ 'ਚ ਜਿਸ ਕਾਲਜ ਤੋਂ ਨਿਧੀ ਪੜ੍ਹ ਕੇ ਨਿਕਲੀ, ਉੱਥੇ ਕੋਚ ਕਮਲਾਪਤੀ ਤ੍ਰਿਪਾਠੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪਿੰਡ ਪਚਵੇਰਾ 'ਚ ਮਾਂ ਅਤੇ ਚਾਚੀ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਨ੍ਹਾਂ ਦੀ ਆਰਤੀ ਅਤੇ ਸਵਾਗਤ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ