ਇੰਟਰ ਕਾਲਜ ਪੈਨਚੈੱਕ ਸਲਾਟ ਦੇ ਇੰਡੋਰ ਮੁਕਾਬਲੇ ‘ਚ, ਝਾੜ ਸਾਹਿਬ ਦੇ ਖਿਡਾਰੀਆਂ ਨੂੰ ਮਿਲੇ 18 ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਜੀਪੀਸੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੁਮਨ ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਖੇਡ ਖੇਤਰ ਵਿਚ ਸ਼ਾਨਦਾਰ ਸਫਲਤਾ ਹਾਂਸਲ ਕੀਤੀ...

Khalsa College for Women, Jharh Sahib

ਚੰਡੀਗੜ੍ਹ : ਐਸਜੀਪੀਸੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੁਮਨ ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਖੇਡ ਖੇਤਰ ਵਿਚ ਸ਼ਾਨਦਾਰ ਸਫਲਤਾ ਹਾਂਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਕਰਵਾਈ ਗਈ ਇੰਟਰ ਕਾਲਜ ਪੈਨਚੈੱਕ ਸਲਾਟ ਦੇ ਇੰਡੋਰ ਮੁਕਾਬਲਿਆਂ ਵਿਚ ਕਾਲਜ ਵਿਦਿਆਰਥਣਾਂ ਹਰਸ਼ਦੀਪ ਕੌਰ (ਭਾਰ ਵਰਗ 65 ਕਿੱਲੋ) ਅਤੇ ਕੋਮਲਪ੍ਰੀਤ ਕੌਰ (ਭਾਰ ਵਰਗ 75 ਕਿੱਲੋ) ਨੇ ਸਿਲਵਰ ਮੈਡਲ,

ਸਿਮਰਨਜੀਤ ਕੌਰ (ਭਾਰ ਵਰਗ 50 ਕਿੱਲੋ),  ਸਪਨਾ ਰਾਣੀ (ਭਾਰ ਵਰਗ 55 ਕਿੱਲੋ), ਦਲਜੀਤ ਕੌਰ (ਭਾਰ ਵਰਗ 60 ਕਿੱਲੋ) ਨੇ ਕਾਂਸੀ ਤਗਮਾ ਜਿੱਤੇ। ਮੁਕਾਬਲੇ ਵਿਚ ਦਲਜੀਤ ਕੌਰ (ਭਾਰ ਵਰਗ 60 ਕਿੱਲੋ) ਨੇ ਸਿਲਵਰ ਮੈਡਲ,  ਸਪਨਾ ਰਾਣੀ (ਭਾਰ ਵਰਗ 55 ਕਿੱਲੋ), ਹਰਸ਼ਦੀਪ ਕੌਰ (ਭਾਰ ਵਰਗ 65 ਕਿੱਲੋ) ਨੇ ਕਾਂਸੀ ਤਗਮਾ ਜਿੱਤੇ, ਆਰਟਿਸਟਿਕ ਮੁਕਾਬਲੇ ਵਿਚ ਦਲਜੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਸਿਲਵਰ ਜਿੱਤੇ।

ਜੇਤੂ ਖਿਡਾਰੀਆਂ  ਦੇ ਕਾਲਜ ਪੁੱਜਣ ‘ਤੇ ਪ੍ਰਿੰਸੀਪਲ ਡਾ.  ਰਜਿੰਦਰ ਕੌਰ, ਸਰਪੰਚ ਅਤੇ ਪੰਚ ਸਹਿਬਾਨ,  ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਹਾਰ ਪਾ ਮੁੰਹ ਮਿੱਠਾ ਕਰਵਾ ਸ਼ਾਨਦਾਰ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ  ਦੇ ਵਾਰਸਾਂ, ਅਧਿਆਪਕ ਲਵੀ ਢਿੱਲੋਂ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਰਵਿਤਾ ਸੈਣੀ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ।