ਸ਼ਹੀਦ ਭਗਤ ਸਿੰਘ ਨੂੰ ਸਲਾਮ, 23 ਸਾਲ ਦੇ ਨੌਜਵਾਨ ਤੋਂ ਡਰ ਗਈ ਸੀ ਅੰਗਰੇਜ਼ ਸਰਕਾਰ - ਮੋਦੀ
ਪੀਐੱਮ ਮੋਦੀ ਨੇ ਮਨ ਕੀ ਬਾਤ 'ਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜ਼ਿਕਰ ਕੀਤਾ ਕਿਉਂਕਿ ਕੱਲ੍ਹ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ।ਉਹਨਾਂ ਕਿਹਾ ਕੱਲ੍ਹ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਗਤ ਸਿੰਘ ਦੇ ਜਨਮ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।
ਉਹਨਾਂ ਕਿਹਾ ਕਿ ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ 23 ਸਾਲ ਦੇ ਨੌਜਵਾਨ ਤੋਂ ਐਨੀ ਵੱਡੀ ਹਕੂਮਤ ਡਰ ਗਈ? ਭਗਤ ਸਿੰਘ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਵਾਂਗੇ। ਮੈਂ ਸਾਰੇ ਦੇਸ਼ ਵਾਸੀਆਂ ਨਾਲ ਹਿੰਮਤ ਅਤੇ ਬਹਾਦਰੀ ਦੇ ਪ੍ਰਤੀਕ, ਸ਼ਹੀਦ ਭਗਤ ਸਿੰਘ ਨੂੰ ਸਲਾਮ ਕਰਦਾ ਹਾਂ।
ਕੀ ਤੁਸੀਂ ਕਲਪਨਾ ਕਰ ਸਕਦੇ ਹੋ, ਇਕ ਅਜਿਹੀ ਸਰਕਾਰ ਜਿਸ ਨੇ ਦੁਨੀਆਂ ਦੇ ਇਕ ਵੱਡੇ ਹਿੱਸੇ ਉੱਤੇ ਰਾਜ ਕੀਤਾ, ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਅਧੀਨ ਕਦੇ ਵੀ ਸੂਰਜ ਨਹੀਂ ਸੀ ਢਲਦਾ। ਅਜਿਹੀ ਸ਼ਕਤੀਸ਼ਾਲੀ ਸਰਕਾਰ ਇੱਕ 23-ਸਾਲ ਦੇ ਨੌਜਵਾਨ ਤੋਂ ਡਰ ਗਈ। ਪ੍ਰਧਾਨ ਮੰਤਰੀ ਨੇ ਭਗਤ ਸਿੰਘ ਦੀ ਬਹਾਦਰੀ ਦੇ ਨਾਲ ਨਾਲ ਉਨ੍ਹਾਂ ਦੀ ਵਿਦਵਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਇਕ ਸ਼ਕਤੀਸ਼ਾਲੀ ਸ਼ਹੀਦ ਹੋਣ ਤੋਂ ਇਲਾਵਾ, ਭਗਤ ਸਿੰਘ ਇਕ ਵਿਦਵਾਨ ਅਤੇ ਚਿੰਤਕ ਸੀ। ਆਪਣੀ ਜ਼ਿੰਦਗੀ ਦੀ ਚਿੰਤਾ ਕੀਤੇ ਬਗੈਰ, ਭਗਤ ਸਿੰਘ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ।
ਉਨ੍ਹਾਂ ਕਿਹਾ, “ਸ਼ਹੀਦ ਭਗਤ ਸਿੰਘ ਦੇ ਜੀਵਨ ਦਾ ਇਕ ਹੋਰ ਖੂਬਸੂਰਤ ਪਹਿਲੂ ਇਹ ਹੈ ਕਿ ਉਹ ਟੀਮ ਦੇ ਕੰਮ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਲਾਲਾ ਲਾਜਪਤ ਰਾਏ ਜਾਂ ਚੰਦਰਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਸਮੇਤ ਕ੍ਰਾਂਤੀਕਾਰੀਆਂ ਨਾਲ ਸਬੰਧਾਂ ਲਈ ਉਨ੍ਹਾਂ ਦਾ ਸਮਰਪਣ ਮਹੱਤਵਪੂਰਨ ਨਹੀਂ ਸੀ। ਨਰਿੰਦਰ ਮੋਦੀ ਨੇ ਕਿਹਾ ਕਿ ਉਹ ਜਦੋਂ ਤੱਕ ਜੀਵਿਤ ਰਹੇ ਤਾਂ ਸਿਰਫ਼ ਇਕ ਮਕਸਦ ਨਾਲ ਹੀ ਜੀਵਿਤ ਰਹੇ ਅਤੇ ਉਸ ਮਕਸਦ ਲਈ ਉਹਨਾਂ ਨੇ ਆਪਣੀ ਜਾਨ ਵੀ ਦੇ ਦਿੱਤੀ। ਉਹ ਸਿਰਫ਼ ਦੇਸ਼ ਨੂੰ ਅਜ਼ਾਦ ਅਤੇ ਅੰਗਰੇਜ਼ਾਂ ਦੇ ਸਾਸ਼ਨ ਤੋਂ ਮੁਕਤ ਕਰਵਾਉਣਾ ਚਾਹੁੰਦੇ ਸਨ।
ਉਹਨਾਂ ਨੇ ਇਕ ਯੂਜ਼ਰ ਦੇ ਕਮੈਂਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਕਮੈਂਟ ਵਿਚ ਲਿਖਿਆ ਸੀ ਕਿ ''ਅੱਜ ਦੇ ਨੌਜਵਾਨ ਕਿਵੇਂ ਭਗਤ ਸਿੰਘ ਦੀ ਤਰ੍ਹਾਂ ਬਣ ਸਕਦੇ ਹਨ? ਪਰ ਅਸੀਂ ਸਾਰੇ ਭਗਤ ਸਿੰਘ ਦੀ ਤਰ੍ਹਾਂ ਬਣ ਪਾਈਏ ਜਾਂ ਨਹੀਂ, ਸਾਡੇ ਅੰਦਰ ਦੇਸ਼ ਲਈ ਕੁੱਝ ਕਰਨ ਦਾ ਜ਼ਜ਼ਬਾ ਜ਼ਰੂਰ ਹੋਣਾ ਚਾਹੀਦਾ ਹੈ। ਇਹ ਹੀ ਸ਼ਹੀਦ ਭਗਤਸਿੰਘ ਲਈ ਸਾਡੀ ਸਭ ਤੋਂ ਵੱਡੀ ਸ਼ਰਧਾਜਲੀ ਹੋਵੇਗੀ।''