ਡੂੰਘੀ ਖੱਡ 'ਚ ਡਿੱਗੀ ਸਕੂਲ ਬੱਸ, 44 ਵਿਦਿਆਰਥੀ ਜ਼ਖ਼ਮੀ
ਅਧਿਕਾਰੀਆਂ ਨੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਘਟਨਾ ਇੱਕ ਮੋੜ 'ਤੇ ਵਾਪਰੀ।
School Bus With 44 Students Falls Into Valley
ਪੁਣੇ- ਮਹਾਰਾਸ਼ਟਰ ਦੀ ਪੁਣੇ ਤਹਿਸੀਲ ਦੇ ਅੰਬੇਗਾਂਵ ਵਿੱਚ ਮੰਗਲਵਾਰ 27 ਸਤੰਬਰ ਦੇ ਦਿਨ ਇੱਕ ਬੱਸ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ 44 ਵਿਦਿਆਰਥੀ ਅਤੇ ਤਿੰਨ ਅਧਿਆਪਕ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਵਿਦਿਆਰਥੀ ਪਿੰਪਲਗਾਂਵ ਤੋਂ ਗਿਰਵਲੀ ਜਾ ਰਹੇ ਸਨ, ਜੋ ਪੁਣੇ ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ 'ਤੇ ਹੈ।
ਅਧਿਕਾਰੀਆਂ ਨੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਘਟਨਾ ਇੱਕ ਮੋੜ 'ਤੇ ਵਾਪਰੀ। ਬੱਸ 100-150 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਬੱਸ ਵਿੱਚ ਸਵਾਰ ਸਾਰੇ 44 ਵਿਦਿਆਰਥੀ, 3 ਅਧਿਆਪਕ, ਡਰਾਈਵਰ ਅਤੇ ਬੱਸ ਸਹਾਇਕ ਜ਼ਖ਼ਮੀ ਹੋ ਗਏ। ਜ਼ਖ਼ਮੀ ਵਿਦਿਆਰਥੀਆਂ ਨੂੰ ਮਨਚਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।