ਮਮਤਾ ਦੇ ਘਰ ਕਾਲੀ ਪੂਜਾ 'ਚ ਸ਼ਾਮਲ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ : ਰਾਜਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੇ ਕਿਹਾ ਕਿ 1978 ਤੋਂ ਮੁੱਖ ਮੰਤਰੀ ਦੇ ਕਾਲੀਘਾਟ ਸਥਿਤ ਘਰ 'ਚ ਹਰ ਸਾਲ ਪੂਜਾ ਕਰਵਾਈ ਜਾਂਦੀ ਹੈ ਅਤੇ ਇਸ ਲਈ ਸੱਦਾ ਮਿਲਣ 'ਤੇ ਉਹ ਬਹੁਤ ਖ਼ੁਸ਼ ਹਨ।

EAGERLY WAITING TO ATTEND KALI PUJA AT MAMATA BANERJEE'S RESIDENCE: GUV

ਬਾਰਾਸਾਤ : ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖ਼ੜ ਨੇ ਸਨਿਚਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਅਪਣੇ ਕੋਲਕਾਤਾ ਸਥਿਤ ਘਰ 'ਚ ਕਾਲੀ ਪੂਜਾ 'ਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ ਅਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਧਨਖ਼ੜ ਨੇ ਉੱਤਰ 24 ਪਰਗਨਾਂ ਜ਼ਿਲ੍ਹੇ 'ਚ ਬਾਰਾਸਾਤ 'ਚ ਕਾਲੀ ਪੂਜਾ ਲਈ ਇਕ ਪੰਡਾਲ ਦਾ ਉਦਘਾਟਨ ਕੀਤਾ।

 ਉਨ੍ਹਾਂ ਨੇ ਕਿਹਾ ਕਿ 1978 ਤੋਂ ਮੁੱਖ ਮੰਤਰੀ ਦੇ ਕਾਲੀਘਾਟ ਸਥਿਤ ਘਰ 'ਚ ਹਰ ਸਾਲ ਪੂਜਾ ਕਰਵਾਈ ਜਾਂਦੀ ਹੈ ਅਤੇ ਇਸ ਲਈ ਸੱਦਾ ਮਿਲਣ 'ਤੇ ਉਹ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ, ''ਮੈ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ਤ ਲਿਖ ਕੇ ਦਸਿਆ ਹੈ ਕਿ ਮੈਂ ਅਤੇ ਮੇਰੀ ਪਤਨੀ ਭਾਈ ਦੂਜ ਮੌਕੇ ਉਨ੍ਹਾਂ ਦੇ ਘਰ ਅਉਣਾ ਚਹੁੰਦੇ ਹਾਂ। ਉੱਤਰ ਬੰਗਾਲ ਦੀ ਯਾਤਰਾ ਤੋਂ ਵਾਪਸ ਆ ਕੇ ਮੁੱਖ ਮੰਤਰੀ ਨੇ ਵਪਸ ਮੈਨੂੰ ਚਿੱਠੀ ਲਿਖੀ ਅਤੇ ਕਾਲੀ ਪੂਜਾ ਲਈ ਸੱਦਾ ਦਿਤਾ।''

ਜ਼ਿਕਰਯੋਗ ਹੈ ਕਿ ਬਾਰਾਸਾਤ ਕਲੱਬ ਦ ਮੁੱਖ ਸਰਪਰਸਤ ਅਤੇ ਟੀਐਮਸੀ ਨੇਤਾ ਧਨਖ਼ੜ ਨੂੰ ਸੱਦਾ ਦਿਤੇ ਜਾਣ ਦੀ ਗੱਲ ਕਹਿ ਕੇ ਅਪਣੇ ਅਹੁਦੇ ਤੋਂ ਹਟ ਗਏ ਜਿਸ ਨਾਲ ਸ਼ੁਕਰਵਾਰ ਨੂੰ ਵਿਵਾਦ ਪੈਦਾ ਹੋ ਗਿਆ।  ਤ੍ਰਿਣਮੂਲ ਦੁਆਰਾ ਚਲਾਇਆ ਜਾ ਰਿਹਾ ਬਾਰਾਸਾਤ ਨਗਰ ਨਿਗਮ ਦੇ ਪ੍ਰਧਾਨ ਸੁਨੀਲ ਮੁਖ਼ਰਜੀ ਨੇ ਕਿਹਾ ਕਿ 'ਰਾਜਪਾਲ ਸੂਬਾ ਸਰਕਾਰ ਸਬੰਧੀ ਪੱਖਪਾਤੀ ਹਨ।'' ਇਸ ਲਈ ਕਲੱਬ ਦੇ ਇਸ ਫ਼ੈਸਲੇ ਤੋਂ ਉਹ ਖ਼ੁਸ਼ ਨਹੀਂ ਹਨ।