ਇਨਕਮ ਟੈਕਸ ਵਿਭਾਗ ਵੱਲੋ ਦਿੱਲੀ-ਐਨਸੀਆਰ ਅਤੇ ਪੰਜਾਬ ਸਮੇਤ ਕਈ ਸੂਬਿਆਂ 'ਚ ਛਾਪੇਮਾਰੀ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਭਾਗ ਵੱਲੋਂ ਸੰਜੇ ਜੈਨ ਦੇ 42 ਟਿਕਾਣਿਆਂ 'ਤੇ ਕੀਤੀ ਜਾ ਰਹੀ ਛਾਪੇਮਾਰੀ, 2.37 ਕਰੋੜ ਰੁਪਏ ਬਰਾਮਦ

Income Tax Department raid

ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ ਪੰਜਾਬ, ਦਿੱਲੀ, ਐਨਸੀਆਰ, ਹਰਿਆਣਾ, ਉਤਰਾਖੰਡ ਅਤੇ ਗੋਆ ਸਮੇਤ ਕਈ ਥਾਵਾਂ 'ਤੇ ਐਂਟਰੀ ਅਪਰੇਟਰ ਸੰਜੇ ਜੈਨ ਅਤੇ ਉਸ ਦੇ ਲਾਭਪਾਤਰੀਆਂ ਦੇ 42 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। 

 

 

ਵਿਭਾਗ ਵੱਲੋਂ ਹੁਣ ਤੱਕ ਕੀਤੀ ਗਈ ਛਾਪੇਮਾਰੀ ਦੌਰਾਨ 2.37 ਕਰੋੜ ਰੁਪਏ ਅਤੇ 2.89 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ। ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹਾਲੇ ਵੀ ਜਾਰੀ ਹੈ।