ਇਕ ਆਵਾਜ਼ 'ਤੇ ਫ਼ੌਜ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ : ਜਨਰਲ ਰਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਵਤ ਨੇ ਕਿਹਾ ਕਿ ਫ਼ੋਜ ਹੁਣ ਸਰਕਾਰ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਰਫ ਇਕ ਅਵਾਜ਼ 'ਤੇ ਕਾਰਵਾਈ ਕਰਨ ਲਈ ਪੂਰਨ ਤੌਰ 'ਤੇ ਤਿਆਰ ਹੈ।

Army chief Bipin Rawat

ਨਵੀਂ ਦਿੱਲੀ,  ( ਭਾਸ਼ਾ ) : 26 /11 ਹਮਲੇ ਸਬੰਧੀ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਫ਼ੋਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਹੈ ਕਿ ਹੁਣ ਕਦੇ ਵੀ ਅਜਿਹੇ ਹਾਲਾਤ ਪੈਦਾ ਨਹੀਂ ਹੋਣਗੇ ਕਿ ਫ਼ੌਜ ਇਸ ਤਰ੍ਹਾਂ ਦੇ ਅਤਿਵਾਦੀ ਹਮਲੇ ਦਾ ਮੁਕਾਬਲਾ ਨਾ ਕਰ ਸਕੇ। ਰਾਵਤ ਨੇ ਕਿਹਾ ਕਿ ਫ਼ੋਜ ਹੁਣ ਸਰਕਾਰ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਰਫ ਇਕ ਅਵਾਜ਼ 'ਤੇ ਕਾਰਵਾਈ ਕਰਨ ਲਈ ਪੂਰਨ ਤੌਰ 'ਤੇ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੋਈ ਕਾਰਵਾਈ ਕਰਨ ਲਈ ਕਿਹਾ ਗਿਆ ਤਾਂ ਅਸੀਂ ਤਿਆਰ ਹਾਂ ਅਤੇ ਸਾਡੇ ਵਿਚ ਉਹ ਸਮਰਥਾ ਹੈ

ਕਿ ਅਸੀਂ ਕਿਸੇ ਵੀ ਵੱਡੇ ਅਤਿਵਾਦੀ ਹਮਲੇ ਦਾ ਮੁਕਾਬਲਾ ਕਰ ਸਕਦੇ ਹਾਂ। ਜੇਕਰ 26 /11  ਵਰਗੀ ਘਟਨਾ ਮੁੜ ਤੋਂ ਵਾਪਰਦੀ ਹੈ ਤਾਂ ਫ਼ੌਜ ਦੀ ਕਾਰਵਾਈ ਕੀ ਹੋਵੇਗੀ, ਇਸ ਸਵਾਲ ਦੇ ਜਵਾਬ ਵਿਚ ਬਿਪਨ ਰਾਵਤ ਨੇ ਕਿਹਾ ਕਿ ਅਜਿਹ ਨਹੀਂ ਹੋਵੇਗਾ ਕਿ ਸਾਡੇ ਕੋਲ ਹਮਲਿਆਂ ਵੁਰਧ ਕੋਈ ਵਿਕਲਪ ਨਾ ਹੋਵੇ। ਕਸ਼ਮੀਰ ਵਿਚ ਜਵਾਨਾਂ ਦੇ ਸਿਰ ਕਲਮ ਕੀਤੇ ਜਾਣ ਸਬੰਧੀ ਫ਼ੋਜ ਮੁਖੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਅਤਿਵਾਦੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਦੋਸ਼ ਲਗਾ ਰਹੇ ਹਨ ਕਿ ਉਹ ਪੁਲਿਸ ਮੁਖ਼ਬਰ ਹਨ।

ਨਾਲ ਹੀ ਅਤਿਵਾਦੀ ਪੰਚਾਇਤ ਮੈਂਬਰਾਂ ਦੇ ਮਕਾਨਾਂ ਅਤੇ ਸਕੂਲਾਂ ਨੂੰ ਵੀ ਅੱਗਾਂ ਲਗਾ ਰਹੇ ਹਨ। ਅਤਿਵਾਦੀ ਬੇਰੁਜ਼ਗਾਰਾਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ। ਹੁਣ ਕਸ਼ਮੀਰ ਦੇ ਲੋਕਾਂ ਨੂੰ ਮਹਿਸੂਸ ਹੋਣ ਲਗਾ ਹੈ ਕਿ ਅਤਿਵਾਦੀ ਘਾਟੀ ਵਿਚ ਹਿੱਤਾਂ ਸਬੰਧੀ ਕੋਈ ਕੰਮ ਨਹੀਂ ਕਰ ਰਹੇ ਹਨ। ਇਸ ਲਈ ਉਹ ਨਿਰਾਸ਼ਾਜਨਕ ਕਦਮ ਚੁੱਕ ਰਹੇ ਹਨ। ਬੀਤੇ ਦਿਨੀ ਪੰਜਾਬ ਵਿਚ ਹੋਏ ਹਮਲੇ ਵਿਚ ਵਿਦੇਸ਼ੀ ਹੱਥ ਹੋਣ ਬਾਰੇ ਪੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਖੁਫੀਆ ਜਾਣਕਾਰੀ 'ਤੇ ਆਧਾਰਿਤ ਸੀ।