ਅੰਟਾ​ਰਟਿਕਾ 'ਚ ਪਈ 20 ਕਿ.ਮੀ ਲੰਮੀ ਦਰਾਰ, ਦੁਨੀਆ ਲਈ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੰਟਾਰਟਿਕਾ ਦੇ ਇਕ ਬਹੁਤ ਵੱਡੇ ਆਈਸ ਬਰਗ ਵਿਚ ਦੋ ਵੱਡੀਆਂ ਦਰਾਰਾਂ ਸਾਹਮਣੇ ਆਈਆਂ ਹਨ। ਇਹ ਦਰਾਰਾਂ ਵਿਗਿਆਨੀਆਂ ਲਈ ਚਿੰਤਾ

Antarctica

ਵਾਸ਼ਿੰਗਟਨ  : ਅੰਟਾਰਟਿਕਾ ਦੇ ਇਕ ਬਹੁਤ ਵੱਡੇ ਆਈਸ ਬਰਗ ਵਿਚ ਦੋ ਵੱਡੀਆਂ ਦਰਾਰਾਂ ਸਾਹਮਣੇ ਆਈਆਂ ਹਨ। ਇਹ ਦਰਾਰਾਂ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਇਸ ਸਬੰਧੀ ਤਸਵੀਰਾਂ ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਦੇ ਕੋਪਰਨਿਕਸ ਸੇਂਟੀਨਲ ਉਪਗ੍ਰਹਿ ਨੇ ਲਈਆਂ ਹਨ। ਤਸਵੀਰਾਂ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਪੱਛਮੀ ਅੰਟਾਰਟਿਕ ਦੀ ਬਰਫ ਦੀ ਚਾਦਰ ਵਿਚ ਦੋ ਵੱਡੀਆਂ ਦਰਾਰਾਂ ਦਿੱਸ ਰਹੀਆਂ ਹਨ ਜੋ 20 ਕਿਲੋਮੀਟਰ ਤੱਕ ਫੈਲੀਆਂ ਹੋਈਆਂ ਹਨ।

ਇਹ ਦਰਾਰਾਂ ਪਾਈਨ ਟਾਪੂ ਗਲੇਸ਼ੀਅਰ 'ਤੇ ਦਿਖਾਈ ਦੇ ਰਹੀਆਂ ਹਨ, ਜੋ ਪੱਛਮੀ ਅੰਟਾਰਟਿਕਾ ਵਿਚ ਜੰਮੀ ਬਰਫ ਦੀ ਚਾਦਰ ਦਾ ਹਿੱਸਾ ਹਨ। ਬਰਫ ਦੀ ਇਹ ਚਾਦਰ ਪਿਛਲੇ 25 ਸਾਲਾਂ ਵਿਚ ਸਮੁੰਦਰ ਵਿਚ ਵੱਡੀ ਮਾਤਰਾ ਵਿਚ ਬਰਫ ਛੱਡ ਰਹੀ ਹੈ। ਵਿਗਿਆਨੀਆਂ ਮੁਤਾਬਕ ਇਨ੍ਹਾਂ ਦਰਾਰਾਂ ਦੇ ਨਤੀਜੇ ਵਜੋਂ ਇਕ ਨਵਾਂ ਹਿਮਖੰਡ (ਆਈਸਬਰਗ) ਬਣ ਸਕਦਾ ਹੈ। ਈ.ਐੱਸ.ਏ. ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਜਿਸ ਗਤੀ ਨਾਲ ਪਾਈਨ ਟਾਪੂ ਗਲੇਸ਼ੀਅਰ ਵਿਚ ਬਰਫ ਰੋਜ਼ਾਨਾ 10 ਮੀਟਰ ਤੋਂ ਵੱਧ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਉਸ ਦੇ ਨਤੀਜੇ ਵਜੋਂ 1992,1995, 2001, 2007, 2013, 2015, 2017 ਅਤੇ 2018 ਵਿਚ ਵੱਡੀਆਂ ਆਫਤਾਂ ਆਈਆਂ ਹਨ।

ਯੂਰਪੀ ਪੁਲਾੜ ਏਜੰਸੀ ਦੀ ਰਿਪੋਰਟ ਮੁਤਾਬਕ ਬਿਨ੍ਹਾਂ ਕਿਸੇ ਕਾਰਨ ਦੇ ਇਸ ਤਰ੍ਹਾਂ ਦੀ ਦਰਾਰ ਆਉਣਾ ਅਤੇ ਨਵੇਂ ਆਈਸਬਰਗ ਬਣਨ ਕਾਰਨ ਤੇਜ਼ੀ ਨਾਲ ਬਰਫ ਦਾ ਇਕ ਵੱਡਾ ਹਿੱਸਾ ਪਿਘਲ ਰਿਹਾ ਹੈ। ਉੱਥੇ ਇਸ ਦਾ ਸ਼ਾਂਤ ਹੋਣਾ ਇਕ ਕੁਦਰਤੀ ਪ੍ਰਕਿਰਿਆ ਹੈ। ਵਿਆਪਕ ਰੂਪ ਨਾਲ ਅਜਿਹੀਆਂ ਘਟਨਾਵਾਂ ਦੇ ਨਤੀਜੇ ਵਜੋਂ ਗਲੋਬਲ ਸਮੁੰਦਰ ਦੇ ਪੱਧਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉੱਥੇ ਵਿਸ਼ਲੇਸ਼ਣ ਤੋਂ ਵੀ ਪਤਾ ਚੱਲਦਾ ਹੈ ਕਿ ਨਵਾਂ ਹਿਮਖੰਡ ਜੋ ਸ਼ਾਂਤ ਹੋਣ ਵਾਲਾ ਹੈ, ਉਹ ਬਰਾਬਰ ਆਕਾਰ ਦਾ ਹੋਵੇਗਾ।

ਵਿਗਿਆਨੀਆਂ ਮੁਤਾਬਕ ਗਲੋਬਲ ਵਾਰਮਿੰਗ ਇਸ ਅਸਧਾਰਨ ਵਾਧੇ ਦੇ ਕਾਰਨਾਂ ਵਿਚੋਂ ਇਕ ਹੈ। ਦੁਨੀਆ ਭਰ ਵਿਚ ਬਰਫ ਲਗਾਤਾਰ ਪਿਘਲ ਰਹੀ ਹੈ। ਕੁਝ ਮਾਮਲਿਆਂ ਵਿਚ ਪ੍ਰਦੂਸ਼ਣ ਕਰਨ ਵਾਲੀਆਂ ਵਸਤਾਂ ਦੇ ਲੰਬੇ ਸਮੇਂ ਤੱਕ ਬਰਫ ਵਿਚ ਫਸੇ ਹੋਣ ਦਾ ਵੀ ਖਦਸ਼ਾ ਹੈ ਪਰ ਬਰਫ ਵਿਚ ਗਲਨ ਤੇਜ਼ੀ ਨਾਲ ਹੋ ਰਿਹਾ ਹੈ। ਪਿਛਲੇ ਮਹੀਨੇ ਗ੍ਰੀਨਲੈਂਡ ਦੇ 40 ਫੀਸਦੀ ਤੋਂ ਵੱਧ ਪਿਘਲਣ ਦਾ ਖੁਲਾਸਾ ਹੋਇਆ ਸੀ, ਜਿਸ ਵਿਚ ਕੁੱਲ ਬਰਫ 2 ਗੀਗਾਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ। ਵਿਸ਼ੇਸ਼ ਰੂਪ ਨਾਲ ਇੱਥੇ ਇਕ ਦਿਨ ਵਿਚ 2 ਅਰਬ ਟਨ ਬਰਫ ਪਿਘਲ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।