ਰਾਜੌਰੀ Loc ‘ਤੇ ਪਾਕਿ ਦੀ ਗੋਲੀਬਾਰੀ ‘ਚ 1 ਨਾਗਰਿਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਸੁਰੱਖਿਆ ਰੇਖਾ......

Army

ਨਵੀਂ ਦਿੱਲੀ (ਭਾਸ਼ਾ): ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਸੁਰੱਖਿਆ ਰੇਖਾ (ਐਲਓਸੀ) ਦੇ ਕੋਲ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਜਿਸ ਵਿਚ ਇਕ 55 ਸਾਲ ਦੇ ਨਾਗਰਿਕ ਦੀ ਮੌਤ ਹੋ ਗਈ। ਜੰਮੂ ਵਿਚ ਆਰਮੀ ਦੇ ਜਨਸੰਪਰਕ ਅਧਿਕਾਰੀ ਲੇਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ, ‘ਦੁਪਹਿਰ ਕਰੀਬ 12 ਵਜੇ ਪਾਕਿਸਤਾਨੀ ਫੌਜ ਵਲੋਂ ਨੌਸ਼ੇਰਾ ਸੈਕਟਰ ਵਿਚ ਗੋਲੀਬਾਰੀ ਕੀਤੀ ਗਈ ਜਿਸ ਵਿਚ ਦੀਈਂਗ ਪਿੰਡ ਦੇ ਰਹਿਣ ਵਾਲੇ ਬੋਧਰਾਜ ਦੀ ਮੌਤ ਹੋ ਗਈ।’

ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਕਾਰਨ ਬੋਧਰਾਜ ਜਖ਼ਮੀ ਹੋ ਗਿਆ ਅਤੇ ਉਸ ਨੂੰ ਫੌਜ ਦੀ ਮੈਡੀਕਲ ਯੂਨਿਟ ਨੇ ਜਲਦੀ ਉਥੇ ਤੋਂ ਕੱਢਿਆ ਪਰ ਉਸ ਨੇ ਦਮ ਤੋੜ ਦਿਤਾ। ਅਧਿਕਾਰੀ ਨੇ ਦੱਸਿਆ, ‘ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿਤਾ।’ ਫੌਜ ਦੇ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਵਾਰ ਨੂੰ ਮਦਦ ਦਾ ਵਾਅਦਾ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿਚ ਦੂਜੀ ਵਾਰ ਪਾਕਿਸਤਾਨੀ ਫੌਜ ਵਲੋਂ ਨੌਸ਼ੇਰਾ ਸੈਕਟਰ ਵਿਚ ਸੀਮਾ ਪਾਰ ਤੋਂ ਗੋਲੀਬਾਰੀ ਕੀਤੀ ਗਈ।

ਗੁਜ਼ਰੇ 24 ਦਸੰਬਰ ਨੂੰ ਪਾਕਿਸਤਾਨੀ ਫੌਜ ਵਲੋਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਸਵੇਰੇ ਸਾਢੇ ਨੌਂ ਵਜੇ ਤੋਂ ਪੰਜ ਘੰਟੇ ਤੱਕ ਸੈਕਟਰ ਦੇ ਕੇਰੀ, ਲਾਮ, ਪੁਖਰਨੀ ਅਤੇ ਪੀਰ ਬਦਾਸੇਰ ਖੇਤਰਾਂ  ਦੇ ਪਿੰਡਾਂ ਉਤੇ ਗੋਲੀਬਾਰੀ ਕੀਤੀ ਗਈ। ਬੀਤੇ ਸੋਮਵਾਰ ਤੋਂ ਰਾਜੌਰੀ ਵਿਚ ਪਾਕਿਸਤਾਨੀ ਫੌਜ ਦੀ ਫਾਇਰਿੰਗ ਜਾਰੀ ਹੈ। ਇਸ ਪੂਰੇ ਇਲਾਕੇ ਵਿਚ ਸਕੂਲ ਬੰਦ ਕਰਾ ਦਿਤੇ ਗਏ ਹਨ।

ਫਾਇਰਿੰਗ ਨੂੰ ਦੇਖਦੇ ਹੋਏ ਸੋਮਵਾਰ ਨੂੰ ਪ੍ਰਸ਼ਾਸਨ ਨੇ ਪੰਜ ਕਿਮੀਟਰ ਦੇ ਦਾਇਰੇ ਵਿਚ ਸਥਿਤ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿਤਾ। ਭਾਰਤੀ ਫੌਜ ਪਾਕਿਸਤਾਨੀ ਫਾਇਰਿੰਗ ਦਾ ਜਵਾਬ ਦੇ ਰਹੀ ਹੈ ਪਰ ਬੁੱਧਵਾਰ ਨੂੰ ਇਹ ਹਾਦਸਾ ਸਾਹਮਣੇ ਆਇਆ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ।