ਪੱਛਮ ਬੰਗਾਲ : ਸਕੂਲ 'ਚ ਗੋਲੀਬਾਰੀ ਦੌਰਾਨ ਦੋ ਅਧਿਆਪਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੇ ਕੂਚਬਿਹਾਰ ਦੇ ਦਿਨਹਾਟਾ ਵਿਚ ਬੁੱਧਵਾਰ ਸਵੇਰੇ ਇਕ ਸਕੂਲ ਵਿਚ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਸਮੇਂ ਸਕੂਲ ਵਿਚ ਹਫੜਾ -ਦਫੜੀ ਮੱਚ ...

West Bengal School Firing

ਕੋਲਕਾਤਾ (ਭਾਸ਼ਾ) :- ਪੱਛਮ ਬੰਗਾਲ ਦੇ ਕੂਚਬਿਹਾਰ ਦੇ ਦਿਨਹਾਟਾ ਵਿਚ ਬੁੱਧਵਾਰ ਸਵੇਰੇ ਇਕ ਸਕੂਲ ਵਿਚ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਸਮੇਂ ਸਕੂਲ ਵਿਚ ਹਫੜਾ -ਦਫੜੀ ਮੱਚ ਗਈ ਜਦੋਂ ਪ੍ਰਾਈਵੇਟ ਸਕੂਲ ਦੀ ਇਮਾਰਤ ਵਿਚ ਘੁਸ ਕੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਵਿਚ ਦੋ ਅਧਿਆਪਕ ਜ਼ਖ਼ਮੀ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਸਕੂਲ ਵਿਚ ਫਾਇਰਿੰਗ ਸ਼ੁਰੂ ਕਰ ਦਿਤੀ। ਇਸ ਘਟਨਾ ਵਿਚ ਸਕੂਲ ਦੇ ਦੋ ਅਧਿਆਪਕ ਜ਼ਖ਼ਮੀ ਹੋ ਗਏ ਹਨ।

ਇਹ ਘਟਨਾ ਪੱਛਮ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਪੁਲਿਸ ਪਹੁੰਚ ਗਈ ਪਰ ਸਕੂਲ ਵਿਚ ਫਾਇਰਿੰਗ ਕਿਉਂ ਹੋਈ ਇਸ ਨੂੰ ਲੈ ਕੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਇਹ ਤ੍ਰਿਣਮੂਲ ਕਾਂਗਰਸ ਦੇ ਸਮਰਥਕ ਹਨ। ਕਿਹਾ ਜਾ ਰਿਹਾ ਹੈ ਕਿ ਸਕੂਲ ਵਿਚ ਪਹੁੰਚ ਕੇ ਇਨ੍ਹਾਂ ਨੇ ਟੀਐਮਸੀ ਦੇ ਸਮਰਥਕਾਂ 'ਤੇ ਗੋਲੀ ਚਲਾ ਦਿਤੀ। ਹੁਣ ਤੱਕ ਇਸ ਘਟਨਾ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਹੁਣ ਤੱਕ ਇਸ ਘਟਨਾ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਸੂਤਰਾਂ ਦੇ ਅਨੁਸਾਰ ਇਹ ਘਟਨਾ ਗੀਤਾਲਦੇਹ ਸਥਿਤ ਹਰਿਰਹਾਟ ਸਕੂਲ 'ਚ ਹੋਈ। ਇੱਥੇ ਸਕੂਲ ਖੁੱਲਣ ਦੇ ਕੁੱਝ ਹੀ ਦੇਰ ਬਾਅਦ ਕੁੱਝ ਲੋਕ ਮੋਟਰ ਸਾਈਕਲ 'ਤੇ ਸਵਾਰ ਪੁੱਜੇ ਅਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਸ‍ਕੂਲ ਤ੍ਰਣਮੂਲ ਨੇਤਾ ਮੁਫ਼ੱਜ਼ਲ ਹੋਸੈਨ ਦੇ ਵੱਡੇ ਭਰਾ ਮਜਨੂ ਹੋਸੈਨ ਦਾ ਸਕੂਲ ਹੈ।