NIA ਦੀ ਜਾਂਚ ‘ਚ ਵੱਡਾ ਖੁਲਾਸਾ, ਰਾਮ ਮੰਦਰ ‘ਤੇ ਹਮਲੇ ਦੀ ਯੋਜਨਾ ਕਰ ਰਹੇ ਸਨ ਗ੍ਰਿਫ਼ਤਾਰ ‘ਅਤਿਵਾਦੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਸੰਗਠਨ ISIS ਨਾਲ ਪ੍ਰੇਰਿਤ ਹੋ ਕੇ ਹਮਲੇ ਦੀਆਂ ਘਟਨਾਵਾਂ ਦੀ ਤਿਆਰੀ....

NIA

ਨਵੀਂ ਦਿੱਲੀ (ਭਾਸ਼ਾ): ਅਤਿਵਾਦੀ ਸੰਗਠਨ ISIS ਨਾਲ ਪ੍ਰੇਰਿਤ ਹੋ ਕੇ ਹਮਲੇ ਦੀਆਂ ਘਟਨਾਵਾਂ ਦੀ ਤਿਆਰੀ ਕਰ ਰਹੇ ਹਨ ਜਿਸ ਅਤਿਵਾਦੀ ਸੰਗਠਨ ਹਰਕਤ ਉਲ ਹਰਬ ਏ ਇਸਲਾਮ ਦੇ 10 ਲੋਕਾਂ ਨੂੰ NIA ਨੇ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਤੋਂ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਗ੍ਰਿਫ਼ਤਾਰ ਲੋਕਾਂ ਨੇ ਅਯੁੱਧਿਆ ਵਿਚ ਰਾਮ ਜਨਮ ਸਥਾਨ ਉਤੇ ਹਮਲੇ ਦਾ ਪਲਾਨ ਤਿਆਰ ਕੀਤਾ ਸੀ।

ਸੂਤਰਾਂ ਦੇ ਮੁਤਾਬਕ 29 ਨਵੰਬਰ ਨੂੰ ਰਾਮ ਜਨਮ ਸਥਾਨ ਮੰਦਰ ਵਿਚ ਹਮਲੇ ਦਾ ਪਲਾਨ ਤਿਆਰ ਕੀਤਾ ਗਿਆ ਸੀ, ਇਹ ਖੁਲਾਸਾ ਗ੍ਰਿਫ਼ਤਾਰ ਵਿਅਕਤੀ ਦੇ ਵਾਟਸਐਪ ਚੈਟ ਨਾਲ ਹੋਇਆ ਹੈ, ਬੁੱਧਵਾਰ ਨੂੰ NIA ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ 17 ਜਗ੍ਹਾਂ ਉਤੇ ਛਾਪੇਮਾਰੀ ਕੀਤੀ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। NIA ਨੂੰ ਪੁਖਤਾ ਜਾਣਕਾਰੀ ਮਿਲੀ ਸੀ ਕਿ ISIS ਦੇ ਕੁਝ ਲੋਕਾਂ ਨੇ ਇਕ ਅਤਿਵਾਦੀ ਗੈਂਗ ਤਿਆਰ ਕੀਤੀ ਹੈ ਅਤੇ ਇਹ ਗੈਂਗ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਭੀੜ ਵਾਲੀ ਜਗ੍ਹਾਂ ਅਤੇ ਸੰਵੇਦਨਸ਼ੀਲ ਜਗ੍ਹਾਂ ਉਤੇ ਅਤਿਵਾਦੀ ਹਮਲੇ ਦੀ ਤਿਆਰੀ ਕਰ ਰਹੀ ਹੈ।

ਜਾਣਕਾਰੀ ਮਿਲਣ ਤੋਂ ਬਾਅਦ NIA ਨੇ ਇਸ ਮਾਡਿਊਲ ਦੇ ਮਾਸਟਰਮਾਇੰਡ ਮੁਫ਼ਤੀ ਮੁਹੰਮਦ ਸੋਹੇਲ ਦੇ ਵਿਰੁਧ ਮਾਮਲਾ ਦਰਜ਼ ਕੀਤਾ। ਸੋਹੇਲ ਉੱਤਰ ਪ੍ਰਦੇਸ਼ ਵਿਚ ਅਮਰੋਹਾ ਦੇ ਰਹਿਣ ਵਾਲੇ ਹਾਫਿਜ ਅਹਿਮਦ ਦਾ ਪੁੱਤਰ ਹੈ। ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ NIA ਨੇ ਦਿੱਲੀ ਵਿਚ ਜਾਫ਼ਰਾਬਾਦ, ਸੀਲਮਪੁਰ ਵਿਚ 6 ਜਗ੍ਹਾਂ ਉਤੇ ਅਤੇ ਉੱਤਰ ਪ੍ਰਦੇਸ਼ ਵਿਚ ਅਮਰੋਹਾ, ਲਖਨਊ, ਹਾਪੁੜ ਅਤੇ ਮੇਰਠ ਵਿਚ 11 ਜਗ੍ਹਾਂ ਉਤੇ ਛਾਪੇਮਾਰੀ ਕੀਤੀ।

ਛਾਪੇਮਾਰੀ ਦੇ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਮਿਲੇ, ਇਨ੍ਹਾਂ ਤੋਂ ਇਲਾਵਾ 25 ਕਿੱਲੋ ਵਿਸਫੋਟਕ, ਬੰਬ ਤਿਆਰ ਕਰਨ ਦਾ ਸਾਮਾਨ, 12 ਪਿਸਟਲ, 150 ਬੁਲੇਟ, ਇਕ ਦੇਸੀ ਰਾਕੇਟ ਲਾਂਚਰ, 112 ਅਲਾਰਮ ਘੜੀਆਂ, ਮੋਬਾਇਲ ਫੋਨ ਸਰਕਿਟ, ਬੈਟਰੀਆਂ, 51 ਪਾਇਪ, ਰਿਮੋਟ ਕੰਟਰੋਲ ਸਵਿਚ, ਰਿਮੋਟ ਸਵਿਚ ਲਈ ਵਾਇਰਲੈਸ ਡਿਜੀਟਲ ਡੋਰਵੇਲ, ਸਟੀਲ ਕੰਟੇਨਰ, 91 ਮੋਬਾਇਲ ਫੋਨ, 134 ਸਿਮ ਕਾਰਡ, 3 ਲੈਪਟਾਪ, ਚਾਕੂ, ਤਲਵਾਰ ਅਤੇ 7.5 ਲੱਖ ਰੁਪਏ ਕੈਸ਼ ਬਰਾਮਦ ਹੋਇਆ।