ਹਵਾ ‘ਚ ਉੱਡਦੇ ਜਹਾਜ਼ ਦਾ ਖ਼ਰਾਬ ਹੋ ਗਿਆ ਇੰਜਣ, ਜਾਣੋਂ ਫੇਰ ਕੀ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਚੋ. . . ਤੁਸੀਂ ਜਹਾਜ਼ ਵਿਚ ਯਾਤਰਾ ਕਰ ਰਹੇ ਹੋਣ ਪਰ ਉਦੋਂ ਤੁਹਾਨੂੰ ਪਤਾ ਲੱਗੇ ਕਿ ਹਵਾਈ ਜਹਾਜ਼.......

Airline

ਨਵੀਂ ਦਿੱਲੀ (ਭਾਸ਼ਾ): ਸੋਚੋ. . . ਤੁਸੀਂ ਜਹਾਜ਼ ਵਿਚ ਯਾਤਰਾ ਕਰ ਰਹੇ ਹੋਣ ਪਰ ਉਦੋਂ ਤੁਹਾਨੂੰ ਪਤਾ ਲੱਗੇ ਕਿ ਹਵਾਈ ਜਹਾਜ਼ ਦਾ ਇੰਜਣ ਫੇਲ ਹੋ ਗਿਆ ਹੈ। ਕੁਝ ਅਜਿਹਾ ਹੀ ਹੋਇਆ ਇੰਡੀਗੋ ਦੀ A320 ਫਲਾਇਟ ਦੇ ਨਾਲ। ਦੱਸ ਦਈਏ ਕਿ 23 ਦਸੰਬਰ ਨੂੰ ਪੋਰਟ ਬਲੇਅਰ ਤੋਂ ਕੋਲਕਾਤਾ ਉਡ਼ਾਣ ਭਰਨ ਵਾਲੀ ਫਲਾਇਟ ਨੂੰ ਰਸਤੇ ਵਿਚ ਵਾਪਸ ਪੋਰਟ ਬਲੇਅਰ ਵਿਚ ਹੀ ਉਤਾਰਨਾ ਪਿਆ। ਇੰਡੀਗੋ ਦਾ ਇਹ ਜਹਾਜ਼ ਨਵਾਂ ਜਹਾਜ਼ ਸੀ, ਜਿਸ ਦਾ ਇੰਜਣ ਫੇਲ ਹੋਇਆ। ਇੰਡੀਗੋ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ 23 ਦਸੰਬਰ ਨੂੰ ਇੰਡੀਗੋ ਦੇ A320 ਜਹਾਜ਼ ਜੋ ਪੋਰਟ ਬਲੇਅਰ ਤੋਂ ਕੋਲਕਾਤਾ ਲਈ ਜਾ ਰਿਹਾ ਸੀ

ਉਸ ਨੂੰ ਵਾਪਸ ਪੋਰਟ ਬਲੇਅਰ ਵਿਚ ਹੀ ਉਤਾਰਿਆ ਗਿਆ। ਪਾਇਲਟ ਨੂੰ ਲੱਗਿਆ ਕਿ ਇੰਜਣ ਨੰਬਰ ਦੋ ਦੇ ਤੇਲ ਪ੍ਰੈਸ਼ਰ ਵਿਚ ਕੋਈ ਮੁਸ਼ਕਿਲ ਹੈ। ਇੰਡੀਗੋ ਨੇ ਕਿਹਾ ਹੈ ਕਿ ਸਾਰੇ ਮੁਸਾਫਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਪਾਇਲਟ ਨੇ ਤੁਰੰਤ ਉਸ ਨੂੰ ਵਾਪਸ ਪੋਰਟ ਬਲੇਅਰ ਵਿਚ ਹੀ ਉਤਾਰਿਆ। ਇਸ ਜਹਾਜ਼ ਨੂੰ ਹੁਣ ਲਗ-ਭਗ ਇਕ ਹਫ਼ਤੇ ਲਈ ਪੋਰਟ ਬਲੇਅਰ ਵਿਚ ਹੀ ਰੱਖਿਆ ਜਾਵੇਗਾ, ਜਿਥੇ ਉਸ ਦੇ ਇੰਜਣ ਨੂੰ ਠੀਕ ਕੀਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੰਡੀਗੋ ਦੇ ਕੁਝ ਜਹਾਜ਼ਾਂ ਵਿਚ ਇਸ ਪ੍ਰਕਾਰ ਦੀ ਦੁਰਘਟਨਾ ਹੋਣ ਤੋਂ ਬੱਚ ਗਈ ਸੀ। ਹੁਣ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੇ ਜਹਾਜ਼ ਵਿਚ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਉਡ਼ਾਣ ਭਰਨ ਤੋਂ ਰੋਕ ਦਿਤਾ ਗਿਆ ਸੀ। ਉਦੋਂ ਇਕ ਔਰਤ ਯਾਤਰੀ ਨੇ 15 ਦਸੰਬਰ ਨੂੰ ਸ਼ਿਕਾਇਤ ਕੀਤੀ ਸੀ, ਲਖਨਊ ਜਾ ਰਹੇ ਇੰਡੀਗੋ ਦੇ ਜਹਾਜ਼ ਵਿਚ ਬੰਬ ਹੈ। ਜਿਸ ਤੋਂ ਬਾਅਦ ਸੁਰੱਖਿਆ ਨੂੰ ਦੇਖਦੇ ਹੋਏ ਜਹਾਜ਼ ਦੀ ਉਡ਼ਾਣ ਨੂੰ ਰੱਦ ਕਰ ਦਿਤਾ ਗਿਆ ਸੀ।