ਨਵੇਂ ਸਾਲ ‘ਤੇ ਮੋਦੀ ਸਰਕਾਰ ਦੇਵੇਗੀ 2 ਹਜ਼ਾਰ ਕਰੋੜ ਦਾ ਤੋਹਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਝ ਤਾਂ ਮੋਦੀ ਸਰਕਾਰ ਨਵੇਂ ਸਾਲ ਉਤੇ ਜਨਤਾ ਨੂੰ ਕਈ ਅਨੋਖੇ ਤੋਹਫ਼ੇ......

PM

ਨਵੀਂ ਦਿੱਲੀ (ਭਾਸ਼ਾ): ਉਝ ਤਾਂ ਮੋਦੀ ਸਰਕਾਰ ਨਵੇਂ ਸਾਲ ਉਤੇ ਜਨਤਾ ਨੂੰ ਕਈ ਅਨੋਖੇ ਤੋਹਫ਼ੇ ਦੇਣ ਵਾਲੀ ਹੈ ਪਰ ਇਕ ਹੋਰ ਖਾਸ ਤੋਹਫ਼ਾ ਮੋਦੀ ਸਰਕਾਰ ਦਾ ਇੰਤਜਾਰ ਕਰ ਰਿਹਾ ਹੈ। ਖ਼ਬਰ ਹੈ ਕਿ ਭਾਰਤ ਨੂੰ ਮਿਆਂਮਾਰ ਅਤੇ ਥਾਈਲੈਂਡ ਨਾਲ ਜੋੜਨ ਵਾਲਾ ਰੋਡ ਦਸੰਬਰ 2019 ਤੱਕ ਪੂਰਾ ਹੋ ਸਕਦਾ ਹੈ। 1360 ਕਿ.ਮੀ ਲੰਬੇ ਇਸ ਰੋਡ ਉਤੇ ਲਗਾਤਾਰ ਕੰਮ ਜਾਰੀ ਹੈ ਅਤੇ ਇਸ ਦਾ 2019 ਦੇ ਅੰਤ ਤੱਕ ਪੂਰੇ ਹੋਣ ਦੀ ਉਂਮੀਦ ਹੈ। ਭਾਰਤ ਲਈ ਇਹ ਪੁੱਲ ਨਹੀਂ ਸਿਰਫ਼ ਰਣਨੀਤਿਕ ਸਗੋਂ ਸੈਰ ਦੇ ਲਿਹਾਜ਼ ਨਾਲ ਫਾਇਦੇਮੰਦ ਸਾਬਤ ਹੋਵੇਗਾ ਅਤੇ ਨਾਲ ਹੀ ਇਹ ਰੋਡ ਨਾਰਥ-ਈਸਟ ਦੇ ਵਿਕਾਸ ਵਿਚ ਭਾਗੀਦਾਰ ਬਣੇਗਾ।

ਇਹ ਰੋਡ ਮਨੀਪੁਰ ਦੇ ਮੋਰੇਹ ਤੋਂ ਮਿਆਂਮਾਰ ਦੇ ਤਾਮੂ ਸ਼ਹਿਰ ਤੱਕ ਜਾਵੇਗਾ। ਤੁਹਾਨੂੰ ਦੱਸ ਦਈਏ ਇਹ ਰੋਡ ਤਿੰਨ ਹਿੱਸੀਆਂ ਵਿਚ ਬਣਾਇਆ ਜਾ ਰਿਹਾ ਹੈ। ਜਿਸ ਦੇ ਦੋ ਹਿੱਸਿਆਂ ਦੀ ਉਸਾਰੀ ਮਿਆਂਮਾਰ ਸਰਕਾਰ ਕਰ ਰਹੀ ਹੈ। ਵਿਦੇਸ਼ ਮੰਤਰਾਲਾ   ਦੇ ਵਲੋਂ ਸੰਸਦ ਵਿਚ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਰੋਡ ਨੂੰ ਬਣਾਉਣ ਵਿਚ ਤਕਰੀਬਨ 2 ਹਜ਼ਾਰ ਕਰੋੜ ਰੁਪਏ ਤੱਕ ਖਰਚ ਆਵੇਗਾ, ਇਸ ਹਾਇਵੇ ਦੇ ਰਸਤੇ ਵਿਚ 69 ਪੁਲਾਂ ਤੋਂ ਹੋ ਕੇ ਲੰਘੇਗਾ। ਇਨ੍ਹਾਂ ਪੁਲਾਂ ਨੂੰ ਬਣਾਉਣ ਵਿਚ 371.58 ਕਰੋੜ ਦਾ ਖਰਚਾ ਆਵੇਗਾ, ਜਦੋਂ ਕਿ ਰੋਡ ਨੂੰ ਬਣਾਉਣ ਵਿਚ ਕਰੀਬ 1459.29 ਕਰੋੜ ਖਰਚਾ ਆਵੇਗਾ।

ਇਸ ਰੋਡ ਦੇ ਬਣਨ ਨਾਲ ਭਾਰਤ ਤੋਂ ਸਿੱਧੇ ਥਾਈਲੈਂਡ ਤੱਕ ਦਾ ਸਫ਼ਰ ਰੋਡ ਨਾਲ ਤੈਅ ਕੀਤਾ ਜਾ ਸਕੇਂਗਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਸੱਤ ਦਹਾਕੇ ਪਹਿਲਾਂ ਦੂਜੀ ਵਿਸ਼ਵ ਲੜਾਈ ਦੇ ਸਮੇਂ ਮਿਆਂਮਾਰ ਵਿਚ 73 ਪੁੱਲ ਬਣਾਏ ਗਏ ਸਨ, ਜਿਨ੍ਹਾਂ ਦੀ ਹੁਣ ਭਾਰਤ ਵਲੋਂ ਮੁਰੰਮਤ ਕੀਤੀ ਜਾ ਰਹੀ ਹੈ ਕੰਮ ਪੂਰਾ ਹੋਣ  ਤੋਂ ਬਾਅਦ ਰੋਡ ਨੂੰ ਤਿੰਨਾਂ ਦੇਸ਼ਾਂ ਦੀ ਆਵਾਜਾਈ ਲਈ ਖੋਲ ਦਿਤਾ ਜਾਵੇਗਾ।