ਪਤਨੀ ਨਾਲ ਝਗੜੇ ਤੋਂ ਬਾਅਦ ਚੁੱਕਿਆ ਅਜਿਹਾ ਕਦਮ, ਜਿਸ ਨਾਲ ਹੋ ਗਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਮਜ਼ ਦੇ ਇਕ ਸੀਨੀਅਰ ਡਾਕਟਰ ਨੇ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਅਪਣੇ ਅਪਾਰਟਮੈਂਟ.......

Aiims Hospital Delhi

ਨਵੀਂ ਦਿੱਲੀ (ਭਾਸ਼ਾ): ਏਮਜ਼ ਦੇ ਇਕ ਸੀਨੀਅਰ ਡਾਕਟਰ ਨੇ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਅਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿਤੀ। ਰਿਪੋਰਟਸ ਦੇ ਮੁਤਾਬਕ, ਦੱਖਣ ਦਿੱਲੀ ਦੇ ਹੌਜਖਾਸ ਵਿਚ ਕਿਸੇ ਮੁੱਦੇ ਨੂੰ ਲੈ ਕੇ ਪਤਨੀ ਦੇ ਨਾਲ ਹੋਏ ਝਗੜੇ ਤੋਂ ਬਾਅਦ AIIMS ਦੇ ਇਕ 34 ਸਾਲ ਦੇ ਡਾਕਟਰ ਨੇ ਅਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਬੁੱਧਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਰਾਜਸਥਾਨ ਦੇ ਨਾਗੌਰ ਦੇ ਨਿਵਾਸੀ ਮਨੀਸ਼ ਸ਼ਰਮਾ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਗੌਤਮ ਨਗਰ ਵਿਚ ਹੋਈ ਇਸ ਘਟਨਾ ਦੇ ਬਾਰੇ ਵਿਚ ਰਾਤ ਦੇ ਕਰੀਬ 11.29 ਵਜੇ ਹੌਜਖਾਸ ਥਾਣੇ ਨੂੰ ਸੂਚਨਾ ਮਿਲੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਉਤੇ ਪਹੁੰਚੀ ਪੁਲਿਸ ਨੂੰ ਦੱਸਿਆ ਗਿਆ ਕਿ ਮ੍ਰਿਤਕ ਨੂੰ ਉਨ੍ਹਾਂ ਦੇ ਦੋਸਤ ਅਤੇ ਗੁਆਂਢੀ ਏਮਜ਼ ਦੇ ਸੈਂਟਰ ਲੈ ਗਏ, ਜਿਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਸ਼ਰਮਾ AIIMS ਵਿਚ ਸੀਨੀਅਰ ਡਾਕਟਰ ਸਨ। ਉਨ੍ਹਾਂ ਦੇ ਪ੍ਰੇਸ਼ਾਨੀ ਵਿਚ ਰਹਿਣ ਅਤੇ ਨੀਂਦ ਦੀਆਂ ਗੋਲੀਆਂ ਖਾਣ ਦੀ ਵੀ ਗੱਲ ਪਤਾ ਚੱਲੀ ਹੈ।

ਰਿਪੋਰਟਸ ਦੇ ਮੁਤਾਬਕ, ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਦੀ ਵਿਆਹ ਡਾ. ਤ੍ਰਿਪਤੀ ਚੌਧਰੀ ਨਾਲ ਹੋਇਆ ਸੀ। ਤ੍ਰਿਪਤੀ ਪੀਜੀਆਈ ਚੰਡੀਗੜ੍ਹ ਵਿਚ ਸੀਨੀਅਰ ਡਾਕਟਰ ਹੈ। ਉਹ ਅਪਣੇ ਪਤੀ ਅਤੇ ਸਹੁਰਾ-ਘਰ ਦੇ ਲੋਕਾਂ ਨਾਲ ਮਿਲਣ ਲਈ ਦਿੱਲੀ ਆਉਂਦੀ-ਜਾਂਦੀ ਸੀ। ਰਿਪੋਰਟਸ ਦੇ ਮੁਤਾਬਕ, ਘਟਨਾ ਦੇ ਦਿਨ ਮਨੀਸ਼ ਨਾਲ ਕਿਸੇ ਛੋਟੀ ਜਿਹੀ ਗੱਲ ਉਤੇ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਗ਼ੁੱਸੇ ਵਿਚ ਆ ਕੇ ਡਾਕਟਰ ਨੇ ਇਹ ਖ਼ਤਰਨਾਕ ਕਦਮ ਉਠਾ ਲਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਹੋਈ, ਉਸ ਸਮੇਂ ਮਨੀਸ਼ ਅਪਣੇ ਫਲੈਟ ਵਿਚ ਇਕੱਲੇ ਸਨ।