ਦੇਸ਼ ਦੀ ਸਭ ਤੋਂ ਤੇਜ਼ ਰੇਲਗੱਡੀ ਸਾਬਤ ਹੋਈ ‘ਟ੍ਰੇਨ 18’, ਇਕ ਘੰਟੇ 'ਚ ਦੌੜੇਗੀ 180 ਕਿ.ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟ੍ਰੇਨ 18, ਦੇਸ਼ ਵਿਚ ਤਿਆਰ ਸੇਮੀ ਹਾਈ ਸਪੀਡ ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜਨ ਤੋਂ ਬਾਅਦ, ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਸਾਬਤ ਹੋਈ...

Train 18

ਨਵੀਂ ਦਿੱਲੀ (ਭਾਸ਼ਾ) : ਟ੍ਰੇਨ 18, ਦੇਸ਼ ਵਿਚ ਤਿਆਰ ਸੇਮੀ ਹਾਈ ਸਪੀਡ ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜਨ ਤੋਂ ਬਾਅਦ, ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਸਾਬਤ ਹੋਈ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਬੁੱਧਵਾਰ ਨੂੰ ਇਕ ਟਵੀਟ ਦੇ ਜ਼ਰੀਏ ਇਸਦਾ ਐਲਾਨ ਕੀਤਾ। ਚੀਫ਼ ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ ਨੇ ਕੁਝ ਸਰਤਾਂ ਦੇ ਨਾਲ ਕਮਰਸ਼ੀਅਲ ਅਪਰੇਸ਼ਨ ਦੇ ਲਈ ਟ੍ਰੇਨ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਾਉਣ ਦੀ ਮੰਜ਼ੂਰੀ ਦੇ ਦਿਤੀ ਹੈ। ਦੁਰਘਟਨਾ ਨੂੰ ਰੋਕਣ ਦੇ ਲਈ ਟ੍ਰੈਕ ਦੇ ਕਿਨਾਰੇ ਮਜ਼ਬੂਤ ਫੇਸਿੰਗ ਦਾ ਪ੍ਰਬੰਧ ਵੀ ਸ਼ਾਮਲ ਕੀਤਾ ਗਿਆ ਹੈ।

ਸੀਸੀਆਰਐਸ ਨੇ ਰੇਲਵੇ ਬੋਰਡ ਨੂੰ ਕਿਹਾ, ‘130 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜ੍ਹਨ ਦੇ ਲਈ ਰੇਲਵੇ ਨੂੰ ਮਹੱਤਵਪੂਰਨ ਅਤੇ ਜਰੂਰੀ ਸਥਾਨਾਂ ਉਤੇ ਮਜਬੂਤ ਫੇਸਿੰਗ ਕਰਨੀ ਚਾਹੀਦੀ ਹੈ, ਜਦੋਂਕਿ 130 ਤੋਂ 160 ਕਿਲੋਮੀਟਰ ਤਕ ਦੀ ਸਪੀਡ ਦੇ ਲਈ ਪੂਰੇ ਟ੍ਰੈਕ ਦੇ ਕਿਨਾਰੇ ਮਜ਼ਬੂਤ ਫੇਸਿੰਗ ਹੋਣੀ ਚਾਹੀਦੀ ਹੈ। ਕਿਸੇ ਵੀ ਨਵੀਂ ਟੇਕਨਾਲੋਜ਼ੀ ਨੂੰ ਅਪਣਾਉਣ ਤੋਂ ਪਹਿਲਾਂ ਸੀਸੀਆਰਐਸ ਦੀ ਮੰਜ਼ੂਰੀ ਪਹਿਲਾਂ ਨਿਰਧਾਰਤ ਸ਼ਰਤ ਹੈ। ਰੇਲਵੇ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਜਿਥੇ ਟ੍ਰੈਕ ਦੀ ਸਥੀਤੀ ਬਹੁਤ ਚੰਗੀ ਹੈ ਉਥੇ ਟ੍ਰੇਨ ਦੀ ਸਪੀਡ ਜ਼ਿਆਦਾ ਹੋ ਸਕਦੀ ਹੈ।

ਗੋਇਲ ਨੇ ਇਕ ਵੀਡੀਓ ਕਲਿਪ ਟਵੀਟ ਕਰਕੇ ਦਿਖਾਈ ਹੈ, ਲਿਖਿਆ ਹੈ, ‘ਸਪੀਡ ਚਾਹੀਦੀ : 180 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜਦੀ ਹੋਈ, ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ। 100 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ 18 ਮਹੀਨਿਆਂ ਵਿਚ ਤਿਆਰ ਹੋਈ ‘ਟ੍ਰੇਨ 18’ ਨੂੰ ਦਿੱਲੀ-ਵਾਰਾਣਸੀ ਵਾਇਆ ਇਲਾਹਾਬਾਦ ਰੂਟ ਉਤੇ ਚਲਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਹਾਲਾਂਕਿ ਹਲੇ ਇਸਦੀ ਤਰੀਕ ਨਿਸ਼ਚਤ ਨਹੀਂ ਕੀਤੀ ਗਈ।