'ਡਿਜੀਟਲ ਇੰਡੀਆ' ਦਾ ਹਾਲ- ਸੂਰਜ ਗ੍ਰਹਿਣ ਦੌਰਾਨ ਅਪਾਹਿਜ ਬੱਚਿਆਂ ਨੂੰ ਗੋਹੇ ਦੇ ਚਿੱਕੜ ਵਿਚ ਗੱਡਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਚਨਾ ਤਕੀਨਕ ਦੇ ਧੁਰੇ ਵਜੋਂ ਜਾਣੇ ਜਾਂਦੇ ਸੂਬੇ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਦੇ ਪਿੰਡ ਵਿਚ ਸੂਰਜ ਗ੍ਰਹਿਣ ਦੇ ਦਿਨ ਚਾਰ ਬੱਚਿਆਂ ਨੂੰ ਉਨ੍ਹਾਂ ਦੀ ਅਪੰਗਤਾ

File photo

ਬੰਗਲੌਰ : ਸੂਚਨਾ ਤਕੀਨਕ ਦੇ ਧੁਰੇ ਵਜੋਂ ਜਾਣੇ ਜਾਂਦੇ ਸੂਬੇ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਦੇ ਪਿੰਡ ਵਿਚ ਸੂਰਜ ਗ੍ਰਹਿਣ ਦੇ ਦਿਨ ਚਾਰ ਬੱਚਿਆਂ ਨੂੰ ਉਨ੍ਹਾਂ ਦੀ ਅਪੰਗਤਾ ਦੂਰ ਕਰਨ ਲਈ ਗਲ ਤਕ ਚਿੱਕੜ ਵਿਚ ਗੱਡ ਦਿਤਾ ਗਿਆ।

ਇਕ ਪਾਸੇ ਜਿਥੇ ਦੇਸ਼ ਦੇ ਬਹੁਤੇ ਹਿੱਸੇ ਸੂਰਜ ਗ੍ਰਹਿਣ ਦਾ ਗਵਾਹ ਬਣੇ, ਉਥੇ ਦੂਜੇ ਪਾਸੇ ਸੁਲਤਾਨਪੁਰ ਪਿੰਡ ਵਿਚ ਬੱਚਿਆਂ ਦੇ ਮਾਤਾ ਪਿਤਾ ਨੇ ਉਨ੍ਹਾਂ ਦੀ ਅਪੰਗਤਾ ਦੂਰ ਕਰਨ ਲਈ ਉਨ੍ਹਾਂ ਨੂੰ ਗੋਹੇ ਦੇ ਚਿੱਕੜ ਵਿਚ ਜ਼ਿੰਦਾ ਗੱਡ ਦਿਤਾ।

ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਕੁੱਝ ਸਥਾਨਕ ਲੋਕਾਂ ਨਾਲ ਮਿਲ ਕੇ ਬੱਚਿਆਂ ਨੂੰ ਬਾਹਰ ਕਢਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਕ ਬੱਚੇ ਦੇ ਪਿਤਾ ਨੇ ਕਿਹਾ, 'ਅਸੀਂ ਉਸੇ ਰਾਹ 'ਤੇ ਚੱਲ ਰਹੇ ਹਾਂ ਜੋ ਸਾਡੇ ਪੁਰਖਿਆਂ ਨੇ ਦਸਿਆ ਸੀ। ਜਦ ਮੈਡੀਕਲ ਇਲਾਜ ਦਾ ਕੋਈ ਫ਼ਾਇਦਾ ਨਹੀਂ ਹੋਇਆ ਤਾਂ ਅਸੀਂ ਇਹ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ।

 

ਸਾਨੂੰ ਨਹੀਂ ਪਤਾ ਕਿ ਇਸ ਨਾਲ ਸਾਡਾ ਬੱਚਾ ਠੀਕ ਹੋਵੇਗਾ ਜਾਂ ਨਹੀਂ।' ਇਕ ਹੋਰ ਬੱਚੇ ਦੀ ਮਾਂ ਨੇ ਕਿਹਾ, 'ਅਸੀਂ ਹਸਪਤਾਲਾਂ ਵਿਚ ਬਹੁਤ ਪੈਸੇ ਖ਼ਰਚ ਕੀਤੇ ਪਰ ਕੁੱਝ ਨਹੀਂ ਬਦਿਆ।

ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੌਰਾਨ  ਅਜਿਹਾ ਕਰਨਾ ਕਾਰਗਰ ਸਾਬਤ ਹੋਵੇਗਾ।' ਜ਼ਿਲ੍ਹੇ ਦੇ ਕੁੱਝ ਹੋਰ ਹਿੱਸਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰਨ ਦੀ ਖ਼ਬਰ ਮਿਲੀ ਹੈ।