ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ : ਤਿਵਾੜੀ
ਤਿਵਾੜੀ ਨੇ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ, ''ਛੋਟੇ ਸਾਹਿਬਜ਼ਾਦੇ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੇ 1705 ਵਿਚ ਧਰਮ ਦੀ ਰਖਿਆ ਕਰਦੇ ਹੋਏ ਪੰਜਾਬ ਦੇ
ਨਵੀਂ ਦਿੱਲੀ : ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਨਾਬਾਲਗ਼ ਪੁੱਤਰਾਂ (ਛੋਟੇ ਸਾਹਿਬਜ਼ਾਦਿਆਂ) ਦੇ ਸ਼ਹੀਦੀ ਦਿਵਸ ਨੂੰ ਜਵਾਹਰ ਲਾਲ ਨਹਿਰੂ ਦੀ ਜਯੰਤੀ ਦੀ ਥਾਂ 'ਤੇ 'ਬਾਲ ਦਿਵਸ' ਐਲਾਨਿਆ ਜਾਵੇ।
ਤਿਵਾੜੀ ਨੇ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ, ''ਛੋਟੇ ਸਾਹਿਬਜ਼ਾਦੇ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੇ 1705 ਵਿਚ ਧਰਮ ਦੀ ਰਖਿਆ ਕਰਦੇ ਹੋਏ ਪੰਜਾਬ ਦੇ ਸਰਹੰਦ ਵਿਚ ਸ਼ਹਾਦਤ ਦਿਤੀ ਸੀ।''
ਉਨ੍ਹਾਂ ਲਿਖਿਆ,''ਮੇਰੇ ਵਿਚਾਰ ਵਿਚ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਨੂੰ 'ਬਾਲ ਦਿਵਸ' ਦੇ ਰੂਪ ਵਿਚ ਮਨਾ ਕੇ ਇਨ੍ਹਾਂ ਬਹਾਦਰ ਬੱਚਿਆਂ ਦੇ ਬਲਿਦਾਨ ਨੂੰ ਯਾਦ ਕਰਨਾ ਦੇਸ਼ਭਰ ਦੇ ਬੱਚਿਆਂ ਲਈ ਪ੍ਰੇਰਣਾ ਸਰੋਤ ਰਹੇਗਾ।''
ਤਿਵਾੜੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਯੰਤੀ ਨੂੰ 14 ਨਵੰਬਰ 1956 ਤੋਂ ਦੇਸ਼ ਵਿਚ 'ਬਾਲ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਨਹਿਰੂ ਬੱਚਿਆਂ ਵਿਚ ਬਹੁਤ ਹਰਮਨ ਪਿਆਰੇ ਸਨ।
ਉਨ੍ਹਾਂ ਪੱਤਰ ਵਿਚ ਲਿਖਿਆ,''ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਬਹਾਦਰ ਬੱਚਿਆਂ (ਛੋਟੇ ਸਾਹਿਬਜ਼ਾਦਿਆਂ) ਦੇ ਹੌਂਸਲੇ ਅਤੇ ਬਲੀਦਾਨ ਨੂੰ ਦੇਖਦੇ ਹੋਏ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਨੂੰ 'ਬਾਲ ਦਿਵਸ' ਐਲਾਨਿਆ ਜਾਵੇ।'' ਇਸ ਤੋਂ ਪਹਿਲਾਂ ਪਛਮੀ ਦਿੱਲੀ ਤੋਂ ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਨੇ ਵੀ ਪਿਛਲੇ ਸਾਲ ਇਸੇ ਤਰ੍ਹਾਂ ਦੀ ਮੰਗ ਕੀਤੀ ਸੀ।