ਸੰਘਰਸ਼ 'ਚ ਸ਼ਾਮਲ ਸੀਨੀਅਰ ਐਡਵੋਕੇਟ ਨੇ ਖਾਧੀ ਸਲਫਾਸ, ਕਿਸਾਨਾਂ ਦੇ ਸਮਰਥਨ ‘ਚ ਚੁੱਕਿਆ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਦੇ ਨਾਂਅ ‘ਤੇ ਸੁਸਾਇਡ ਨੋਟ ਵੀ ਲਿਖਿਆ

Advocate Amarjeet Singh And Others

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦਾ ਸਾਥ ਦੇ ਰਹੇ ਫਾਜ਼ਿਲਕਾ ਜ਼ਿਲ੍ਹੇ ਦੇ ਬਾਰ ਐਸੋਸੀਏਸ਼ਨ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਵਲੋਂ ਟਿਕਰੀ ਬਾਰਡਰ ‘ਤੇ ਸਲਫਾਸ ਖਾ ਕੇ ਜਾਨ ਕੁਰਬਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅਮਰਜੀਤ ਸਿੰਘ ਨੇ ਇਕ ਚਿੱਠੀ ਵੀ ਲਿਖੀ ਹੈ ਜਿਸ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆ ਹੈ। ਉਹਨਾਂ ਨੇ ਕਾਨੂੰਨ ਰੱਦ ਨਾ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਹੈ। 27 ਦਸੰਬਰ ਸਵੇਰੇ ਕਰੀਬ 9 ਵਜੇ ਉਹਨਾਂ ਨੇ ਸਲਫਾਸ ਖਾ ਲਈ।

ਵਿਗੜਦੀ ਹਾਲਤ ਦੇ ਚਲਦਿਆਂ ਕਿਸਾਨਾਂ ਨੇ ਉਹਨਾਂ ਨੂੰ ਜਲਦੀ ਹੀ ਰੋਹਤਕ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਚਿੱਠੀ ਵਿਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਪਣੀ ਕੁਰਬਾਨੀ ਦੇਣ ਦੀ ਗੱਲ ਲਿਖੀ ਹੈ।

ਉਹਨਾਂ ਲਿਖਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨ, ਮਜ਼ਦੂਰ ਤੇ ਆਮ ਆਦਮੀ ਦਾ ਜੀਵਨ ਤਬਾਹ ਕਰ ਦੇਣਗੇ। ਚਿੱਠੀ ਵਿਚ ਲਿਖਿਆ ਕਿ ਨਿਆਂਪਾਲਿਕਾ ਵਿਚ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੋ ਗਿਆ ਹੈ।