ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਦੀ ਕੀਮਤ ਹੋਈ ਤੈਅ, ਅਗਲੇ ਮਹੀਨੇ ਹੋਵੇਗੀ ਉਪਲਬਧ
ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਦੀ ਕੀਮਤ ਹੋਈ ਤੈਅ, ਅਗਲੇ ਮਹੀਨੇ ਹੋਵੇਗੀ ਉਪਲਬਧ
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ 'ਚ ਨੱਕ ਤੋਂ ਦਿੱਤੀ ਜਾਣ ਵਾਲੀ ਨੇਜ਼ਲ ਵੈਕਸੀਨ iNNOVACC ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਨੇਜ਼ਲ ਵੈਕਸੀਨ ਕੋਵਿਨ ਐਪ ਰਾਹੀਂ ਉਪਲਬਧ ਕਰਵਾਇਆ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਲਈ ਕੀਮਤ 800 ਰੁਪਏ ਅਤੇ ਸਰਕਾਰੀ ਹਸਪਤਾਲਾਂ ਲਈ 325 ਰੁਪਏ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਜਨਵਰੀ ਦੇ ਕੁਝ ਦਿਨਾਂ ਬਾਅਦ ਹਸਪਤਾਲਾਂ ਤੋਂ ਲੋਕਾਂ ਨੂੰ ਇਹ ਟੀਕਾ ਦਿੱਤਾ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ ਜਨਵਰੀ ਦੇ ਆਖਰੀ ਹਫਤੇ ਲੋਕਾਂ ਲਈ ਉਪਲਬਧ ਹੋਵੇਗਾ। ਇਹ ਭਾਰਤ ਦੀ ਪਹਿਲੀ ਨੇਜ਼ਲ ਵੈਕਸੀਨ ਹੋਵੇਗੀ, ਜਿਸ ਨੂੰ ਬੂਸਟਰ ਡੋਜ਼ ਵਜੋਂ ਲਿਆ ਜਾ ਸਕਦਾ ਹੈ, ਇਸ ਦਾ ਟਰਾਇਲ ਪੂਰਾ ਹੋ ਗਿਆ ਹੈ। ਦੇਸ਼ ਵਿਚ 14 ਥਾਵਾਂ 'ਤੇ ਇਸ ਦਾ ਟ੍ਰਾਇਲ ਕੀਤਾ ਗਿਆ ਜਿਸ ਵਿਚ 3100 ਲੋਕਾਂ ਨੇ ਹਿੱਸਾ ਲਿਆ। ਦਸੰਬਰ ਦੀ ਸ਼ੁਰੂਆਤ 'ਚ ਭਾਰਤ ਬਾਇਓਟੈੱਕ ਦੇ ਨੇਜ਼ਲ ਵੈਕਸੀਨ ਨੂੰ ਬਾਜ਼ਾਰ 'ਚ ਲਿਆਉਣ ਦੀ ਇਜਾਜ਼ਤ ਦਿੱਤੀ ਸੀ।
ਕੰਪਨੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਡੀ ਮਾਤਰਾ 'ਚ ਨੇਜ਼ਲ ਵੈਕਸੀਨ ਖਰੀਦਣ 'ਤੇ 325 ਰੁਪਏ ਪ੍ਰਤੀ ਖੁਰਾਕ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵੈਕਸੀਨ ਲਈ ਤਿੰਨ ਪੜਾਵਾਂ ਦਾ ਟ੍ਰਾਇਲ ਕੀਤਾ ਗਿਆ ਸੀ, ਜੋ ਸਫਲ ਰਿਹਾ। ਇਹ ਟੀਕਾ ਕਿਸੇ ਵੀ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ ਜਿਸ ਨੇ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।
ਇਸ ਨੂੰ ਬੂਸਟਰ ਖੁਰਾਕ ਵਜੋਂ ਦਿੱਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਟੀਕਾ ਘੱਟ ਕੀਮਤ 'ਤੇ ਉਪਲਬਧ ਹੋਵੇਗਾ ਕਿਉਂਕਿ ਇਸ ਦੀਆਂ ਸਿਰਫ਼ ਦੋ ਬੂੰਦਾਂ ਹੀ ਦਿੱਤੀਆਂ ਜਾਣਗੀਆਂ। ਇਹ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਇਕ ਬਿਹਤਰ ਵਿਕਲਪ ਵਜੋਂ ਮੌਜੂਦ ਹੈ।