ਸੁਸ਼ੀਲ ਮੋਦੀ ਦਾ ਪ੍ਰਿਯੰਕਾ 'ਤੇ ਨਿਸ਼ਾਨਾ, ‘ਚੋਣ ਹੈ ਕੋਈ ਬਿਊਟੀ ਮੁਕਾਬਲਾ ਨਹੀਂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਸਭਾ ਚੋਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਨੂੰ ਲੈ ਕੇ ਬਿਹਾਰ ਦੇ ਉਪ - ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਨੇ...

Priyanka Gandhi and Sushil Modi

ਕੋਲਕੱਤਾ : ਲੋਕਸਭਾ ਚੋਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਨੂੰ ਲੈ ਕੇ ਬਿਹਾਰ ਦੇ ਉਪ - ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਚੋਣ ਕੋਈ ਬਿਊਟੀ ਮੁਕਾਬਲਾ ਨਹੀਂ ਹੈ’ ਅਤੇ ਜਨਤਾ ਪਿਛਲੀ ਪਰਫਾਰਮੈਂਸ ਦੇ ਆਧਾਰ 'ਤੇ ਵੋਟ ਦਿੰਦੀ ਹੈ। ਹਾਵਡ਼ਾ ਵਿਚ ਇਕ ਰੈਲੀ ਵਿਚ ਸ਼ਾਮਿਲ ਹੋਣ ਆਏ ਸੁਸ਼ੀਲ ਮੋਦੀ ਨੇ ਕਿਹਾ ਕਿ ਚੋਣ ਨਹੀਂ ਹੀ ਕੋਈ ਕੁਸ਼ਤੀ ਦੀ ਲੜਾਈ ਹੈ ਅਤੇ ਨਾ ਹੀ ਇਹ ਹੋਰ ਤਰ੍ਹਾਂ ਦਾ ਮੁਕਾਬਲਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਇਕ ਸਿਆਸੀ ਲੜਾਈ ਹੈ ਅਤੇ ਜਨਤਾ ਇੱਥੇ ਪਰਫਾਰਮੈਂਸ ਦੇ ਆਧਾਰ 'ਤੇ ਵੋਟ ਕਰਦੀ ਹੈ।

ਸੁਸ਼ੀਲ ਮੋਦੀ ਦੀ ਇਹ ਟਿੱਪਣੀ ਕਾਂਗਰਸ ਨੂੰ ਨਾਗਵਾਰ ਗੁਜ਼ਰੀ। ਉਨ੍ਹਾਂ ਨੇ ਬੀਜੇਪੀ 'ਤੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਤੋਂ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਹੋਈ ਹੈ ਬੀਜੇਪੀ ਵਿਚ ਬੇਚੈਨੀ ਅਤੇ ਉਹ ਗਾਂਧੀ ਪਰਵਾਰ ਦੇ ਖਿਲਾਫ਼ ਫ਼ਾਲਤੂ ਗੱਲਾਂ ਕਰ ਰਹੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਪੱਛਮ ਬੰਗਾਲ ਦੇ ਸਾਬਕਾ ਕਾਂਗਰਸ ਦੇ ਚੀਫ਼ ਪ੍ਰਦੀਪ ਭੱਟਾਚਾਰਿਆ ਨੇ ਕਿਹਾ, “ਗਾਂਧੀ ਪਰਵਾਰ ਵਿਰੁਧ ਫਾਲਤੂ ਗੱਲਾਂ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ (ਬੀਜੇਪੀ) ਡਰ ਗਏ ਹੈ।

ਉਹ ਜਾਣਦੇ ਹੈ ਕਿ ਇਹ ਪਰਵਾਰ ਭਾਰਤੀ ਰਾਜਨੀਤੀ ਨੂੰ ਬਦਲ ਕੇ ਰੱਖ ਦੇਵੇਗੀ। ਇਸਲਈ, ਉਹ ਘਬਰਾਹਟ ਵਿਚ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੇ ਹਨ। ਪਿਛਲੇ ਹਫ਼ਤੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੀ ਭੈਣ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਮਹਾਸਕੱਤਰ ਬਣਾ ਕੇ ਉਨ੍ਹਾਂ ਨੂੰ ਸਾਬਕਾ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਹੈ।