ਚੋਣਾਂ ਤੋਂ ਪਹਿਲਾਂ ਜੇਕਰ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਜਨਤਾ ਕੁੱਟਦੀ ਵੀ ਹੈ : ਨੀਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਲਾਉਂਦੇ ਹੋਏ ਇਹ ਗੱਲਾ ਕਹੀਆਂ।

Nitin Gadkari

ਮੁੰਬਈ : ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰ ਮੰਤਰੀ ਨੀਤਿਨ ਗਡਕਰੀ ਨੇ ਅਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਲੋਕਾਂ ਨੂੰ ਦਿਖਾਏ ਗਏ ਸੁਪਨੇ ਪੂਰੇ ਨਹੀਂ ਕਰਦੇ ਹਾਂ ਤਾਂ ਜਨਤਾ ਨੇਤਾਵਾਂ ਨੂੰ ਕੁੱਟਣਾ ਵੀ ਜਾਣਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਲਾਉਂਦੇ ਹੋਏ ਇਹ ਗੱਲਾ ਕਹੀਆਂ।

ਗਡਕਰੀ ਨੇ ਕਿਹਾ ਕਿ ਸੁਪਨੇ ਦਿਖਾਉਣ ਵਾਲੇ ਨੇਤਾ ਲੋਕਾਂ ਨੂੰ ਚੰਗੇ ਤਾਂ ਲਗਦੇ ਹਨ ਪਰ ਜੇਕਰ ਉਹੀ ਸੁਪਨਿਆਂ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਜਨਤਾ ਕੁੱਟਦੀ ਵੀ ਕਰਦੀ  ਹੈ। ਉਹਨਾਂ ਕਿਹਾ ਕਿ ਮੈਂ ਸੁਪਨੇ ਦਿਖਾਉਣ ਵਾਲਿਆਂ ਵਿਚੋਂ ਨਹੀਂ ਹਾਂ। ਮੈਂ ਜੋ ਕਹਿੰਦਾ ਹਾਂ ਉਸ ਨੂੰ 100ਫ਼ੀ ਸਦੀ ਪੂਰਾ ਕਰਦਾ ਹਾਂ। ਪਿਛਲੇ ਸਾਲ ਕੇਂਦਰੀ ਮੰਤਰੀ ਨੇ ਅਜਿਹੀ ਹੀ ਇਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੱਤਾ ਪੱਖ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।

ਇਕ ਪ੍ਰੋਗਰਾਮ ਵਿਚ ਉਹਨਾਂ ਕਿਹਾ ਸੀ ਕਿ ਭਾਜਪਾ ਵਿਚ ਕੁਝ ਲੋਕਾਂ ਨੂੰ ਘੱਟ ਬੋਲਣ ਦੀ ਲੋੜ ਹੈ। ਸਾਧਾਰਨ ਤੌਰ 'ਤੇ ਨੇਤਾਵਾਂ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਹੁਤ ਨਾਪ ਤੋਲ ਕੇ ਗੱਲ ਕਰਨ ਦੀ ਲੋੜ ਹੁੰਦੀ ਹੈ। ਗਡਕਰੀ ਨੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਹੋ ਸਕਦਾ ਹੈ ਕਿ ਭਾਜਪਾ ਨੇ 2014 ਵਿਚ ਜਾਣ ਬੁੱਝ ਕੇ ਗਲਤ ਵਾਅਦੇ ਕੀਤੇ ਹੋਣ । ਗਡਕਰੀ ਨੇ ਕਿਹਾ ਸੀ ਕਿ ਸਾਨੂੰ ਪੂਰਾ ਭਰੋਸਾ ਸੀ ਕਿ ਅਸੀਂ ਸੱਤਾ ਵਿਚ ਨਹੀਂ ਆਵਾਂਗੇ।

ਇਸ ਲਈ ਲੰਮੇ ਵਾਅਦੇ ਕਰਨ ਦੀ ਸਲਾਹ ਦਿਤੀ ਗਈ। ਅੱਜ ਜਦੋਂ ਅਸੀਂ ਸੱਤਾ ਵਿਚ ਹਾਂ ਤਾਂ ਜਨਤਾ ਸਾਨੂੰ ਉਹਨਾਂ ਵਾਅਦਿਆਂ ਦੀ ਯਾਦ ਦਿਲਾਉਂਦੀ ਹੈ। ਇਹਨੀਂ ਦਿਨੀਂ ਅਸੀਂ ਹੱਸਦੇ ਹਾਂ 'ਤੇ ਫਿਰ ਅੱਗੇ ਵੱਧਦੇ ਹਾਂ। ਸੰਘ ਦੇ ਸੱਭ ਤੋਂ ਨੇੜੇ ਮੰਨੇ ਜਾਣ ਵਾਲੇ ਗਡਕਰੀ ਨੂੰ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਪੀਐਮ ਦੇ ਤੌਰ 'ਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਹਾਲਾਂਕਿ ਗਡਕਰੀ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਚੁੱਕੇ ਹਨ।