ਉਸ ਵੇਲ੍ਹੇ ਦੇ ਕਈ ਮਰਦ ਨੇਤਾਵਾਂ ਤੋਂ ਬਿਹਤਰ ਸਨ ਇੰਦਰਾ ਗਾਂਧੀ : ਨੀਤਿਨ ਗਡਕਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਨੂੰ ਇੰਦਰਾ ਗਾਂਧੀ ਜਿਹੀ ਨੇਤਾ ਮਿਲੀ ਜੋ ਕਿ ਅਪਣੇ ਵੇਲ੍ਹੇ ਦੇ ਕਈ ਸਿਖਰ ਦੇ ਮਰਦ ਨੇਤਾਵਾਂ ਤੋਂ ਬਿਹਤਰ ਸਨ।

Nitin Gadkari

ਨਾਗਪੁਰ : ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਹੈ ਜੋ ਕਿ ਉਹਨਾਂ ਦੀ ਪਾਰਟੀ ਦੇ ਬਿਲਕੁਲ ਉਲਟ ਹੈ। ਗਡਕਰੀ ਨੇ ਨਾਗਪੁਰ ਸਥਿਤ ਸਵੈ-ਸੇਵੀ ਮਹਿਲਾ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਦੇਸ਼ ਨੂੰ ਇੰਦਰਾ ਗਾਂਧੀ ਜਿਹੀ ਨੇਤਾ ਮਿਲੀ ਜੋ ਕਿ ਅਪਣੇ ਵੇਲ੍ਹੇ ਦੇ ਕਈ ਸਿਖਰ ਦੇ ਮਰਦ ਨੇਤਾਵਾਂ ਤੋਂ ਬਿਹਤਰ ਸਨ।

ਉਹਨਾਂ ਮਹਿਲਾਂ ਰਾਖਵਾਂਕਰਨ ਦੇ ਸਬੰਧ ਵਿਚ ਇੰਦਰਾ ਦੀ ਤਾਕਤ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਇੰਦਰਾ ਗਾਂਧੀ ਨੇ ਕਦੇ ਰਾਖਵਾਂਕਰਨ ਦਾ ਸਹਾਰਾ ਲਿਆ ? ਦੱਸ ਦਈਏ ਕਿ ਗਡਕਰੀ ਦੀ ਭਾਜਪਾ ਪਾਰਟੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਯੋਜਨਾਵਾਂ ਦੀ ਆਲੋਚਨਾ ਕਰਦੀ ਰਹੀ ਹੈ। ਜਿਸ ਵਿਚ ਉਹਨਾਂ ਵੱਲੋਂ ਲਗਾਈ ਗਈ ਐਮਰਜੈਂਸੀ ਦੀ ਆਲੋਚਨਾ ਵੀ ਸ਼ਾਮਲ ਹੈ।

ਹਾਲਾਂਕਿ ਬਾਅਦ ਵਿਚ ਉਹਨਾਂ ਨੇ ਅਪਣੀ ਪਾਰਟੀ ਦੀ ਮਹਿਲਾ ਨੇਤਾ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਅਤੇ ਸੁਮਿਤਰਾ ਮਹਾਜਨ ਦੀ ਵੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਔਰਤਾਂ ਨੂੰ ਰਾਂਖਵਾਕਰਨ ਮਿਲਣਾ ਚਾਹੀਦਾ ਹੈ ਅਤੇ ਮੈਂ ਇਸ ਦਾ ਵਿਰੋਧ ਨਹੀਂ ਕਰਾਂਗਾ। ਕੋਈ ਵੀ ਵਿਅਕਤੀ ਜਾਤੀ, ਧਰਮ, ਭਾਸ਼ਾ ਅਤੇ ਲਿੰਗ ਦੇ ਆਧਾਰ 'ਤੇ ਉਚਾਈ ਹਾਸਲ ਨਹੀਂ ਕਰ ਸਕਦਾ। ਉਹ ਉਚਾਈ ਅਪਣੇ ਗਿਆਨ ਦੇ ਆਧਾਰ 'ਤੇ ਹੀ ਹਾਸਲ ਕਰ ਸਕਦਾ ਹੈ।

ਗਡਕਰੀ ਨੇ ਅੱਗੇ ਕਿਹਾ ਕਿ ਕੀ ਅਸੀਂ ਸਾਂਈ ਬਾਬਾ, ਗਜਾਨਨ ਮਹਾਰਾਜ, ਮਹਾਤਮਾ ਜਯੋਤਿਬਾ ਫੁਲੇ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਤੋਂ ਉਹਨਾਂ ਦੇ ਧਰਮ ਬਾਰੇ ਪੁਛੱਦੇ ਹਾਂ? ਮੈਂ ਜਾਤੀ ਅਤੇ ਧਰਮ ਦੀ ਰਾਜਨੀਤੀ ਦੇ ਵਿਰੁਧ ਹਾਂ। ਲੋੜ ਹੈ ਅਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਦੀ। ਜੇਕਰ ਗਿਆਨ ਚੰਗਾ ਹੈ ਤਾਂ ਪਾਰਟੀ ਖ਼ੁਦ ਤੁਹਾਡੇ ਘਰ ਟਿਕਟ ਦੇਣ ਆਵੇਗੀ।