ਮਮਤਾ ਹੋਈ ਸ਼ਰਮਸਾਰ, ਕਲਯੁੱਗੀ ਮਾਂ ਨਵਜੰਮੇ ਬੱਚੇ ਨੂੰ ਰੇਲਵੇ ਸਟੇਸ਼ਨ 'ਤੇ ਸੁੱਟ ਕੇ ਹੋਈ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਵੱਲੋੋੋਂ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

Photo

ਅੰਮ੍ਰਿਤਸਰ : ਕਹਿੰਦੇ ਹਨ ਮਾਂ ਰੱਬ ਦਾ ਰੂਪ ਹੁੰਦੀ ਹੈ। ਆਪਣੇ ਬੱਚੇ ਲਈ ਮਾਂ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੀ ਹੈ। ਮਾਂ ਗਿੱਲੀ ਥਾਂ 'ਤੇ ਆਪ ਸੌਦੀ ਹੈ ਅਤੇ ਸੁੱਕੀ ਥਾਂ 'ਤੇ ਆਪਣੇ ਬੱਚੇ ਨੂੰ ਸਲਾਉਂਦੀ ਹੈ ਪਰ ਇਨ੍ਹਾਂ ਸਭਨਾ ਦੇ ਉਲਟ ਅੰਮ੍ਰਿਤਸਰ ਤੋਂ ਇਕ ਕਲਯੁੱਗੀ ਮਾਂ ਦਾ ਵੀ ਚਹਿਰਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਮਰਨ ਦੇ ਲਈ ਰੇਲਵੇ ਸਟੇਸ਼ਨ ਉੱਤੇ ਸੁੱਟ ਦਿੱਤਾ।

ਮੀਡੀਆ ਰਿਪਰੋਟਾ ਅਨੁਸਾਰ ਇਕ ਮਾਂ ਨੇ ਆਪਣੇ ਤਿੰਨ ਸਾਲਾਂ ਦੇ ਨਵਜੰਮੇ ਬੱਚੇ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਛੇ ਉੱਤੇ ਸੁੱਟ ਦਿੱਤਾ ਅਤੇ ਉੱਥੋਂ ਫਰਾਰ ਹੋ ਗਈ ਪਰ ਪਲੇਟਫਾਰਮ ਤੋਂ ਲੰਘ ਰਹੇ ਇਕ ਕੁੱਲੀ ਨੇ ਉਸ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਅਵਾਜ ਸੁਣਨ ਤੋਂ ਬਾਅਦ ਕੁੱਲੀ ਦੁਆਰਾ ਇਸ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ ਗਈ।

ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪਲੇਟਫਾਰਮ ਉੱਤੇ ਮੌਜੂਦ ਚਾਈਲਡ ਡੈਸਕ ਹੈਲਪਲਾਇਨ ਦੇ ਅਧਿਕਾਰੀਆਂ ਦੀ ਮਦਦ ਨਾਲ ਤੁਰੰਤ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਨਵਜੰਮੇ ਬੱਚੇ ਨੂੰ ਹਸਪਤਾਲ ਲਿਆਇਆ ਗਿਆ ਤਾਂ ਉਸ ਵੇਲੇ ਉਸ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੀ ਅਤੇ ਉਸ ਨੂੰ ਗੰਭੀਰ ਇੰਨਫੈਕਸ਼ਨ ਹੋ ਗਿਆ ਸੀ। ਜਿੱਥੇ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।