50 ਹਜ਼ਾਰ ਦਾ ਚਲਾਨ ਕੱਟ ਕੇ ਪੁਲਿਸ ਨੇ ਵਜਾਏ ਬੁਲੇਟ ਵਾਲੇ ਦੇ ਪਟਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ ਰਫ਼ਤਾਰ ਅਤੇ ਖਤਰਨਾਕ ਤਰੀਕੇ ਨਾਲ ਬੁਲੇਟ ਚਲਾਉਣਾ ਅਤੇ ਉਸ ਦੇ ਪਟਾਕੇ ਵਜਾਉਣਾ ਇਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਪੁਲਿਸ ਵਾਲਿਆਂ...

File Photo

ਚੰਡੀਗੜ੍ਹ :ਤੇਜ਼ ਰਫ਼ਤਾਰ ਅਤੇ ਖਤਰਨਾਕ ਤਰੀਕੇ ਨਾਲ ਬੁਲੇਟ ਚਲਾਉਣਾ ਅਤੇ ਉਸ ਦੇ ਪਟਾਕੇ ਵਜਾਉਣਾ ਇਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਪੁਲਿਸ ਵਾਲਿਆਂ ਨੇ ਉਸ ਦਾ 50 ਹਜ਼ਾਰ ਤੋਂ ਵੱਧ ਦਾ ਚਲਾਨ ਕੱਟ ਦਿੱਤਾ ਜਿਸ 'ਤੇ ਉਹ ਭੜਕ ਗਿਆ ਅਤੇ ਡਰਾਮਾ ਕਰਨ ਲੱਗਿਆ।

ਦਰਅਸਲ ਪੂਰਾ ਮਾਮਲਾ ਗੁਰਗ੍ਰਾਮ ਦੇ ਸੋਹਾਨਾ ਚੋਕ ਦਾ ਹੈ ਜਿੱਥੇ ਟ੍ਰੈਫਿਕ ਪੁਲਿਸ ਚੈਕਿੰਗ ਕਰ ਰਹੀ ਸੀ ਉਸੇ ਦੌਰਾਨ ਇਕ ਬੁਲੇਟ ਸਵਾਰ ਵਿਅਕਤੀ ਖਤਰਨਾਕ ਤਕੀਨੇ ਨਾਲ ਬੁਲੇਟ ਚਲਾਉਂਦਾ ਅਤੇ ਉਸ ਦੇ ਪਟਾਕੇ ਵਜਾਉਂਦਾ ਆਇਆ ਤਾਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਦੇ ਕਹਿਣ ਤੇ ਵੀ ਉਹ ਨਾਂ ਰੁਕਿਆ ਅਤੇ ਲਾਲ ਬੱਤੀ ਵੀ ਕਰੋਸ ਕਰ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਆਪਣਾ ਅਸਲੀ ਰੰਗ ਵਿਖਾਇਆ ਅਤੇ ਉਸ ਦਾ ਪਿੱਛਾ ਕਰਕੇ ਉਸ ਨੂੰ ਰੋਕ ਹੀ ਲਿਆ ਜਿਸ ਤੋਂ ਬਾਅਦ ਉਸ ਕੋਲ ਮੌਕੇ 'ਤੇ ਬੁਲੇਟ ਦੇ ਕਾਗਜ਼ ਪੱਤਰ ਨਾਂ ਹੋਣ, ਖਤਰਨਾਕ ਤਰੀਕੇ ਨਾਲ ਵਾਹਨ ਨੂੰ ਚਲਾਉਣ, ਸ਼ਰਾਬ ਪੀ ਕੇ ਡਰਾਈਵਿੰਗ ਕਰਨ ਅਤੇ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਬਦਤਮੀਜੀ ਨਾਲ ਪੇਸ਼ ਆਉਣ ਦੇ ਚੱਲਦੇ ਉਸ ਦੇ ਬੁਲੇਟ ਦਾ 50 ਹਜ਼ਾਰ 500 ਰੁਪਏ ਦਾ ਚਲਾਨ ਕੱਟ ਦਿੱਤਾ ਅਤੇ ਵਾਹਨ ਨੂੰ ਪੁਲਿਸ ਨੇ ਜ਼ਬਤ ਕਰ ਲਿਆ।

ਬੁਲੇਟ ਦਾ ਸਾਢੇ ਪੰਜ਼ ਹਜ਼ਾਰ ਰੁਪਏ ਦਾ ਚਲਾਨ ਕਟਣ ਤੋਂ ਬਾਅਦ ਭੜਕੇ ਵਿਅਕਤੀ ਨੇ ਕਾਫ਼ੀ ਡਰਾਮਾ ਕੀਤਾ ਪਰ ਕੋਈ ਵੀ ਉਪਾਅ ਕੰਮ ਨਾਂ ਆਉਣ ਤੇ ਉਸ ਨੇ ਬੁਲੇਟ ਦੀ ਚਾਬੀ ਕੱਢ ਕੇ ਟ੍ਰੈਫਿਕ ਪੁਲਿਸ ਨੂੰ ਦੇ ਦਿੱਤੀ ਅਤੇ ਆਪਣਾ ਰੋਬ ਦਿਖਾਉਣ ਲੱਗਿਆ। ਬੁਲੇਟ ਚਾਲਕ ਦੀ ਮੰਨੀਏ ਤਾਂ ਉਹ ਨਗਰ ਨਿਗਮ ਵਿਚ ਅਸਥਾਈ ਤੌਰ 'ਤੇ ਕਰਮਚਾਰੀ ਹੈ ਅਤੇ ਮਹੀਨੇਂ ਦੇ ਅੱਠ ਹਜ਼ਾਰ ਰੁਪਏ ਕਮਾਉਂਦਾ ਹੈ।

ਉਸ ਨੇ ਕਿਹਾ ਕਿ ਅਜਿਹੇ ਵਿਚ ਉਹ 50 ਹਜ਼ਾਰ ਤਾਂ ਕੀ 500 ਰੁਪਏ ਵੀ ਜ਼ੁਰਮਾਨਾ ਨਹੀਂ ਭਰ ਸਕਦਾ ਹੈ। ਇਸ ਪੂਰੇ ਮਾਮਲੇ 'ਤੇ ਮੌਕੇ 'ਤੇ ਤਾਇਨਾਤ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੁਲੇਟ ਦੀ ਅੱਗੇ ਵਾਲੀ ਨੰਬਰ ਪਲੇਟ ਤੱਕ ਵੀ ਨਹੀਂ ਸੀ।