ਮੋਟਰਸਾਈਲ ਵਾਲੇ ਦਾ ਕੱਟਿਆ ਕਾਰ ਦਾ ਚਲਾਨ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਟ੍ਰੈਫਿਕ ਪੁਲਿਸ ਦੇ ਚਲਾਨ ਉੱਤੇ ਉੱਠੇ ਸਵਾਲ 

File

ਗੋਰਖਪੁਰ- ਟ੍ਰੈਫਿਕ ਪੁਲਿਸ ਵੱਲੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਮਨੇ ਆਇਆ ਹੈ। ਟ੍ਰੈਫਿਕ ਪੁਲਿਸ ਨੇ ਇੱਕ ਮੋਟਰਸਾਈਲ ਵਾਲੇ ਬਿਨਾਂ ਸੀਟ-ਬੈਲਟ ਤੋਂ ਕਾਰ ਚਲਾਉਣ ਦਾ ਚਲਾਨ ਕੱਟਿਆ ਹੈ। ਇਸ ਮਾਮਲੇ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਿਸ ਦੇ ਚਲਾਨ ਉੱਤੇ ਸਵਾਲ ਚੁੱਕੀਏ ਜਾਂ ਇਸ ਨੂੰ ਕੁਝ ਹੋਰ ਸੰਨੀਏ। ਇਹ ਮਾਮਲਾ ਸੁਮੇਰ ਸਾਗਰ, ਗੋਰਖਪੁਰ ਦਾ ਹੈ, ਇਥੇ ਵਸਨੀਕ ਅਨੁਰਾਗ ਅਗਰਵਾਲ ਇਕ ਬੁਲੇਟ ਮੋਟਰਸਾਈਕਲ ਦਾ ਮਾਲਕ ਹੈ ਤੇ ਉਨ੍ਹਾਂ ਨੂੰ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਨਾ ਬੰਨ੍ਹਣ ਦੇ ਦੋਸ਼ ਹੇਠ ਈ-ਚਲਾਨ ਦਾ ਨੋਟਿਸ ਮਿਲਿਆ ਹੈ। 

ਇਸ ਦੋਸ਼ 'ਤੇ ਉਸਨੂੰ 500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਕੁਸ਼ੀਨਗਰ ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਨੇ ਭੇਜਿਆ ਹੈ। ਦਵਾਈ ਵੇਚਣ ਵਾਲੀ ਕਮੇਟੀ ਦੇ ਵਾਈਸ ਚੇਅਰਮੈਨ ਅਨੁਰਾਗ ਅਗਰਵਾਲ ਕੋਲ ਇੱਕ ਬੁਲੇਟ ਮੋਟਰਸਾਈਕਲ ਹੈ। ਉਸ ਦਾ ਮੋਟਰਸਾਈਕਲ ਨੰਬਰ ਯੂਪੀ 53 ਸੀਯੂ 7272 ਹੈ। ਅਨੁਰਾਗ ਅਗਰਵਾਲ ਪਿਛਲੇ 15 ਦਿਨਾਂ ਤੋਂ ਸ਼ਹਿਰ ਤੋਂ ਬਾਹਰ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮੁੰਬਈ ਗਿਆ ਹੋਇਆ ਸੀ।

ਇਸ ਦੌਰਾਨ ਉਸ ਦਾ ਮੋਟਰਸਾਈਕਲ ਘਰ ਖੜ੍ਹਾ ਸੀ। ਅਨੁਰਾਗ ਅਗਰਵਾਲ 29 ਦਸੰਬਰ ਨੂੰ ਮੁੰਬਈ ਤੋਂ ਘਰ ਪਹੁੰਚੇ ਹਨ। 30 ਦਸੰਬਰ ਨੂੰ ਅਨੁਰਾਗ ਅਗਰਵਾਲ ਦੇ ਮੋਬਾਈਲ 'ਤੇ ਟ੍ਰੈਫਿਕ ਪੁਲਿਸ ਦੁਆਰਾ ਭੇਜਿਆ ਇੱਕ ਈ-ਚਲਾਨ ਨੋਟਿਸ ਮਿਲਿਆ। ਇਸ ਨੋਟਿਸ ਚ ਲਿਖਿਆ ਹੈ ਕਿ ਉਸ ਦੇ ਮੋਟਰਸਾਈਕਲ ਦੀ ਨੰਬਰ ਯੂਪੀ 53 ਸੀਯੂ 7272 ਹੈ, ਪਰ ਚਲਾਨ ਵਿਚ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਨਾ ਬੰਨ੍ਹਦੇ ਦਿਖਾਇਆ ਗਿਆ ਹੈ। ਈ-ਚਲਾਨ ਨੋਟਿਸ 'ਤੇ ਫੋਟੋ ਵੀ ਕਾਰ ਦੀ ਹੈ। 500 ਰੁਪਏ ਜੁਰਮਾਨਾ ਲਗਾਇਆ ਗਿਆ ਹੈ।

ਅਨੁਰਾਗ ਅਗਰਵਾਲ ਈ-ਚਲਾਨ ਦਾ ਨੋਟਿਸ ਦੇਖ ਕੇ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਦੀ ਸਮੱਸਿਆ ਇਹ ਨਹੀਂ ਸੀ ਕਿ ਉਸ ਦੇ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ ਸੀ ਜਾਂ 500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਬਲਕਿ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਈ-ਚਲਾਨ ਨੋਟਿਸ ਚ ਕਾਰ ਦਿਖਾਈ ਗਈ ਹੈ।

ਉਹ ਇਹ ਸੋਚ ਕੇ ਪਰੇਸ਼ਾਨ ਹਨ ਕਿ ਜੇ ਉਹ ਚਲਾਨ ਵਿੱਚ ਦਰਸਾਏ ਜੁਰਮਾਨੇ ਨੂੰ ਜਮ੍ਹਾ ਕਰਵਾ ਦਿੰਦੇ ਹਨ ਤਾਂ ਉਹ ਸਵੀਕਾਰ ਕਰਦੇ ਹਨ ਕਿ ਇਹ ਨੰਬਰ ਉਨ੍ਹਾਂ ਦੀ ਕਾਰ ਦਾ ਹੈ ਤੇ ਉਨ੍ਹਾਂ ਨੇ ਡਰਾਈਵਿੰਗ ਦੌਰਾਨ ਸੀਟ ਬੈਲਟ ਨਹੀਂ ਲਾਈ ਸੀ ਜਦਕਿ ਅਸਲ ਚ ਉਨ੍ਹਾਂ ਕੋਲ ਉਸੇ ਨੰਬਰ ਦਾ ਇਕ ਮੋਟਰਸਾਈਕਲ ਹੈ।