‘ਅਮਿਤ ਵੀਰੇ’ ਪਹਿਲਾਂ ਦਿੱਲੀ ਸੰਭਾਲ ਲਓ ਫਿਰ ਬੰਗਾਲ ਬਾਰੇ ਸੋਚਣਾ: ਮਮਤਾ ਬੈਨਰਜੀ
ਖੇਤੀ ਕਾਨੂੰਨਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ...
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਇਹ ਤਿੰਨੋਂ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ। ਦਰਅਸਲ, ਮਮਤਾ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਉਨ੍ਹਾਂ ਨੂੰ ਰੱਦ ਕਰਨ ਦੇ ਲਈ ਵਿਧਾਨ ਸਭਾ ਦਾ ਦੋ ਦਿਨਾਂ ਵਿਸੇਸ਼ ਸੈਸ਼ਨ ਬੁਲਾਇਆ ਹੈ।
ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਸਤਾਵ ਪੇਸ਼ ਕੀਤਾ ਗਿਆ। ਮਮਤਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਹੇ ਅੰਦੋਲਨ ਅਤੇ ਦਿੱਲੀ ਵਿਚ ਹੋਈ ਹਿੰਸਾ ਨੂੰ ਲੈ ਕੇ ਵੀ ਸਰਕਾਰ ਉਤੇ ਜਮਕੇ ਨਿਸ਼ਾਨਾ ਸਾਧਿਆ ਹੈ। ਖੇਤੀ ਕਾਨੂੰਨਾਂ ਦੇ ਖਿਲਾਫ਼ ਵਿਧਾਨ ਸਭਾ ਵਿਚ ਲਿਆਏ ਗਏ ਪ੍ਰਸਤਾਵ ਉਤੇ ਚਰਚਾ ਦੌਰਾਨ ਮਮਤਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨੂੰ ਪੁਲਿਸ ਸੰਭਾਲ ਨਹੀਂ ਸਕੀ। ਜੇਕਰ ਇਹ ਬੰਗਾਲ ਵਿਚ ਹੁੰਦਾ ਤਾਂ ਅਮਿਤ ਸ਼ਾਹ ਭੈਆ ਕਹਿੰਦੇ, ਕੀ ਹੋਇਆ?
ਅਸੀਂ ਇਸਦੀ ਸਖਤ ਨਿੰਦਿਆ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਜਾਂ ਤਾਂ ਤੁਸੀਂ ਕਾਨੂੰਨ ਵਾਪਸ ਲੈ ਲਓ ਜਾਂ ਫਿਰ ਕੁਰਸੀ ਛੱਡ ਦਓ। ਮਮਤਾ ਨੇ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਚਾਹੁੰਦੇ ਹਾ ਕਿ ਇਹ ਕਾਨੂੰਨ ਵਾਪਸ ਹੋਣ। ਇਹ ਕਾਨੂੰਨ ਜਬਰਦਸਤੀ ਪਾਸ ਕਰਵਾਏ ਗਏ ਹਨ।
ਮੋਦੀ ਸਰਕਾਰ ਨੇ ਦਿੱਲੀ ਵਿਚ ਹੋਈ ਹਿੰਸਾ ਨੂੰ ਬਹੁਤ ਖਰਾਬ ਤਰੀਕੇ ਨਾਲ ਹੈਂਡਲ ਕੀਤਾ ਹੈ। ਉਸਦੇ ਲਈ ਪੂਰੀ ਤਰ੍ਹਾਂ ਨਾਲ ਬੀਜੇਪੀ ਜਿੰਮੇਵਾਰ ਹੈ। ਪਹਿਲਾਂ ਦਿੱਲੀ ਨੂੰ ਸੰਭਾਲੋ, ਫਿਰ ਬੰਗਾਲ ਬਾਰੇ ਸੋਚਣਾ। ਇਸਤੋਂ ਪਹਿਲਾਂ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਵੀ ਦਿੱਲੀ ਵਿਚ ਹੋਈ ਹਿੰਸਾ ਦੇ ਲਈ ਬੀਜੇਪੀ ਅਤੇ ਅਮਿਤ ਸ਼ਾਹ ਨੂੰ ਜਿੰਮੇਵਾਰ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਲਾਲ ਕਿਲੇ ਵਿਚ ਦਖਲ ਪ੍ਰਦਰਸ਼ਨਕਾਰੀ ਬੀਜੇਪੀ ਦੇ ਏਜੰਟ ਸੀ। ਇਸ ਦੇ ਲਈ ਅਮਿਤ ਸ਼ਾਹ ਜਿੰਮੇਵਾਰ ਹੈ, ਇਸ ਲਈ ਕਾਂਗਰਸ ਨੇ ਉਨ੍ਹਾਂ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਪ੍ਰਕਾਸ਼ ਜਾਵੜੇਕਰ ਵੱਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਇਸ ਘਟਨਾ ਦੇ ਲਈ ਜਿੰਮੇਵਾਰ ਦੱਸਣ ਦੀ ਗੱਲ ਉਤੇ ਚਿੰਦਬਰਮ ਨੇ ਕਿਹਾ ਕਿ Miss-Information and Broadcasting Minister ਨੂੰ ਸੀਰੀਅਸਲੀ ਲੈਣ ਦੀ ਜਰੂਰਤ ਨਹੀਂ ਹੈ।